ਨਸ਼ੇ ਦਾ ਖੁਮਾਰ ਲਾਹੁਣ ਲਈ ਪੀਓ ਇਹ ਘਰੇਲੂ ਜੂਸ ਜਾਣੋ ਇਸ ਦੇ ਫਾਇਦੇ

Tuesday, May 31, 2016 - 03:05 PM (IST)

ਨਸ਼ੇ ਦਾ ਖੁਮਾਰ ਲਾਹੁਣ ਲਈ ਪੀਓ ਇਹ ਘਰੇਲੂ ਜੂਸ ਜਾਣੋ ਇਸ ਦੇ ਫਾਇਦੇ

ਸਿਰ ਦਰਦ, ਉਲਟੀ, ਪੇਟ ਦਰਦ ਦੀ ਸ਼ਿਕਾਇਤ ਆਦਿ ਇਸ ਤਰ੍ਹਾਂ ਦੀਆਂ ਸਮੱਸਿਆਂ ਹਨ। ਜਿਨ੍ਹਾਂ ਤੋਂ ਤੁਸੀਂ ਨਿਸ਼ਚਿਤ ਹੋ ਕੇ ਸੋਚਦੇ ਹੋ ਤਾਂ ਤਹਾਨੂੰ ਸ਼ਰਾਬ ਬੰਦ ਕਰਨੀ ਹੋਵੇਗੀ। ਸ਼ਰਾਬ ਨਾਲ ਤੁਹਾਡਾ ਪੂਰਾ ਦਿਨ ਖਰਾਬ ਹੋ ਜਾਂਦਾ ਹੈ ਅਤੇ ਤੁਸੀ ਪੂਰੇ ਦਿਨ ਕਮਜ਼ੋਰੀ ਮਹਿਸੂਸ ਕਰਦੇ ਹਨ, ਨਾਲ ਹੀ ਤੁਹਾਡਾ ਸਾਰਾ ਦਿਨ ਵੀ ਖਰਾਬ ਹੋ ਜਾਂਦਾ ਹੈ। ਇਸ ਲਈ, ਜੇ ਤੁਸੀਂ ਨਸ਼ੇ ਦਾ ਖੁਮਾਰ ਲਾਹੁਣਾ ਚਾਹੁੰਦੇ ਹੋ ਤਾਂ ਇਹ ਘਰੇਲੂ ਜੂਸ ਨੂੰ ਅਜ਼ਮਾ ਕੇ ਦੇਖੋ।
ਜਰੂਰੀ ਸਮੱਗਰੀ :
1. ਟਮਾਟਰ ਦਾ ਜੂਸ- ਅੱਧਾ ਗਿਲਾਸ
2. ਸ਼ਹਿਦ-2 ਚਮਚ
3. ਨਿੰਬੂ
ਬਣਾਉਣ ਦੀ ਵਿਧੀ —:
ਉੁੱਪਰ ਦਿੱਤੀ ਗਈ ਸਮੱਗਰੀ ਮਾਤਰਾ ਦੇ ਮੁਤਾਬਕ ਬਲੇਂਡਰ ''ਚ ਮਿਲਾ ਲਓ। ਇਸ ਸਮੱਗਰੀ ਨੂੰ ਮਿਲਾ ਕੇ ਕੁਝ ਮਿੰਟਾ ਤੱਕ ਮਿਕਸ ਕਰੋ। ਤੁਹਾਡਾ ਡਰਿੱਕ ਤਿਆਰ ਹੈ। ਤੁਸੀਂ ਇਸ ਜੂਸ ਨੂੰ ਦਿਨ ''ਚ ਕਈ ਵਾਰ ਪੀ ਸਕਦੇ ਹੋ। ਇਸ ਨੂੰ ਪੀਣ ਨਾਲ ਤੁਹਾਨੂੰ ਵਧੀਆ ਮਹਿਸੂਸ ਹੋਵੇਗਾ।
ਟਮਾਟਰ, ਸ਼ਹਿਦ ਅਤੇ ਨਿੰਬੂ ਦਾ ਇਹ ਮਿਕਸ ਜੂਸ  ਨਸ਼ੇ ਨੂੰ ਲਾਹੁਣ ਲਈ ਅਸਰਦਾਰ ਹੋਵੇਗਾ। ਟਮਾਟਰ ਦੇ ਜੂਸ ''ਚ ਵਿਟਾਮਿਨ ਸੀ ਅਤੇ ਐਂਟੀਓਕਸੀਡੇਂਟਸ ਭਰਪੂਰ ਹੁੰਦੇ ਹਨ, ਜੋ ਕਿ ਤੁਹਾਡੇ ਸਰੀਰ ਨੂੰ ਤਰੋਤਾਜਾ ਰੱਖਦੇ ਹਨ ਅਤੇ ਸ਼ਰਾਬ ਨਾਲ ਹੋਣ ਵਾਲੀ ਗੈਸ ਨੂੰ ਵੀ ਘੱਟ ਕਰਦਾ ਹੈ। ਟਮਾਟਰ ਦਾ ਰਸ ਤੁਹਾਡੇ ਪੇਟ ਨੂੰ ਠੰਡਕ ਦਿੰਦਾ ਹੈ ਅਤੇ ਪੇਟ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ। ਸ਼ਹਿਦ ਵੀ ਸ਼ਰਾਬ ਦੇ ਸੇਵਨ ਨਾਲ ਬਲੱਡ ਸੈੱਲ ''ਚ ਹੋਏ  ਫੈਲਾਅ ਨੂੰ ਠੀਕ ਕਰਦਾ ਹੈ, ਜਿਸ ਨਾਲ ਸਿਰ ਦਰਦ ਤੋਂ ਅਰਾਮ ਮਿਲਦਾ ਹੈ। ਨਿੰਬੂ ਦੇ ਰਸ ਵੀ ਪੇਟ ਦੇ ਤੇਜਾਬ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ।, ਜਿਸ ਨਾਲ ਪੇਟ ਸਹੀ ਹੁੰਦਾ ਹੈ ਅਤੇ ਮਨ ਖਰਾਬ ਹੋਣਾ, ਉਲਟੀ ਆਉਣਾ ਆਦਿ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।


Related News