ਸਰਦੀਆਂ ''ਚ ਸ਼ਕਰਕੰਦ ਖਾਣ ਦੇ ਜਾਣ ਲਓ ਫਾਇਦੇ! ਕੈਂਸਰ ਵਿਰੋਧੀ ਗੁਣਾਂ ਨਾਲ ਹੈ ਭਰਪੂਰ
Wednesday, Dec 31, 2025 - 01:39 PM (IST)
ਹੈਲਥ ਡੈਸਕ: ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸ਼ਕਰਕੰਦ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਲੋਕ ਸ਼ਕਰਕੰਦ ਨੂੰ ਉਬਾਲ ਜਾਂ ਭੁੰਨ ਕੇ ਖਾਣਾ ਪਸੰਦ ਕਰਦੇ ਹਨ। ਇਸ ਨਾਲ ਇਹ ਖਾਣ 'ਚ ਬਹੁਤ ਨਰਮ ਹੋ ਜਾਂਦੀ ਹੈ। ਇਹ ਪਾਚਨ ਸੁਧਾਰਨ, ਇਮਊਨਿਟੀ ਵਧਾਉਣ, ਅੱਖਾਂ ਦੀ ਰੌਸ਼ਨੀ ਤੇਜ਼ ਕਰਨ, ਵਜ਼ਨ ਘਟਾਉਣ ਅਤੇ ਸ਼ੂਗਰ ਕੰਟਰੋਲ ਕਰਨ 'ਚ ਮਦਦ ਕਰਦੀਆਂ ਹਨ। ਇਨ੍ਹਾਂ'ਚ ਫਾਈਬਰ, ਵਿਟਾਮਿਨ ਏ (ਬੀਟਾ-ਕੈਰੋਟੀਨ), ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ।
ਸ਼ਕਰਕੰਦ ਖਾਣ ਦੇ ਫਾਇਦੇ
ਇਮਊਨਿਟੀ ਬੂਸਟਰ
ਇਨ੍ਹਾਂ 'ਚ ਮੌਜੂਦ ਵਿਟਾਮਿਨ ਸੀ ਅਤੇ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦੇ ਹਨ। ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ ਅਤੇ ਸਰਦੀਆਂ 'ਚ ਇਨਫੈਕਸ਼ਨ ਦੇ ਖਤਰੇ ਤੋਂ ਬਚਾਅ ਹੁੰਦਾ ਹੈ।
ਅੱਖਾਂ ਲਈ ਫਾਇਦੇਮੰਦ
ਸ਼ਕਰਕੰਦ ਅੱਖਾਂ ਲਈ ਬਹੁਤ ਫਾਇਦੇਮੰਦ ਹੈ। ਇਸ 'ਚ ਵਿਟਾਮਿਨ ਏ (ਬੀਟਾ-ਕੈਰੋਟੀਨ)ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦਾ ਹੈ।
ਬਲੱਡ ਸ਼ੂਗਰ ਕੰਟਰੋਲ
ਸ਼ਕਰਕੰਦ ਖਾਣ ਨਾਲ ਸਰੀਰ 'ਚ ਬਲੱਡ ਸ਼ੂਗਰ ਦਾ ਲੈਵਲ ਸਹੀ ਰਹਿੰਦਾ ਹੈ। ਨੈਚੂਰਲ ਮਿਠਾਸ ਨਾਲ ਭਰਪੂਰ ਡਾਇਬਟੀਜ਼ ਰੋਗੀਆਂ ਲਈ ਮਿੱਠਾ ਖਾਣ ਵੀ ਕ੍ਰੇਵਿੰਗ ਕੰਟਰੋਲ ਹੁੰਦੀ ਹੈ।
ਸਰੀਰ ਨੂੰ ਮਿਲਦੀ ਹੈ ਊਰਜਾ ਅਤੇ ਗਰਮੀ
ਸ਼ਕਰਕੰਦ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਠੰਡ 'ਚ ਸਰੀਰ ਨੂੰ ਗਰਮਾਹਟ ਮਿਲਦੀ ਹੈ।
ਕੈਂਸਰ ਵਿਰੋਧੀ ਗੁਣ
ਇਸ 'ਚ ਮੌਜੂਦ ਐਂਟੀਆਕਸੀਡੈਂਟ ਗੁਣ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਕੈਂਸਰ ਦੇ ਜੋਖਮ ਨੂੰ ਘਟਾ ਸਕਦੇ ਹਨ।
ਸੇਵਨ ਦਾ ਤਰੀਕਾ
ਸ਼ਕਰਕੰਦ ਉਬਾਲ ਕੇ ਜਾਂ ਭੁੰਨ ਕੇ ਖਾਣਾ ਸਭ ਤੋਂ ਵਧੀਆ ਹੈ। ਇਸਨੂੰ ਦੁਪਹਿਰ ਜਾਂ ਸ਼ਾਮ ਸਮੇਂ ਖਾਣਾ ਸਹੀ ਰਹਿੰਦਾ ਹੈ ਜਦਕਿ ਰਾਤ ਨੂੰ ਖਾਣ 'ਤੇ ਪੇਟ 'ਚ ਗੈਸ ਬਣ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
