ਸਿਹਤ ਲਈ ਗੁਣਾਂ ਦਾ ਖਜ਼ਾਨਾ ਹਨ ਕਾਲੀ ਕਿਸ਼ਮਿਸ਼ ਅਤੇ ਗੋਲਡਨ ਕਿਸ਼ਮਿਸ਼

Tuesday, Dec 23, 2025 - 02:43 PM (IST)

ਸਿਹਤ ਲਈ ਗੁਣਾਂ ਦਾ ਖਜ਼ਾਨਾ ਹਨ ਕਾਲੀ ਕਿਸ਼ਮਿਸ਼ ਅਤੇ ਗੋਲਡਨ ਕਿਸ਼ਮਿਸ਼

ਹੈਲਥ ਡੈਸਕ : ਕਿਸ਼ਮਿਸ਼ ਇਕ ਅਜਿਹਾ ਡ੍ਰਾਈ ਫਰੂਟ ਹੈ ਜਿਹੜਾ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਸਰਦੀਆਂ ਹੋਣ ਭਾਵੇਂ ਗਰਮੀਆਂ, ਕਿਸ਼ਮਿਸ਼ ਦੇ ਸੇਵਨ ਨਾਲ ਸਰੀਰ ਨੂੰ ਬਹੁਤ ਲਾਭ ਪਹੁੰਚਦਾ ਹੈ। ਲੇਕਿਨ ਕਿਸ਼ਮਿਸ਼ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਕਾਲੀ ਕਿਸ਼ਮਿਸ਼ ਅਤੇ ਗੋਲਡਨ ਕਿਸ਼ਮਿਸ਼। ਹੁਣ ਸਵਾਲ ਇਹ ਹੈ ਕਿ ਕਿਹੜੀ ਕਿਸ਼ਮਿਸ਼ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੀ ਹੈ।


ਪੋਸ਼ਕ ਤੱਤਾਂ ਨਾਲ ਭਰਪੂਰ ਕਾਲੀ ਤੇ ਗੋਲਡਨ ਕਿਸ਼ਮਿਸ਼
ਕਾਲੀ ਅਤੇ ਗੋਲਡਨ ਕਿਸ਼ਮਿਸ਼ ਪੋਸ਼ਕ ਤੱਤਾਂ ਦਾ ਖਜ਼ਾਨਾ ਹਨ। ਇਨ੍ਹਾਂ 'ਚ ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ, ਐਂਟੀਆਕਸੀਡੈਂਟਸ, ਵਿਟਾਮਿਨ ਬੀ ਅਤੇ ਸੀ ਭਰਪੂਰ ਮਾਤਰਾ 'ਚ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਅਨੇਕਾਂ ਫਾਇਦੇ ਮਿਲਦੇ ਹਨ। 


ਕਾਲੀ ਕਿਸ਼ਮਿਸ਼ ਖਾਣ ਦੇ ਫਾਇਦੇ

ਖੂਨ ਦੀ ਕਮੀ ਦੂਰ ਕਰੇ
ਕਾਲੀ ਕਿਸ਼ਮਿਸ਼ 'ਚ ਆਇਰਨ ਅਤੇ ਵਿਟਾਮਿਨ B-ਕੰਪਲੈਕਸ ਜ਼ਿਆਦਾ ਹੁੰਦਾ ਹੈ। ਇਹ ਸਰੀਰ ਵਿਚੋਂ ਖੂਨ ਦੀ ਕਮੀ ਨੂੰ ਦੂਰ ਕਰਕੇ ਖੂਨ ਵਧਾਉਂਦੀਆਂ ਹਨ। 


ਹਾਰਮੋਨਜ਼ ਬੈਲੇਂਸ ਹੁੰਦੇ ਹਨ
ਔਰਤਾਂ ਲਈ ਇਹ ਵਧੇਰੇ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਹਾਰਮੋਨਜ਼ ਬੈਲੇਂਸ ਹੁੰਦੇ ਹਨ।


ਪੇਟ ਦੀ ਸਫਾਈ
ਕਾਲੀ ਕਿਸ਼ਮਿਸ਼ 'ਚ ਮੌਜੂਦ ਲੈਕਸੇਟਿਵ ਗੁਣ ਪੇਟ ਦੀ ਸਹੀ ਤਰੀਕੇ ਨਾਲ ਸਫਾਈ ਕਰਕੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ। 


ਸਕਿਨ ਅਤੇ ਵਾਲਾਂ ਲਈ ਫਾਇਦੇਮੰਦ
ਇਨ੍ਹਾਂ 'ਚ ਮੌਜੂਦ ਐਂਟੀਆਕਸੀਡੈਂਟਸ ਸਕਿਨ ਨੂੰ ਜਵਾਨ ਬਣਾਈ ਰੱਖਣ ਦੇ ਨਾਲ-ਨਾਲ ਵਾਲਾਂ ਦਾ ਝੜਨਾ ਘੱਟ ਕਰਦੇ ਹਨ। 


ਗੋਲਡਨ ਕਿਸ਼ਮਿਸ਼ ਦੇ ਫਾਇਦੇ

ਐਨਰਜ਼ੀ ਬੂਸਟਰ
ਗੋਲਡਨ ਕਿਸ਼ਮਿਸ਼ ਐਨਰਜ਼ੀ ਬੂਸਟਰ ਦੀ ਤਰ੍ਹਾਂ ਕੰਮ ਕਰਦਾ ਹੈ। ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।


ਸਵਾਦ ਨਾਲ ਭਰਪੂਰ
ਕਾਲੀ ਕਿਸ਼ਮਿਸ਼ ਦੇ ਮੁਕਾਬਲੇ ਗੋਲਡਨ ਕਿਸ਼ਮਿਸ਼ ਖਾਣ 'ਚ ਜ਼ਿਆਦਾ ਸਵਾਦ ਹੁੰਦੀ ਹੈ। ਇਸਦਾ ਕੁਕਿੰਗ ਅਤੇ ਡੇਜ਼ਰਟਸ 'ਚ ਜ਼ਿਆਦਾ ਇਸਤੇਮਾਲ ਹੁੰਦਾ ਹੈ। 

ਸਰੀਰ ਲਈ ਕਿਹੜੀ ਕਿਸ਼ਮਿਸ਼ ਹੁੰਦੀ ਹੈ ਫਾਇਦੇਮੰਦ
ਜੇਕਰ ਸਰੀਰ 'ਚ ਐਨੀਮਿਆ (ਖੂਨ ਦੀ ਕਮੀ),ਕਬਜ਼ ਜਾਂ ਫਿਰ ਕਲੈਸਟ੍ਰੋਲ ਵਧੇ ਹੋਏ ਹਨ ਤਾਂ ਕਾਲੀ ਕਿਸ਼ਮਿਸ਼ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਨ੍ਹਾਂ ਨੂੰ ਰਾਤ ਭਰ ਪਾਣੀ 'ਚ ਭਿਉਂ ਕੇ ਰੱਖਣ ਅਤੇ ਸਵੇਰੇ ਖਾਲੀ ਪੇਟ ਖਾਣ ਨਾਲ ਸਰੀਰ ਨੂੰ ਜ਼ਿਆਦਾ ਅਸਰ ਹੁੰਦਾ ਹੈ। 
ਦੂਜੇ ਪਾਸੇ ਡਾਇਬਟੀਜ਼ ਦੇ ਮਰੀਜ਼ ਮਿੱਠੇ ਦਾ ਸਵਾਦ ਲੈਣ ਲਈ ਗੋਲਡਨ ਕਿਸ਼ਮਿਸ਼ ਦਾ ਸੇਵਨ ਕਰ ਸਕਦੇ ਹਨ।   


author

DILSHER

Content Editor

Related News