Premature Baby ਲਈ ਜਾਦੂ ਤੋਂ  ਘੱਟ ਨਹੀਂ ਹੈ ਮਾਂ ਦੀ ਆਵਾਜ਼, ਨਵੀਂ ਰਿਸਰਚ ''ਚ ਹੋਇਆ ਖੁਲਾਸਾ

Thursday, Oct 16, 2025 - 01:32 PM (IST)

Premature Baby ਲਈ ਜਾਦੂ ਤੋਂ  ਘੱਟ ਨਹੀਂ ਹੈ ਮਾਂ ਦੀ ਆਵਾਜ਼, ਨਵੀਂ ਰਿਸਰਚ ''ਚ ਹੋਇਆ ਖੁਲਾਸਾ

ਵੈੱਬ ਡੈਸਕ- ਮਾਂ ਦੀ ਆਵਾਜ਼ ਬੱਚੇ ਲਈ ਸਿਰਫ਼ ਭਾਵਨਾਤਮਕ ਜੁੜਾਵ ਲਈ ਨਹੀਂ ਸਗੋਂ ਦਿਮਾਗ ਦੇ ਉਨ੍ਹਾਂ ਹਿੱਸਿਆਂ ਦੇ ਵਿਕਾਸ ਲਈ ਵੀ ਜ਼ਰੂਰੀ ਹੈ, ਜੋ ਭਾਸ਼ਾ ਸਿੱਖਣ ਅਤੇ communication (ਸੰਚਾਰ) ਨਾਲ ਜੁੜੇ ਹਨ। ਵਿਸ਼ੇਸ਼ ਕਰ ਕੇ premature ਬੱਚਿਆਂ ਲਈ, ਮਾਂ ਦੀ ਆਵਾਜ਼ ਬੇਹੱਦ ਜ਼ਰੂਰੀ ਹੈ। ਇਸ ਨਾਲ ਇਹ ਬੱਚੇ ਭਾਸ਼ਾ ਸੰਬੰਧੀ ਦੇਰੀ ਤੋਂ ਬਚ ਸਕਦੇ ਹਨ ਅਤੇ ਬਿਹਤਰ ਸੁਣਨ-ਸਮਝਣ ਦੀ ਸਮਰੱਥਾ  ਵਿਕਸਿਤ ਕਰ ਸਕਦੇ ਹਨ। ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਪ੍ਰੀਮੈਚਿਓਰ ਬੱਚਿਆਂ ਨੂੰ ਜੇਕਰ ਕਸ਼ਟ ਦੀ ਸਥਿਤੀ 'ਚ ਮਾਂ ਦੀ ਆਵਾਜ਼ ਸੁਣਾਈ ਦੇ ਜਾਵੇ ਤਾਂ ਬੱਚੇ ਨੂੰ ਦਰਦ ਦਾ ਅਹਿਸਾਸ ਘੱਟ ਹੋ ਜਾਂਦਾ ਹੈ।

ਕੀ ਕਹਿੰਦੀ ਹੈ ਸਟਡੀ

ਸਟੇਨਫੋਰਡ ਅਤੇ ਸਹਿਯੋਗੀ ਸੰਸਥਾਵਾਂ ਨੇ 46 ਅਜਿਹੇ ਨਵਜਨਮੇ ਬੱਚਿਆਂ 'ਤੇ ਅਧਿਐਨ ਕੀਤਾ, ਜੋ ਬਹੁਤ ਸਮੇਂ ਤੋਂ ਗਰਭ ਤੋਂ ਪਹਿਲੇ (ਘੱਟ ਉਮਰ ਜਾਂ ਪ੍ਰੀਮੈਚਿਓਰ) ਜਨਮੇ ਸਨ। ਇਨ੍ਹਾਂ ਬੱਚਿਆਂ ਨੂੰ ਦੇਰ ਰਾਤ ਮਾਂ ਦੀ ਆਵਾਜ਼ ਸੁਣਾਈ ਗਈ। ਮਾਂ ਨੇ ਇਕ ਕਹਾਣੀ ਰਿਕਾਰਡ ਕੀਤੀ ਅਤੇ ਇਹ ਰਿਕਾਰਡਿੰਗ ਬੱਚਿਆਂ ਨੂੰ ਹਸਪਤਾਲ 'ਚ ਰਾਤ ਦੇ ਸਮੇਂ ਸੁਣਾਈ ਗਈ। MRI ਸਕੈਨ ਤੋਂ ਇਹ ਦੇਖਿਆ ਗਿਆ ਕਿ ਜਿਹੜੇ ਬੱਚਿਆਂ ਨੇ ਮਾਂ ਦੀ ਆਵਾਜ਼ ਸੁਣੀ, ਉਨ੍ਹਾਂ ਦੇ ਦਿਮਾਗ 'ਚ ਭਾਸ਼ਾ ਪ੍ਰਕਿਰਿਆ ਨਾਲ ਜੁੜੇ ਨਿਊਰਲ ਪਥ, ਖਾਸ ਕਰ ਕੇ left arcuate fasciculus ਨਾਮੀ ਹਿੱਸਾ, ਹੋਰ ਬੱਚਿਆਂ ਦੀ ਤੁਲਨਾ 'ਚ ਜ਼ਿਆਦਾ ਮੈਚਿਓਰ ਸੀ। 

ਇਸ ਲਈ ਮਾਂ ਦੀ ਆਵਾਜ਼ ਹੈ ਜ਼ਰੂਰੀ

ਦੂਜੇ ਸ਼ਬਦਾਂ 'ਚ, ਮਾਂ ਦੀ ਆਵਾਜ਼ ਨੇ ਦਿਮਾਗ ਦੇ ਉਨ੍ਹਾਂ ਹਿੱਸਿਆਂ ਨੂੰ ਵਧਣ 'ਚ ਮਦਦ ਕੀਤੀ ਜੋ ਭਾਸ਼ਾ ਸੁਣਨ, ਸਮਝਣ ਅਤੇ ਭਾਸ਼ਾ ਸਿੱਖਣ 'ਚ ਮਹੱਤਵਪੂਰਨ ਹਨ। ਗਰਭ 'ਚ ਰਹਿੰਦੇ ਸਮੇਂ (ਲਗਭਗ 24 ਹਫ਼ਤਿਆਂ ਬਾਅਦ) ਬੱਚੇ ਸੁਣਨ ਦੀ ਸ਼ੁਰੂਆਤ ਕਰਦੇ ਹਨ। ਗਰਭ 'ਚ ਰਹਿੰਦੇ ਸਮੇਂ ਬੱਚੇ ਮਾਂ ਦੀ ਆਵਾਜ਼ ਸੁਣਦੇ-ਸਮਝਦੇ ਹਨ ਅਤੇ ਇਹ ਉਨ੍ਹਾਂ ਲਈ ਜਾਣੀ-ਪਛਾਣੀ ਆਵਾਜ਼ ਹੁੰਦੀ ਹੈ ਪਰ ਜੋ ਬੱਚਾ ਜਲਦੀ ਪੈਦਾ ਹੋ ਜਾਂਦਾ ਹੈ, ਉਹ ਉਸ ਸਮੇਂ ਮਿਆਦ ਤੋਂ ਬਾਹਰ ਆ ਜਾਂਦਾ ਹੈ, ਜਦੋਂ ਉਹ ਗਰਭ 'ਚ ਮਾਂ ਦੀ ਆਵਾਜ਼ ਸੁਣਦਾ ਰਹਿੰਦਾ, ਹਸਪਤਾਲ ਦੀ ਨਰਸਰੀ 'ਚ ਆਉਣ 'ਤੇ ਹਮੇਸ਼ਾ ਆਵਾਜ਼ਾਂ, ਵਾਤਾਵਰਣ ਅਤੇ ਬੋਲਣ-ਸੁਣਨ ਦੀ exposures ਘੱਟ ਹੁੰਦੀ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਮਾਂ ਦੀ ਆਵਾਜ਼ ਇਕ 'ਆਸਾਨ ਅਤੇ ਸੁਰੱਖਿਅਤ intervention ਹੋ ਸਕਦੀ ਹੈ, ਜਿਸ ਨਾਲ ਭਾਸ਼ਾ ਵਿਕਾਸ 'ਚ ਦੇਰੀ ਨੂੰ ਘੱਟ ਕੀਤਾ ਜਾ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News