ਬਲੱਡ ਪ੍ਰੈੱਸ਼ਰ ਨੂੰ ਰੱਖਣਾ ਹੈ ਕੰਟਰੋਲ ਤਾਂ ਰੋਜ਼ ਪੀਓ ਇਹ ਚਾਹ

03/15/2018 12:55:49 PM

ਜਲੰਧਰ— ਇਸ ਭੱਜਦੌੜ ਭੜੀ ਜ਼ਿੰਦਗੀ ਨੇ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸਮੱਸਿਆ ਨਾਲ ਘੇਰ ਕੇ ਰੱਖਿਆ ਹੋਇਆ ਹੈ। ਇਨ੍ਹਾਂ 'ਚੋਂ ਇਕ ਪ੍ਰੇਸ਼ਾਨੀ ਦਾ ਨਾਮ ਹੈ ਹਾਈ ਬਲੱਡ ਪ੍ਰੈੱਸ਼ਰ। ਹਾਈ ਬਲੱਡ ਪ੍ਰੈੱਸ਼ਰ ਨਾਲ ਬਲੱਡ ਸਰਕੂਲੇਸ਼ਨ ਨਾਰਮਲ ਤੋਂ ਹਾਈ ਹੋ ਜਾਂਦੇ ਹਨ, ਇਸ ਨਾਲ ਹਾਰਟ ਅਟੈਕ, ਕਿਡਨੀ ਅਤੇ ਹੋਰ ਵੀ ਕਈ ਬੀਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਹਾਈ ਬਲੱਡ ਪ੍ਰੈੱਸ਼ਰ ਨੂੰ ਕਿਸ ਤਰ੍ਹਾਂ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।
ਹਾਈ ਬਲੱਡ ਪ੍ਰੈੱਸ਼ਰ ਦੇ ਕਾਰਨ
— ਮੋਟਾਪਾ
— ਵਧ ਰਹੀ ਉਮਰ
— ਮਸਾਲੇਦਾਰ ਚੀਜ਼ਾਂ ਦਾ ਸੇਵਨ
— ਸ਼ਰਾਬ ਦਾ ਸੇਵਨ
— ਜ਼ਿਆਦਾ ਨਮਕ ਦਾ ਸੇਵਨ
— ਕਸਰਤ ਨਾ ਕਰਨਾ
— ਜੰਕ ਫੂਡ ਜ਼ਿਆਦਾ ਮਾਤਰਾ 'ਚ ਖਾਣਾ
— ਖੂਨ 'ਚ ਕੋਲੇਸਟਰੋਲ ਦਾ ਵਧਣਾ
— ਜ਼ਿਆਦਾ ਮਾਤਰਾ 'ਚ ਮਾਸਾਹਾਰੀ ਭੋਜਨ ਕਰਨਾ
ਹਾਈ ਬਲੱਡ ਪ੍ਰੈੱਸ਼ਰ ਦੇ ਲੱਛਣ—
— ਚੱਕਰ ਆਉਣਾ
— ਸਰੀਰਕ ਸ਼ਕਤੀ ਕਮਜ਼ੋਰ
— ਨੀਂਦ ਦੀ ਪ੍ਰੇਸ਼ਾਨੀ
— ਸਿਰ ਦੇ ਪਿੱਛੇ ਅਤੇ ਗਰਦਨ 'ਚ ਦਰਦ
— ਹਰ ਵੇਲੇ ਗੁੱਸੇ 'ਚ ਰਹਿਣਾ
— ਜਲਦੀ ਥਕਾਵਟ ਹੋਣਾ
— ਨੱਕ 'ਚੋਂ ਖੂਨ ਨਿਕਲਣਾ
— ਸਾਹ ਲੈਣ 'ਚ ਪ੍ਰੇਸ਼ਾਨੀ
ਬਲੱਡ ਪ੍ਰੈੱਸ਼ਰ ਨੂੰ ਤੁਰੰਤ ਠੀਕ ਕਰਦੀ ਹੈ ਇਹ 1 ਕੱਪ ਚਾਹ
1. ਗੁੜਹਲ ਦੇ ਫੁੱਲ ਦੀ ਚਾਹ ਦਾ ਰੋਜ਼ਾਨਾ ਇਕ ਕੱਪ ਪੀਣ ਨਾਲ ਤੁਹਾਡਾ ਬਲੱਡ ਪ੍ਰੈੱਸ਼ਰ ਹਮੇਸ਼ਾ ਠੀਕ ਰਹਿੰਦਾ ਹੈ। ਇਹ ਫੁੱਲ ਐਜਿਯੋਟੇਂਸਿਨ ਕੰਵਰਟਿਗ ਐਂਜਾਇਮ ਦੇ ਰੂਪ 'ਚ ਕੰਮ ਕਰਦਾ ਹੈ, ਜਿਸ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਰਹਿੰਦਾ ਹੈ। ਇਕ ਅਧਿਐਨ ਅਨੁਸਾਰ ਇਹ ਵੀ ਸਾਬਿਤ ਹੋਇਆ ਹੈ ਕਿ ਇਹ ਫੁੱਲ ਲੋਕਾਂ 'ਚ ਬਲੱਡ ਪ੍ਰੈੱਸ਼ਰ ਨੂੰ ਘੱਟ ਕਰਨ ਦੀ ਤਾਕਤ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਦਿਲ ਦੀ ਗਤੀ ਠੀਕ ਹੋ ਜਾਂਦੀ ਹੈ।
ਇਸ ਤਰ੍ਹਾਂ ਬਣਾਓ ਹਰਬਲ ਚਾਹ
ਗੁੜਹਲ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਪੈਨ 'ਚ ਪਾਣੀ ਉੱਬਾਲ ਲਓ। ਇਸ 'ਚ ਇਕ ਲੌਂਗ ਅਤੇ 1 ਛੋਟਾ ਪੀਸ ਦਾਲਚੀਨੀ ਦਾ ਪਾ ਕੇ ਹਲਕਾ ਜਿਹਾ ਉੱਬਾਲ ਲਓ। ਹੁਣ ਇਸ 'ਚ ਗੁੜਹਲ ਦਾ ਫੁੱਲ ਪਾ ਕੇ ਕੁਝ ਦੇਰ ਉਬਾਲ ਲਓ ਅਤੇ ਫਿਰ ਪੈਨ ਨੂੰ ਢੱਕਣ ਨਾਲ ਬੰਦ ਕਰਕੇ ਠੰਡਾ ਹੋਣ ਦਿਓ। ਠੰਡਾ ਕਰਨ ਤੋਂ ਬਾਅਦ ਇਸ 'ਚ ਤੁਸੀਂ ਚਾਹੋ ਤਾਂ ਆਈਸ ਕਿਊਬ ਜਾਂ ਸ਼ਹਿਦ ਵੀ ਮਿਲਾ ਸਕਦੇ ਹੋ।
ਕਿਸ ਤਰ੍ਹਾਂ ਅਤੇ ਕਦੋ ਪੀਓ ਇਹ ਚਾਹ
ਬਲੱਡ ਪ੍ਰੈੱਸ਼ਰ ਨੂੰ ਠੀਕ ਰੱਖਣ ਲਈ ਰੋਜ਼ਾਨਾ 1 ਕੱਪ ਗੁੜਹਲ ਦੀ ਚਾਹ ਪੀਓ। ਤੁਸੀਂ ਇਸ ਚਾਹ ਨੂੰ ਸਵੇਰੇ ਜਾਂ ਸ਼ਾਮ ਨੂੰ ਪੀ ਸਕਦੇ ਹੋ। ਰੋਜ਼ 1 ਕੱਪ ਗੁੜਹਲ ਦੀ ਚਾਹ ਪੀਣ ਨਾਲ ਬਲੱਡ ਪ੍ਰੈੱਸ਼ਰ ਹਮੇਸ਼ਾ ਕੰਟਰੋਲ 'ਚ ਰਹਿੰਦਾ ਹੈ।


Related News