ਬਾਡੀ ਸਪਾਅ ਕਰਵਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

02/15/2018 2:44:43 PM

ਨਵੀਂ ਦਿੱਲੀ— ਲਗਾਤਾਰ ਕੰਮ ਕਰਦੇ ਰਹਿਣ ਨਾਲ ਸਰੀਰ 'ਚ ਥਕਾਵਟ ਹੋ ਜਾਂਦੀ ਹੈ। ਜਿਸ ਨਾਲ ਮਾਸਪੇਸ਼ੀਆਂ 'ਚ ਜਕੜਣ ਦੇ ਨਾਲ-ਨਾਲ ਖੂਬਸੂਰਤੀ ਵੀ ਘੱਟ ਹੋਣ ਲੱਗਦੀ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਕੰਮ-ਕਾਜ ਤੋਂ ਥੋੜ੍ਹੀ ਜਿਹੀ ਛੁੱਟੀ ਲੈ ਕੇ ਖੁੱਦ ਲਈ ਸਮਾਂ ਕੱਢਿਆ ਜਾਵੇ। ਬਾਡੀ ਸਪਾਅ ਦੇ ਜਰਿਏ ਤੁਸੀਂ ਆਪਣੀ ਥਕਾਵਟ ਨੂੰ ਦੂਰ ਕਰ ਸਕਦੇ ਹੋ। ਇਸ ਨਾਲ ਸਰੀਰ 'ਚ ਸਫੂਰਤੀ ਤਾਂ ਮਿਲਦੀ ਹੀ ਹੈ ਨਾਲ ਹੀ ਸਕਿਨ ਵੀ ਪਹਿਲਾਂ ਨਾਲ ਕਿਤੇ ਜ਼ਿਆਦਾ ਸਮੂਥ ਅਤੇ ਚਮਕਦਾਰ ਹੋ ਜਾਂਦੀ ਹੈ। ਅੱਜ ਕਲ ਬਹੁਤ ਸਾਰੇ ਸਪਾਅ ਸੈਂਟਰ ਅਜਿਹੇ ਹੁੰਦੇ ਹਨ ਜਿੱਥੇ ਹਰਬਲ ਤਰੀਕਿਆਂ ਨਾਲ ਪੂਰਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਪਰ ਇਸ ਬਾਰੇ ਵੀ ਪੂਰੀ ਤਰ੍ਹਾਂ ਨਾਲ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਕਿਹੜਾ ਸਪਾਅ ਸੈਂਟਰ ਤੁਹਾਡੇ ਲਈ ਬੈਸਟ ਹੈ ਜਾਂ ਨਹੀਂ। ਤੁਸੀਂ ਵੀ ਸਪਾਅ ਕਰਵਾਉਣ ਦੇ ਬਾਰੇ ਸੋਚ ਰਹੇ ਹੋ ਤਾਂ ਕੁਝ ਗੱਲਾਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ।
1. ਜਿਸ ਸਪਾਅ ਸੈਂਟਰ 'ਚ ਤੁਸੀਂ ਸਪਾਅ ਕਰਵਾਉਣ ਜਾ ਰਹੀ ਹੋ ਸਭ ਤੋਂ ਪਹਿਲਾਂ ਉਸ ਦੀ ਗੁਣਵਤਾ ਬਾਰੇ ਜ਼ਰੂਰ ਜਾਣ ਲਓ ਕਿ ਉੱਥੋਂ ਦੇ ਟ੍ਰੇਨਰ ਆਪਣਾ ਕੰਮ ਕਰਨ 'ਚ ਐਕਸਪਰਟ ਹੈ ਵੀ ਜਾਂ ਨਹੀਂ।
2. ਇਸ ਟ੍ਰੀਟਮੈਂਟ ਨੂੰ ਲੈਣ ਤੋਂ ਪਹਿਲਾਂ ਉੱਥੇ ਵਰਤੋਂ ਕੀਤੇ ਜਾਣ ਵਾਲੇ ਪ੍ਰਾਡਕਟਸ ਦੇ ਨਿਰਦੇਸ਼ ਚੰਗੀ ਤਰ੍ਹਾਂ ਨਾਲ ਜ਼ਰੂਰ ਪੜੋ ਤਾਂ ਕਿ ਇਸ ਦੀ ਵਰਤੋਂ ਹੋਣ ਤੇ ਤੁਹਾਡੇ ਸਰੀਰ ਨੂੰ ਕੋਈ ਵੀ ਸਾਈਡ ਇਫੈਕਟ ਨਾ ਹੋਵੇ।
3. ਜੇ ਕੰਮਕਾਜ ਕਰਨ 'ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਥਕਾਵਟ ਨਹੀਂ ਹੋਈ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹ ਟ੍ਰੀਟਮੈਂਟ ਲੈਣਾ ਹੀ ਹੈ।
4. ਆਪਣੇ ਬਾਡੀ 'ਤੇ ਸਸਤੇ ਜਾਂ ਭਾਰੇ ਡਿਸਕਾਊਂਟ ਵਾਲੇ ਪ੍ਰਾਡਕਟਸ ਦੀ ਵਰਤੋਂ ਨਾ ਕਰਵਾਓ ਕਿਉਂਕਿ ਇਹ ਤੁਹਾਡੇ ਲਈ ਨੁਕਸਾਨਦਾਈ ਹੋ ਸਕਦੇ ਹਨ।
5. ਤਣਾਅ ਨੂੰ ਦੂਰ ਕਰਨ ਅਤੇ ਸਰੀਰ ਨੂੰ ਰਿਲੈਕਸ ਕਰਨ ਕਾਰਨ ਸਪਾਅ ਹਮੇਸ਼ਾ ਬਿਨਾਂ ਬੋਲੇ ਚੁੱਪ ਕਰਕੇ ਕਰਵਾਉਣੀ ਚਾਹੀਦਾ ਹੈ। ਇਸ ਨਾਲ ਤੁਹਾਡਾ ਤਣਾਅ ਵੀ ਘੱਟ ਹੋਵੇਗਾ ਅਤੇ ਨਾਲ ਹੀ ਸਕੂਨ ਵੀ ਮਿਲੇਗਾ।
6. ਸਪਾਅ ਕਰਵਾਉਣ ਜਾਂਦੇ ਸਮੇਂ ਬੱਚਿਆਂ ਨੂੰ ਕਦੇਂ ਵੀ ਨਾ ਲੈ ਕੇ ਜਾਓ। ਨਹੀਂ ਤਾਂ ਉਹ ਤੁਹਾਡੇ ਸਪਾ ਲੈਣ ਦਾ ਮਜਾ ਖਰਾਬ ਕਰ ਸਕਦੇ ਹਨ।


Related News