ਕਮੋਜ਼ਰ ਹੋ ਰਹੀ ਹੈ ਅੱਖਾਂ ਦੀ ਰੋਸ਼ਨੀ ਤਾਂ ਖਾਓ ਇਹ ਚਾਰ ਚੀਜ਼ਾਂ

Thursday, Apr 05, 2018 - 11:18 AM (IST)

ਕਮੋਜ਼ਰ ਹੋ ਰਹੀ ਹੈ ਅੱਖਾਂ ਦੀ ਰੋਸ਼ਨੀ ਤਾਂ ਖਾਓ ਇਹ ਚਾਰ ਚੀਜ਼ਾਂ

ਨਵੀਂ ਦਿੱਲੀ— ਅੱਜਕਲ ਸਮੇਂ ਤੋਂ ਪਹਿਲਾਂ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਲੱਗਦੀ ਹੈ ਕਿਉਂਕਿ ਬਦਲਦੇ ਲਾਈਫ ਸਟਾਈਲ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਹੀ ਕੁਝ ਘੰਟੇ ਮੋਬਾਈਲ ਜਾਂ ਕੰਪਿਊਟਰ ਸਕ੍ਰੀਨ ਦੇ ਸਾਹਮਣੇ ਰਹਿਣਾ ਪੈਂਦਾ ਹੈ ਪਰ ਜੇ ਅਸੀਂ ਆਪਣੇ ਖਾਣ-ਪੀਣ 'ਤੇ ਥੋੜ੍ਹਾ ਜਿਹਾ ਧਿਆਨ ਦੇਈਏ ਤਾਂ ਸ਼ਾਇਦ ਇਸ ਸਮੱਸਿਆ ਨੂੰ ਵਧਣ ਤੋਂ ਰੋਕਿਆਂ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚਾਰ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਰੋਜ਼ ਖਾਣ ਨਾਲ ਅੱਖਾਂ ਦੀ ਰੋਸ਼ਨੀ ਦਰੁਸਤ ਰਹਿੰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
1. ਹਰੀਆਂ ਸਬਜ਼ੀਆਂ
ਆਪਣੀ ਡਾਈਟ 'ਚ ਹਰੀ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰੋ। ਹਰੀਆਂ ਪੱਤੇਦਾਰ ਸਬਜ਼ੀਆਂ 'ਚ ਆਇਰਨ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ ਜੋ ਅੱਖਾਂ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ।
2. ਗਾਜਰ
ਗਾਜਰ ਦਾ ਜੂਸ ਪੀਣਾ ਸਿਹਤ ਲਈ ਤਾਂ ਚੰਗਾ ਹੁੰਦਾ ਹੈ ਨਾਲ ਹੀ ਅੱਖਾਂ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਗਲਾਸ ਗਾਜਰ ਦਾ ਜੂਸ ਪੀਣ ਨਾਲ ਅੱਖਾਂ 'ਤੇ ਚੜ੍ਹਿਆ ਚਸ਼ਮਾ ਉਤਰ ਸਕਦਾ ਹੈ।
3. ਬਾਦਾਮ ਦਾ ਦੁੱਧ
ਹਫਤੇ 'ਚ ਘੱਟੋ-ਘੱਟ ਤਿੰਨ ਵਾਰ ਬਾਦਾਮ ਦਾ ਦੁੱਧ ਪੀਓ। ਇਸ 'ਚ ਵਿਟਾਮਿਨ ਈ ਹੁੰਦਾ ਹੈ ਜੋ ਅੱਖਾਂ 'ਚ ਕਿਸੇ ਵੀ ਬੀਮਾਰੀ ਨਾਲ ਲੜਣ 'ਚ ਮਦਦ ਕਰਦਾ ਹੈ।
4. ਅੰਡੇ
ਅੰਡਿਆਂ 'ਚ ਅਮੀਨੋ,ਐਸਿਡ, ਪ੍ਰੋਟੀਨ, ਸਲਫਰ, ਲੈਕਟਿਕ, ਲਿਊਟਿਨ, ਸਿਸਟੀਨ ਅਤੇ ਵਿਟਾਮਿਨ ਬੀ 2 ਹੁੰਦੇ ਹਨ ਜੋ ਵਿਟਾਮਿਨ ਬੀ ਸੈੱਲ ਦੇ ਕੰਮ ਕਰਨ 'ਚ ਮਦਦ ਕਰਦੇ ਹਨ।

 


Related News