ਪੀਲੀਆ ਰੋਗ ਨੂੰ ਦੂਰ ਕਰਨ ਲਈ ਅਸਰਦਾਰ ਹਨ ਇਹ ਨੁਸਖੇ

Wednesday, Jun 06, 2018 - 05:26 PM (IST)

ਪੀਲੀਆ ਰੋਗ ਨੂੰ ਦੂਰ ਕਰਨ ਲਈ ਅਸਰਦਾਰ ਹਨ ਇਹ ਨੁਸਖੇ

ਨਵੀਂਦਿੱਲੀ— ਜਿਗਰ ਦੀ ਇਨਫੈਕਸ਼ਨ ਤੇ ਸੋਜ  ਕਰਕੇ ਅਕਸਰ ਪੀਲੀਆ ਰੋਗ ਹੋ ਜਾਂਦਾ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਇਹ ਸਰਦੀਆਂ ਤੇ ਗਰਮੀਆਂ, ਦੋਵੇਂ ਰੁੱਤਾਂ ਵਿੱਚ ਹੋ ਸਕਦੀ ਹੈ। ਪਰ ਗਰਮੀਆਂ ਵਿੱਚ ਇਸ ਦਾ ਪ੍ਰਕੋਪ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਜਿਗਰ ਤੋ ਪੈਦਾ ਹੋਣ ਵਾਲਾ ਤਰਲ ਪਦਾਰਥ ਪਿੱਤ ਦਾ ਖੂਨ ਵਿੱਚ ਜ਼ਿਆਦਾ ਰਿਸਾਵ ਹੋਣ ਕਰਕੇ ਮਰੀਜ਼ ਪੀਲੀਏ ਦਾ ਸ਼ਿਕਾਰ ਹੋ ਜਾਂਦਾ ਹੈ। ਸਾਡੇ ਖਾਣ-ਪੀਣ ਦੀਆਂ ਗਲਤ ਆਦਤਾਂ ਤੇ ਸਾਫ ਸਫਾਈ ਦੀ ਘਾਟ ਕਰਕੇ ਵੀ ਇਹ ਰੋਗ ਹੋ ਜਾਂਦਾ ਹੈ। ਇਸ ਦੇ ਹੋਰ ਕਾਰਨ ਪੇਟ ਵਿੱਚ ਕੀੜਿਆਂ ਦਾ ਹੋਣਾ, ਬਾਸੀ ਭੋਜਨ ਅਤੇ ਜ਼ਿਆਦਾ ਮਸਾਲੇਦਾਰ ਭੋਜਨ ਦੀ ਵਰਤੋ ਕਰਨਾ ਹੈ। ਸ਼ਰਾਬ,ਬੀਅਰ, ਚਾਹ ਤੇ ਦਰਦ ਨਿਵਾਰਨ ਗੋਲੀਆਂ ਤੇ ਮੈਡੀਕਲ ਨਸ਼ੇ  ਦੀ  ਵਰਤੋ ਨਾਲ ਵੀ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਆਸਾਨ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਇਸ ਬੀਮਾਰੀ ਤੋਂ ਆਰਾਮ ਮਿਲਦਾ ਹੈ।

1. ਮੂਲੀ ਦੇ ਪੱਤਿਆਂ ਦਾ ਅਰਕ ਵਿੱਚ ਮਿਸ਼ਰੀ ਮਿਲਾ ਕੇ ਨਿਰਨੇ ਕਾਲਜੇ ਸਵੇਰੇ ਲਉ, ਇਹ ਪੀਲੀਆਂ ਦੂਰਨ ਕਰਨ ਲਈ ਲਭਦਾਇਕ ਹੈ।
2. ਪੱਕਿਆ ਪਪੀਤਾ ਖਾਣ ਨਾਲ ਪੀਲੀਆ ਦੂਰ ਹੁੰਦਾ ਹੈ, ਜਾਂ ਕੱਚੇ ਪਪੀਤੇ ਦੀ ਬਿਨਾਂ ਮਿਰਚ ਮਸਾਲੇ ਵਾਲੀ ਸਬਜ਼ੀ ਖਾਉ
3. ਗਾਜਰ ਦਾ ਰਸ ਜਾਂ ਸੂਪ ਪੀਣਾ ਪੀਲੀਆਂ ਰੋਗ ਠੀਕ ਕਰਨ ਲਈ ਲਾਭਦਾਇਕ ਹੈ। ਪੀਲੀਆ ਰੋਗ ਲਈ ਗਾਜਰ ਕੁਦਰਤੀ ਦਵਾਈ ਹੈ।
4. ਇਕ ਗਲਾਸ ਗੰਨੇ ਦੇ ਰਸ 'ਚ ਥੋੜ੍ਹਾ ਜਿਹਾ ਅਦਰਕ ਦਾ ਰਸ, ਰਲਾ ਕੇ ਪੀਵੋ। ਪੀਲੀਆ ਦੂਰ ਹੁੰਦਾ ਹੈ।
5. ਇਕ ਪਤਾਸੇ 'ਤੇ ਕੱਚੇ ਪਪੀਤੇ ਦਾ ਰਸ ਇੱਕ ਚਮਚ ਪਾਉੇ 10-15 ਦਿਨ ਲਗਾਤਾਰ ਅਜਿਹਾ ਪਤਾਸਾ ਖਾਣ ਨਾਲ ਪੀਲੀਆ ਦੂਰ ਹੋ ਜਾਂਦਾ ਹੈ।
6. ਪੀਲੀਆਂ ਦੇ ਰੋਗੀਆਂ ਲਈ ਹਦਵਾਣੇ  ਦੀ ਵਰਤੋਂ ਲਾਭਕਾਰੀ ਹੈ। ਕਿਉਂਕਿ ਇਸ ਨਾਲ ਖੂਨ ਸਾਫ਼ ਹੁੰਦਾ ਹੈ।
7. ਪੀਲੀਆਂ ਰੋਗ ਨੂੰ ਦੂਰ ਕਰਨ ਲਈ ਨਿੰਮ ਦੇ ਪੱਤਿਆਂ ਦੇ ਰਸ ਦੋ ਚਮਚੇ ਲੈ ਕੇ ਦੋ ਚਮਚੇ ਹੀ ਸ਼ਹਿਦ ਪਾ ਕੇ ਸਵੇਰੇ ਵਰਤੋ ਲਾਭ ਹੋਵੇਗਾ।


Related News