ਸਰਦੀਆਂ ''ਚ ਗੁੜ ਦਾ ਇਸਤੇਮਾਲ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

10/28/2018 12:40:56 PM

ਨਵੀਂ ਦਿੱਲੀ— ਸਰਦੀਆਂ 'ਚ ਬੀਮਾਰੀਆਂ ਤੋਂ ਬਚਣ ਲਈ ਸਰੀਰ ਨੂੰ ਅੰਦਰ ਤੋਂ ਗਰਮ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸਰੀਰ ਅੰਦਰ ਤੋਂ ਗਰਮ ਨਾ ਹੋਣ ਕਾਰਨ ਅਸੀਂ ਕਈ ਬੀਮਾਰੀਆਂ ਦੀ ਚਪੇਟ 'ਚ ਆ ਜਾਂਦੇ ਹਾਂ। ਇਸ ਮੌਸਮ 'ਚ ਸਰੀਰ ਨੂੰ ਕੁਦਰਤੀ ਗਰਮ ਰੱਖਣਾ ਅਤੇ ਬੀਮਾਰੀਆਂ ਤੋਂ ਦੂਰ ਰਹਿਣ ਲਈ ਤੁਸੀਂ ਗੁੜ ਦੀ ਵਰਤੋਂ ਕਰ ਸਕਦੇ ਹੋ। ਗੁੜ 'ਚ ਕੁਦਰਤੀ ਐਂਟੀ ਆਕਸੀਡੈਂਟ ਹੁੰਦਾ ਹੈ ਜੋ ਫੇਫੜਿਆਂ ਨੂੰ ਸਾਫ ਕਰਕੇ ਬੀਮਾਰੀਆਂ ਨੂੰ ਦੂਰ ਕਰਦਾ ਹੈ। ਔਸ਼ਧੀ ਗੁਣਾਂ ਨਾਲ ਭਰਪੂਰ ਗੁੜ ਇਕ ਅਜਿਹਾ ਸੂਪਰ ਫੂਡ ਹੈ ਜੋ ਸਰਦੀਆਂ 'ਚ ਹੋਣ ਵਾਲੀਆਂ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ। ਔਸ਼ਧੀ ਗੁਣਾਂ ਨਾਲ ਭਰਪੂਰ ਗੁੜ ਇਕ ਅਜਿਹਾ ਸੂਪਰ ਫੂਡ ਹੈ ਜੋ ਸਰਦੀਆਂ 'ਚ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਸਰੀਰ ਤੋਂ ਦੂਰ ਰੱਖਦਾ ਹੈ। ਆਓ ਜਾਣਦੇ ਹਾਂ ਰੋਜ਼ਾਨਾ ਗੁੜ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਪੇਟ ਦੀਆਂ ਸਮੱਸਿਆਵਾਂ
ਗੁੜ, ਸੇਂਧਾ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਖੱਟੀ ਡਕਾਰ, ਕਬਜ਼, ਗੈਸ ਦਾ ਬਣਨਾ, ਭੁੱਖ ਨਾ ਲੱਗਣਾ ਅਤੇ ਪੇਟ ਇਨਫੈਕਸ਼ਨ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਭੋਜਨ ਦੇ ਬਾਅਦ ਗੁੜ ਖਾਣ ਨਾਲ ਡਾਈਜੇਸ਼ਨ ਚੰਗਾ ਰਹਿੰਦਾ ਹੈ।

PunjabKesari
2. ਬਲੱਡ ਪ੍ਰੈਸ਼ਰ ਕੰਟਰੋਲ
ਹਾਈ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਹੋਣ 'ਤੇ ਗੁੜ ਦੀ ਵਰਤੋਂ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਗੁੜ ਦਾ ਦੁੱਧ ਰੋਜ਼ਾਨਾ ਪੀਣ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।

PunjabKesari
3. ਸਰਦੀ-ਜੁਕਾਮ
ਕਾਲੀ ਮਿਰਚ, ਅਦਰਕ ਅਤੇ ਗੁੜ ਨੂੰ ਮਿਲਾ ਕੇ ਖਾਣ ਨਾਲ ਸਰਦੀ-ਜੁਕਾਮ ਜਲਦੀ ਠੀਕ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅਦਰਕ ਅਤੇ ਗੁੜ ਨੂੰ ਗਰਮ ਕਰਕੇ ਖਾਣ ਨਾਲ ਖਾਂਸੀ, ਗਲੇ 'ਚ ਖਰਾਸ਼ ਅਤੇ ਜਲਣ ਤੋਂ ਤੁਰੰਤ ਆਰਾਮ ਮਿਲਦਾ ਹੈ।

PunjabKesari
4. ਜੋੜਾਂ 'ਚ ਦਰਦ
ਗੁੜ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਫਾਸਫੋਰਸ ਮੌਜੂਦ ਹੁੰਦਾ ਹੈ ਜੋ ਜੋੜਾਂ ਅਤੇ ਗੋਡਿਆਂ ਦੇ ਦਰਦ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਗੁੜ 'ਚ ਥੋੜ੍ਹਾ ਜਿਹਾ ਅਦਰਕ ਮਿਲਾ ਕੇ ਖਾਣ ਨਾਲ ਜੋੜ੍ਹਾਂ ਦਾ ਦਰਦ ਦੂਰ ਹੋ ਜਾਵੇਗਾ।

PunjabKesari

5. ਐਲਰਜੀ ਤੋਂ ਬਚਾਏ
ਇਨ੍ਹਾਂ ਦਿਨ੍ਹਾਂ 'ਚ ਰੁੱਖਾਪਨ, ਐਲਰਜੀ, ਰੈਸ਼ੇਜ਼ ਅਤੇ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਬਚਣ ਲਈ ਗੁੜ ਦੀ ਵਰਤੋਂ ਕਾਫੀ ਮਦਦਗਾਰ ਸਾਬਤ ਹੁੰਦੀ ਹੈ।

PunjabKesari
6. ਮਾਹਾਵਾਰੀ 'ਚ ਅਸਰਦਾਰ
ਮਾਹਾਵਾਰੀ ਸ਼ੁਰੂ ਹੋਣ ਤੋਂ 1 ਹਫਤਾ ਪਹਿਲਾਂ ਹੀ ਰੋਜ਼ਾਨਾ 1 ਚੱਮਚ ਗੁੜ ਦੀ ਵਰਤੋਂ ਕਰੋ। ਇਸ ਨਾਲ ਮਾਹਾਵਾਰੀ ਦੇ ਦੌਰਾਨ ਪੇਟ ਦਰਦ ਅਤੇ ਸਿਰ ਦਰਦ ਨਹੀਂ ਹੋਵੇਗਾ।

PunjabKesari
7. ਅਸਥਮਾ
ਗੁੜ ਅਤੇ ਕਾਲੇ ਤਿਲ ਦੇ ਲੱਡੂ ਬਣਾ ਕੇ ਖਾਣ ਨਾਲ ਸਰਦੀ 'ਚ ਅਸਥਮਾ ਦੀ ਸਮੱਸਿਆ ਨਹੀਂ ਹੁੰਦੀ। ਇਹ ਸਰੀਰ 'ਚ ਗਰਮੀ ਨੂੰ ਬਣਾ ਕੇ ਸਾਹ ਸਬੰਧੀ ਸਮੱਸਿਆਵਾਂ ਨੂੰ ਹੋਣ ਤੋਂ ਰੋਕਦਾ ਹੈ।

PunjabKesari
8. ਕੰਨ ਦਰਦ
ਸਰਦੀ ਦੇ ਮੌਸਮ 'ਚ ਕੁਝ ਲੌਕਾਂ ਨੂੰ ਕੰਨ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ 'ਚ ਗੁੜ 'ਚ ਘਿਉ ਮਿਲਾ ਕੇ ਖਾਣ ਨਾਲ ਕੰਨ ਦਰਦ ਤੋਂ ਰਾਹਤ ਮਿਲਦੀ ਹੈ।

PunjabKesari


Related News