ਬੱਚਿਆਂ ਨੂੰ ਸੁਲਾਉਂਦੇ ਸਮੇਂ ਸਿਰਹਾਣਾ ਲਗਾਉਣਾ ਹੋ ਸਕਦਾ ਹੈ ਖਤਰਨਾਕ

06/10/2017 1:45:11 PM

ਨਵੀਂ ਦਿੱਲੀ— ਕਈ ਲੋਕ 1 ਮਹੀਨੇ ਜਾਂ ਉਸ ਤੋਂ ਵੀ ਛੋਟੇ ਬੱਚੇ ਦੇ ਲਈ ਸਿਰਹਾਣੇ ਦਾ ਇਸਤੇਮਾਲ ਕਰਦੇ ਹਨ ਪਰ ਸਿਰਹਾਣੇ 'ਤੇ ਸੁਲਾਉਂਦੇ ਸਮੇਂ ਬੱਚੇ ਦੀ ਜਾਨ ਦਾ ਖਤਰਾ ਹੋ ਜਾਂਦਾ ਹੈ। ਅੱਜ-ਕਲ ਦੀਆਂ ਔਰਤਾਂ ਦਾ ਮੰਨਣਾ ਹੈ ਕਿ ਸਿਰਹਾਣੇ 'ਤੇ ਸੁਲਾਉਣ ਨਾਲ ਬੱਚਿਆਂ ਦੀ ਗਰਦਨ ਸਿੱਧੀ ਰਹੇਗੀ ਅਤੇ ਸਿਰ ਦਾ ਆਕਾਰ ਵੀ ਸਹੀ ਨਹੀਂ ਰਹਿੰਦਾ। ਅਜਿਹਾ ਕਰਨ ਨਾਲ ਬੱਚੇ ਨੂੰ ਨੁਕਸਾਨ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿਉਂ ਛੋਟਿਆਂ ਬੱਚਿਆਂ ਨੂੰ ਸਿਰਹਾਣੇ 'ਤੇ ਨਹੀਂ ਸੁਵਾਉਣਾ ਚਾਹੀਦਾ ਹੈ।
1. ਹਿਟਿੰਗ
ਔਰਤਾਂ ਆਪਣੇ ਬੱਚਿਆਂ ਦੇ ਲਈ ਬਾਜ਼ਾਰ ਤੋਂ ਮਿਲਣ ਵਾਲੇ ਨਰਮ ਸਿਰਹਾਣੇ ਦਾ ਇਸਤੇਮਾਲ ਕਰਦੀਆਂ ਹਨ ਪਰ ਇਸ 'ਚ ਪਾਈ ਜਾਣ ਵਾਲੀ ਫਾਇਵਰ ਕਾਟਨ ਕਾਫੀ ਗਰਮ ਹੁੰਦੀ ਹੈ ਅਤ ਜਦੋਂ ਬੱਚਾ ਉਸ 'ਤੇ ਸਿਰ ਰੱਖ ਕੇ ਸੋਂਦਾ ਹੈ ਤਾਂ ਉਸ ਦੇ ਸਿਰ 'ਚ ਗਰਮੀ ਪੈਦਾ ਹੋ ਜਾਂਦੀ ਹੈ ਜੋ ਬੱਚੇ ਦੇ ਲਈ ਹਾਨੀਕਾਰਕ ਹੁੰਦੀ ਹੈ। 
2. ਜਾਨ ਦਾ ਖਤਰਾ
ਕਈ ਵਾਰ ਸਿਰਹਾਣੇ ਦਾ ਇਸਤੇਮਾਲ ਕਰਨ ਨਾਲ ਬੱਚੇ ਦਾ ਸਾਹ ਘੁੱਟਣ ਲਗ ਜਾਂਦਾ ਹੈ। ਛੋਟੇ ਬੱਚਿਆਂ ਦਾ ਸਰੀਰ ਬਹੁਤ ਨਾਜੁਕ ਹੁੰਦਾ ਹੈ ਅਤੇ ਮੁਲਾਇਮ ਹੁੰਦਾ ਹੈ। ਅਜਿਹੇ 'ਚ ਸਿਰਹਾਣਾ ਲਗਾਉਣ ਨਾਲ ਸਾਹ ਨਲੀ ਮੁੜ ਜਾਂਦੀ  ਹੈ ਅਤੇ ਦਬ ਜਾਂਦੀ ਹੈ। ਜਿਸ ਨਾਲ ਉਸ ਦੀ ਜਾਨ ਵੀ ਜਾ ਸਕਦੀ ਹੈ। ਅਜਿਹੇ 'ਚ ਬੱਚੇ ਦੇ ਲਈ ਉਸ ਦੀ ਮਾਂ ਦੀ ਗੋਦੀ ਤੋਂ ਬਹਿਤਰ ਕੋਈ ਥਾਂ ਨਹੀਂ ਹੈ।
3. ਗਰਦਨ ਦਾ ਮੁੜਣਾ
ਸਿਰਹਾਣਾ ਲਗਾਉਣ ਦੀ ਵਜ੍ਹਾ ਨਾਲ ਬੱਚੇ ਦੀ ਗਰਦਨ ਵੀ ਮੁੜ ਸਕਦੀ ਹੈ। ਬਾਜ਼ਾਰ ਤੋਂ ਮਿਲਣ ਵਾਲੇ ਸਿਰਹਾਣੇ ਬਹੁਤ ਹੀ ਮੁਲਾਇਮ ਹੁੰਦੇ ਹਨ। ਜਿਸ ਵਜ੍ਹਾ ਨਾਲ ਬੱਚੇ ਦੀ ਨਾਜੁਕ ਗਰਦਨ ਮੁੜ ਸਕਦੀ ਹੈ। 
ਸਾਵਧਾਨੀਆਂ
1. ਛੋਟੇ ਬੱਚੇ ਨੂੰ ਹਮੇਸ਼ਾ ਪਿੱਠ ਦੇ ਭਾਰ ਸੁਲਾਉਣਾ ਚਾਹੀਦਾ ਹੈ।
2.ਕਈ ਔਰਤਾਂ ਨੂੰ ਬੱਚੇ ਦੇ ਡਿੱਗਣ ਦਾ ਡਰ ਲੱਗਿਆ ਰਹਿੰਦਾ ਹੈ ਜਿਸ ਵਜ੍ਹਾ ਨਾਲ ਉਹ ਉਨ੍ਹਾਂ ਦੇ ਸਾਈਡ 'ਤੇ ਵੀ ਸਿਰਹਾਣਾ ਲਗਾ ਦਿੰਦੇ ਹਨ ਪਰ ਇਸ ਲਈ ਹਮੇਸ਼ਾ ਕਠੋਰ ਅਤੇ ਫਲੈਟ ਸਿਰਹਾਣੇ ਦਾ ਹੀ ਇਸਤੇਮਾਲ ਕਰੋ।
3. ਦੋ ਸਾਲ ਤੋਂ ਘੱਟ ਦੇ ਬੱਚੇ ਨੂੰ ਕਦੀ ਵੀ ਸਿਰਹਾਣਾ ਨਾ ਲਗਾਓ। 
4. ਬੱਚਾ ਜਦੋਂ ਸੋ ਰਿਹਾ ਹੋਵੇ ਤਾਂ ਹਰ 2 ਘੰਟੇ ਦੇ ਬਾਅਦ ਉਸ ਦੇ ਸਿਰ ਦੀ ਸਥਿਤੀ ਬਦਲਦੇ ਰਹੋ।  


Related News