ਏਅਰ ਫਰਾਇਰ 'ਚ ਬਣਾਇਆ ਜੰਕ ਫੂਡ ਹੁੰਦਾ ਹੈ ਹੈਲਦੀ ? ਜਾਣੋ ਕਿਵੇਂ
Wednesday, Dec 31, 2025 - 01:43 PM (IST)
ਹੈਲਥ ਡੈਸਕ : ਅੱਜ ਕੱਲ੍ਹ ਏਅਰ ਫਰਾਇਰ 'ਚ ਖਾਣਾ ਬਣਾਉਣ ਦਾ ਇਕ ਨਵਾਂ ਟਰੈਂਡ ਬਣ ਗਿਆ ਹੈ। ਜ਼ਿਆਦਾਤਰ ਲੋਕ ਬਾਹਰ ਦਾ ਜੰਕ ਫੂਡ ਖਾਣ ਦੀ ਬਜਾਏ ਘਰ 'ਚ ਹੀ ਰੱਖੇ ਏਅਰ ਫਰਾਇਰ 'ਚ ਖਾਣਾ ਪਕਾ ਕੇ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਦਰਅਸਲ ਏਅਰ ਫਰਾਇਰ 'ਚ ਪਕਾਇਆ ਜੰਕ ਫੂਡ (Snacks) ਹੈਲਦੀ ਹੁੰਦਾ ਹੈ।
ਕੀ ਕਹਿਣਾ ਹੈ ਮਾਹਰ ਡਾਕਟਰਾਂ ਦਾ
ਏਅਰ ਫਰਾਇਰ 'ਚ ਬਣਾਏ ਖਾਣੇ ਬਾਰੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਇਸ 'ਚ ਕੋਈ ਵੀ ਸਬਜ਼ੀ ਜਾਂ ਜੰਕ ਫੂਡ ਪਕਾਉਂਦੇ ਸਮੇਂ ਜ਼ਿਆਦਾ ਤੇਲ ਦੀ ਲੋੜ ਨਹੀਂ ਪੈਂਦੀ, ਸਗੋਂ ਥੋੜ੍ਹੇ ਜਿਹੇ ਤੇਲ ਨਾਲ ਹੀ ਖਾਣਾ ਆਸਾਨੀ ਨਾਲ ਪਕ ਜਾਂਦਾ ਹੈ। ਇਸ'ਚ ਪਕਾਏ ਖਾਣੇ'ਚ ਕੈਲੋਰੀ ਤੇ ਫੈਟ ਦੀ ਮਾਤਰਾ ਬਹੁਤ ਘੱਟ ਹੋ ਜਾਂਦੀ ਹੈ।
ਡੀਪ ਫਰਾਇੰਗ ਨਾਲੋਂ ਏਅਰ ਫਰਾਇੰਗ ਹੈ ਬੈਸਟ
ਏਅਰ ਫਰਾਇੰਗ 'ਚ ਖਾਣਾ ਡੀਪ ਫਰਾਈ ਕਰਨ ਦੀ ਲੋੜ ਨਹੀਂ ਪੈਂਦੀ। ਇਸ 'ਚ ਖਾਣਾ ਕੁਝ ਹੀ ਮਿੰਟਾਂ 'ਚ ਪਕ ਜਾਂਦਾ ਹੈ। ਇਸ 'ਚ ਬਣਿਆ ਖਾਣਾ ਖਾਣ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜਦਕਿ ਡੀਪ ਫਰਾਇੰਗ ਕਰਦੇ ਸਮੇਂ ਤੇਲ ਜ਼ਿਆਦਾ ਮਾਤਰਾ 'ਚ ਲੱਗਦਾ ਹੈ ਅਤੇ ਇਹ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
ਏਅਰ ਫਰਾਇਰ ਕਦੋਂ ਹੁੰਦਾ ਹੈ ਫਾਇਦੇਮੰਦ
ਜਦੋਂ ਕੋਈ ਵੀ ਵਿਅਕਤੀ ਆਪਣਾ ਵਜ਼ਨ ਕੰਟਰੋਲ ਕਰਨਾ ਚਾਹੁੰਦਾ ਹੈ ਅਤੇ ਆਪਣੀ ਡਾਈਟ ਨੂੰ ਬੈਲੈਂਸ ਰੱਖਦਾ ਹੈ ਤਾਂ ਅਜਿਹੇ 'ਚ ਏਅਰ ਫਰਾਇਰ ਬੈਸਟ ਆਪਸ਼ਨ ਹੋ ਸਕਦਾ ਹੈ। ਇਸ 'ਚ ਪਕਾਏ ਖਾਣੇ 'ਚ ਫੈਟ ਘੱਟ ਹੁੰਦੀ ਹੈ। ਏਅਰ ਫਰਾਇਰ 'ਚ ਗ੍ਰਲਿਡ ਸੈਂਡਵਿਚ, ਮਛਲੀ,ਭੁੰਨੀ ਹੋਈ ਸਬਜ਼ੀਆਂ, ਪਨੀਰ, ਟੋਫੂ ਬਣਾਏ ਜਾ ਸਕਦੇ ਹਨ।
ਏਅਰ ਫਰਾਇਰ ਬਾਰੇ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਖਾਣਾ ਬਣਾਉਣ ਦਾ ਤਰੀਕਾ ਹੀ ਹੈਲਦੀ ਹੋਵੇਗਾ ਤਾਂ ਸਿਹਤ ਖਰਾਬ ਹੋ ਹੀ ਨਹੀਂ ਸਕਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
