ਵਧਦਾ ਯੂਰਿਕ ਐਸਿਡ ਕੰਟਰੋਲ ਕਰਦੈ ਜੀਰਾ, ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਹੈਰਾਨੀਜਨਕ ਫਾਇਦੇ
Tuesday, Jan 30, 2024 - 12:29 PM (IST)
ਨਵੀਂ ਦਿੱਲੀ- ਗਲਤ ਖਾਣ-ਪੀਣ ਕਾਰਨ ਵਰਤਮਾਨ ਸਮੇਂ 'ਚ ਕਈ ਬੀਮਾਰੀਆਂ ਦਾ ਖਤਰਾ ਵੱਧਦਾ ਜਾ ਰਿਹਾ ਹੈ। ਸ਼ੂਗਰ, ਯੂਰਿਕ ਐਸਿਡ ਵਰਗੀਆਂ ਬੀਮਾਰੀਆਂ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਖਾਸ ਤੌਰ 'ਤੇ ਗਲਤ ਖੁਰਾਕ ਕਾਰਨ ਸਰੀਰ ਦੀਆਂ ਕੋਸ਼ਿਕਾਵਾਂ 'ਚ ਯੂਰਿਕ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ। ਯੂਰਿਕ ਐਸਿਡ ਦਾ ਪੱਧਰ ਵਧਣ ਨਾਲ ਗਠੀਆ, ਦਿਲ ਦੇ ਰੋਗ, ਸ਼ੂਗਰ ਅਤੇ ਕਿਡਨੀ ਨਾਲ ਸਬੰਧਤ ਬੀਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਕਾਰਨ ਸਰੀਰ 'ਚ ਸੋਜ ਆਉਣ ਲੱਗਦੀ ਹੈ। ਯੂਰਿਕ ਐਸਿਡ ਤੋਂ ਬਚਣ ਲਈ ਤੁਹਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਘਰ 'ਚ ਮੌਜੂਦ ਜੀਰੇ ਦਾ ਸੇਵਨ ਕਰਕੇ ਤੁਸੀਂ ਯੂਰਿਕ ਐਸਿਡ ਦੀ ਇਸ ਸਮੱਸਿਆ ਨੂੰ ਕੰਟਰੋਲ ਕਰ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਨੂੰ ਆਪਣੀ ਡਾਈਟ 'ਚ ਕਿਵੇਂ ਸ਼ਾਮਲ ਕਰ ਸਕਦੇ ਹੋ।
ਜਾਣੋ ਜੀਰਾ ਕਿਵੇਂ ਫਾਇਦੇਮੰਦ ਹੈ?
ਰੋਜ਼ਾਨਾ ਦਾਲਾਂ ਅਤੇ ਸਬਜ਼ੀਆਂ ਵਿੱਚ ਵਰਤਿਆ ਜਾਣ ਵਾਲਾ ਜੀਰਾ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ 'ਚ ਕੈਲਸ਼ੀਅਮ, ਜ਼ਿੰਕ, ਆਇਰਨ, ਫਾਸਫੋਰਸ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਪੋਸ਼ਕ ਤੱਤ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਜੀਰੇ 'ਚ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ ਜੋ ਇਸ ਕਾਰਨ ਹੋਣ ਵਾਲੀ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਜੀਰੇ ਤੋਂ ਬਣੇ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।
ਇਹ ਵੀ ਪੜ੍ਹੋ : ਰੋਜ਼ ਖਾਓ ਇਹ ਸੁਪਰਫੂਡ, ਦਿਮਾਗ ਚਲੇਗਾ ਬਹੁਤ ਤੇਜ਼, ਯਾਦਦਾਸ਼ਤ ਵੀ ਰਹੇਗੀ ਜ਼ਬਰਦਸਤ
ਸੇਵਨ ਕਰਨ ਦਾ ਤਰੀਕਾ
ਵਧਦੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਤੁਸੀਂ ਜੀਰੇ ਦਾ ਪਾਣੀ ਪੀ ਸਕਦੇ ਹੋ। ਘੱਟੋ-ਘੱਟ 1 ਚਮਚ ਜੀਰੇ ਨੂੰ ਇਕ ਗਲਾਸ ਪਾਣੀ 'ਚ ਰਾਤ ਭਰ ਭਿਓ ਦਿਓ। ਸਵੇਰੇ ਉੱਠ ਕੇ ਇਸ ਪਾਣੀ ਨੂੰ ਪੀਓ। ਇਸ ਤੋਂ ਇਲਾਵਾ ਜੀਰੇ ਦੀ ਚਾਹ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਚਾਹ ਬਣਾਉਣ ਲਈ ਲਗਭਗ 1/2 ਕੱਪ ਪਾਣੀ 'ਚ ਇਕ ਚਮਚ ਜੀਰਾ ਪਾ ਕੇ ਉਬਾਲ ਲਓ। ਜਦੋਂ ਇਹ ਉਬਲਣ ਲੱਗੇ ਤਾਂ ਇਸ ਨੂੰ ਗੈਸ ਤੋਂ ਉਤਾਰ ਕੇ ਛਾਣ ਲਓ। ਚਾਹ ਦਾ ਸਵਾਦ ਵਧਾਉਣ ਲਈ ਤੁਸੀਂ ਨਿੰਬੂ ਦਾ ਰਸ ਅਤੇ ਸ਼ਹਿਦ ਵੀ ਮਿਲਾ ਸਕਦੇ ਹੋ।
ਇਸ ਤਰ੍ਹਾਂ ਵੀ ਕੰਟਰੋਲ ਕਰ ਸਕਦੇ ਹੋ ਯੂਰਿਕ ਐਸਿਡ
* ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਵੱਧ ਤੋਂ ਵੱਧ ਪਾਣੀ ਪੀਓ। ਇਸ ਨਾਲ ਤੁਹਾਡੇ ਸਰੀਰ 'ਚੋਂ ਯੂਰਿਕ ਐਸਿਡ ਨਿਕਲਣਾ ਸ਼ੁਰੂ ਹੋ ਜਾਵੇਗਾ।
* ਇਸ ਸਮੱਸਿਆ 'ਚ ਖੰਡ ਦਾ ਸੇਵਨ ਘੱਟ ਕਰੋ, ਇਸ ਦੀ ਬਜਾਏ ਫਲ ਅਤੇ ਸ਼ਹਿਦ ਖਾਓ।
* ਰੈੱਡ ਮੀਟ ਨਾ ਖਾਓ, ਇਹ ਸਰੀਰ ਵਿੱਚ ਪਿਊਰੀਨ ਦਾ ਪੱਧਰ ਵਧਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਉਰੀਨ ਦੇ ਕਾਰਨ ਹੀ ਸਰੀਰ ਵਿੱਚ ਯੂਰਿਕ ਐਸਿਡ ਵਧਦਾ ਹੈ।
* ਸ਼ਰਾਬ ਪੀਣ ਨਾਲ ਡੀਹਾਈਡਰੇਸ਼ਨ ਵੀ ਵਧ ਸਕਦੀ ਹੈ। ਡੀਹਾਈਡਰੇਸ਼ਨ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦੀ ਹੈ।
* ਤੁਸੀਂ ਆਪਣੀ ਖੁਰਾਕ ਵਿੱਚ ਫਾਈਬਰ ਨਾਲ ਭਰਪੂਰ ਭੋਜਨ ਸ਼ਾਮਲ ਕਰ ਸਕਦੇ ਹੋ। ਇਸ ਨਾਲ ਖੂਨ 'ਚ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ ਅਤੇ ਯੂਰਿਕ ਐਸਿਡ ਵਧਣ ਦਾ ਖਤਰਾ ਵੀ ਘੱਟ ਹੁੰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।