Health Tips: ਖ਼ੁਰਾਕ ''ਚ ਸ਼ਾਮਲ ਕਰੋ ਇਹ 8 ਚੀਜ਼ਾਂ, ਕੁਦਰਤੀ ਤਰੀਕੇ ਨਾਲ ਦੂਰ ਹੋਵੇਗੀ ਖ਼ੂਨ ਦੀ ਘਾਟ

Thursday, May 25, 2023 - 02:16 PM (IST)

ਜਲੰਧਰ (ਬਿਊਰੋ) - ਸਰੀਰ ਨੂੰ ਸੁਚਾਰੂ ਤੌਰ 'ਤੇ ਚਲਾਉਣ ਲਈ ਜ਼ਰੂਰੀ ਹੈ ਕਿ ਸਾਰੇ ਪੋਸ਼ਕ ਤੱਤਾਂ ਦੀ ਪੂਰਤੀ ਹੋਵੇ, ਖ਼ਾਸ ਕਰਕੇ ਆਇਰਨ ਦੀ। ਆਇਰਨ ਹੀਮੋਗਲੋਬਿਨ ਬਣਾਉਣ ਵਿੱਚ ਮਦਦ ਕਰਦਾ ਹੈ। ਹੀਮੋਗਲੋਬਿਨ ਸਰੀਰ ਦੇ ਸਾਰੇ ਅੰਗਾਂ ਵਿੱਚ ਆਕਸੀਜਨ ਲਿਜਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਹੀਮੋਗਲੋਬਿਨ ਦਾ ਲੈਵਲ ਜਦੋਂ ਡਿੱਗਣ ਲੱਗਦਾ ਹੈ ਤਾਂ ਸਰੀਰ ਦੇ ਹਿੱਸਿਆ ਲਈ ਲੋੜੀਂਦੀ ਆਕਸੀਜਨ ਮਿਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਕਈ ਸਰੀਰਕ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇੰਨਾ ਹੀ ਨਹੀਂ, ਹੀਮੋਗਲੋਬਿਨ ਲੈਵਲ ਘੱਟ ਹੋਣ ਨਾਲ ਸਾਡੀ ਕਿਡਨੀ ਵਿੱਚ ਵੀ ਦਿੱਕਤ ਹੋ ਸਕਦੀ ਹੈ। ਜਿਸ ਕਾਰਨ ਤੁਹਾਨੂੰ ਹੀਮੋਗਲੋਬਿਨ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ। ਹਾਲਾਂਕਿ ਤੁਸੀਂ ਆਪਣੀ ਡਾਈਟ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਕੁਦਰਤੀ ਤੌਰ 'ਤੇ ਹੀਮੋਗਲੋਬਿਨ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਆਹਾਰ ਦੀ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਹੀਮੋਗਲੋਬਿਨ ਨੂੰ ਵਧਾਉਣ ਅਤੇ ਸਰੀਰ ਵਿੱਚ ਖੂਨ ਦੀ ਘਾਟ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ....

ਚੁਕੰਦਰ
ਚੁਕੰਦਰ ਤੋਂ ਪ੍ਰਾਪਤ ਹਾਈ ਲੈਵਲ ਦੇ ਆਇਰਨ ਤੱਤ ਖੂਨ ਵਿੱਚ ਹੀਮੋਗਲੋਬਿਨ ਦਾ ਨਿਰਮਾਣ ਕਰਦੇ ਹਨ। ਖੂਨ ਦੀ ਘਾਟ ਭਾਵ ਅਨੀਮੀਆ ਦਾ ਸ਼ਿਕਾਰ ਔਰਤਾਂ ਲਈ ਚੁਕੰਦਰ ਬਹੁਤ ਫ਼ਾਇਦੇਮੰਦ ਹੁੰਦੀ ਹੈ। ਚੁਕੰਦਰ ਤੋਂ ਇਲਾਵਾ ਇਸ ਦੀਆਂ ਹਰੀਆਂ ਪੱਤੀਆਂ ਦੀ ਵਰਤੋਂ ਵੀ ਬਹੁਤ ਲਾਭਦਾਇਕ ਹੁੰਦੀ ਹੈ। ਇਹਨਾਂ ਪੱਤੀਆੰ ਵਿੱਚ ਆਇਰਨ ਦੇ ਤੱਤ ਤਿੰਨ ਗੁਣਾ ਵੱਧ ਹੁੰਦੇ ਹਨ।

ਪਾਲਕ
100 ਗ੍ਰਾਮ ਪਾਲਕ ਵਿੱਚ 4 ਮਿਲੀਗ੍ਰਾਮ ਆਇਰਨ ਹੁੰਦਾ ਹੈ। ਇਹ ਬ੍ਰੋਕਲੀ, ਸਟ੍ਰਾਬੇਰੀ ਅਤੇ ਤਰਬੂਜ਼ ਦੇ ਮੁਕਾਬਲੇ ਕਈ ਗੁਣਾ ਵੱਧ ਹੈ। ਪਾਲਕ ਖਾਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਪਾਲਕ ਵਿੱਚ ਵਿਟਾਮਿਨ-ਏ, ਵਿਟਾਮਿਨ-ਸੀ, ਫਾਲਿਕ ਐਸਿਡ, ਕੈਲਸ਼ੀਅਮ ਭਰਪੂਰ ਮਾਤਰਾਂ ਵਿੱਚ ਹੁੰਦੇ ਹਨ। ਇਸੇ ਲਈ ਪਾਲਕ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰੋ। ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਘਾਟ ਹੈ ਤਾਂ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਤੁਸੀਂ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰੋ।

ਪੜ੍ਹੋ ਇਹ ਵੀ ਖ਼ਬਰ - Health Tips: ਫੈਟ ਬਰਨ ਕਰਨ ਲਈ ਗਰਮੀਆਂ 'ਚ ਰੋਜ਼ਾਨਾ ਕਰੋ ਨਿੰਬੂ ਦੀ ਵਰਤੋਂ, ਹੋਣਗੇ ਹੋਰ ਵੀ ਕਈ ਫ਼ਾਇਦੇ

ਅੰਜੀਰ
ਅੰਜੀਰ 'ਚ ਵਿਟਾਮਿਨ-ਏ, ਬੀ 1, ਬੀ 2, ਕੈਲਸ਼ੀਅਮ, ਆਇਰਨ, ਫਾਸਫੋਰਸ, ਸੋਡੀਅਮ, ਪੋਟਾਸ਼ੀਅਮ ਅਤੇ ਕਲੋਰੀਨ ਪਾਇਆ ਜਾਂਦਾ ਹੈ। ਦੋ ਅੰਜੀਰ ਰਾਤ ਨੂੰ ਪਾਣੀ 'ਚ ਭਿਓ ਕੇ ਸਵੇਰੇ ਉਸ ਦਾ ਪਾਣੀ ਪੀ ਲਓ। ਅਜਿਹਾ ਕਰਨ ਨਾਲ ਹੀਮੋਗਲੋਬਿਨ ਲੈਵਲ ਵਧਾਇਆ ਜਾ ਸਕਦਾ ਹੈ।

ਸੇਬ
ਸੇਬ ਅਨੀਮੀਆ ਵਰਗੀਆਂ ਬੀਮਾਰੀਆਂ ਤੋਂ ਰਾਹਤ ਦਿਵਾਉਣ 'ਚ ਬਹੁਤ ਲਾਭਕਾਰੀ ਹੁੰਦਾ ਹੈ। ਸੇਬ ਖਾਣ ਨਾਲ ਸਰੀਰ 'ਚ ਹੀਮੋਗਲੋਬਿਨ ਬਣਦਾ ਹੈ। ਸੇਬ 'ਚ ਕਈ ਅਜਿਹੇ ਵਿਟਾਮਿਨ ਹੁੰਦੇ ਹਨ, ਜੋ ਸਰੀਰ 'ਚ ਖੂਨ ਦੀ ਮਾਤਰਾ ਨੂੰ ਵਧਾਉਣ ਦਾ ਕੰਮ ਕਰਦੇ ਹਨ।

ਅਮਰੂਦ
ਅਮਰੂਦ ਜਿੰਨਾ ਜ਼ਿਆਦਾ ਪੱਕਿਆ ਹੋਇਆ ਹੋਵੇਗਾ, ਉਨਾ ਹੀ ਪੌਸ਼ਟਿਕ ਹੋਵੇਗਾ। ਪੱਕੇ ਅਮਰੂਦ ਨੂੰ ਖਾਣ ਨਾਲ ਸਰੀਰ 'ਚ ਹੀਮੋਗਲੋਬਿਨ ਦੀ ਘਾਟ ਨਹੀਂ ਰਹਿੰਦੀ। ਇਸੇ ਲਈ ਔਰਤਾਂ ਲਈ ਅਮਰੂਦ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ 'ਚ ਰੋਜ਼ਾਨਾ ਇੱਕ ਕਟੋਰੀ ਦਹੀਂ ਖਾਣ ਨਾਲ ਘੱਟ ਹੋਵੇਗਾ ਭਾਰ, ਹੋਣਗੇ ਇਹ ਵੀ ਫ਼ਾਇਦੇ

ਬ੍ਰੋਕਲੀ
ਬ੍ਰੋਕਲੀ ਆਇਰਨ, ਵਿਟਾਮਿਨ, ਫੋਲਿਕ ਐਸਿਡ ਅਤੇ ਬੀ-ਕੰਪਲੈਕਸ ਦਾ ਜ਼ਬਰਦਸਤ ਸੋਰਸ ਹੁੰਦਾ ਹੈ। ਇਸ ਸਬਜ਼ੀ 'ਚ ਵਿਟਾਮਿਨ ਏ, ਸੀ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ 'ਚ ਫਾਈਬਰ ਵੀ ਹੁੰਦਾ ਹੈ, ਜੋ ਭਾਰ ਨੂੰ ਘੱਟ ਕਰਦਾ ਅਤੇ ਪਾਚਨ ਕਿਰਿਆ 'ਚ ਸੁਧਾਰ ਲਿਆਉਂਦਾ ਹੈ। 

ਸੋਇਆਬੀਨ
ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਆਪਣੇ ਆਹਾਰ 'ਚ ਸੋਇਆਬੀਨ ਜ਼ਰੂਰ ਸ਼ਾਮਲ ਕਰੋ। ਸੋਇਆਬੀਨ ਨਾ ਸਿਰਫ਼ ਪ੍ਰੋਟਿਨ ਦਾ ਚੰਗਾ ਸਰੋਤ ਹੈ ਸਗੋਂ ਹੀਮੋਗਲੋਬਿਨ ਬਣਾਉਣ ਲਈ ਵੀ ਬਹੁਤ ਕਾਰਗਰ ਸਾਬਿਤ ਹੁੰਦਾ ਹੈ। ਸੋਇਆਬੀਨ 'ਚ ਫਾਲੇਟ, ਆਇਰਨ ਅਤੇ ਮੈਗਨੀਸ਼ੀਅਮ ਹੁੰਦਾ ਹੈ। ਆਇਰਨ ਕੰਟੈਂਟ ਅਨੁਸਾਰ 100 ਗ੍ਰਾਮ ਸੋਇਆਬੀਨ 'ਚ 15.7 ਮਿਲੀਗ੍ਰਾਮ ਆਇਰਨ ਹੁੰਦਾ ਹੈ। 
 
ਅੰਗੂਰ
ਅੰਗੂਰ ਵਿੱਚ ਭਰਪੂਰ ਮਾਤਰਾ 'ਚ ਆਇਰਨ ਪਾਇਆ ਜਾਂਦਾ ਹੈ, ਜੋ ਸਰੀਰ 'ਚ ਹੀਮੋਗਲੋਬਿਨ ਬਣਾਉਣ ਦਾ ਕੰਮ ਕਰਦਾ ਹੈ। ਅੰਗੂਰ ਹੀਮੋਗਲੋਬਿਨ ਦੀ ਘਾਟ ਕਾਰਨ ਹੋਈਆਂ ਬੀਮਾਰੀਆਂ ਨੂੰ ਠੀਕ ਕਰਨ 'ਚ ਸਹਾਇਕ ਸਿੱਧ ਹੁੰਦਾ ਹੈ। ਅੰਗੂਰ 'ਚ ਮੌਜੂਦ ਵਿਟਾਮਿਨ ਸੀ ਵਧਦੀ ਉਮਰ ਨੂੰ ਰੋਕਦਾ ਹੈ। ਇਸ ਢਿੱਡ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਨਕਸੀਰ ਫੁੱਟਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਪਲਾਂ 'ਚ ਮਿਲੇਗੀ ਰਾਹਤ


rajwinder kaur

Content Editor

Related News