ਸਰਦੀਆਂ ’ਚ ਜੇਕਰ ਤੁਸੀਂ ਵੀ ਭੁੱਲ ਜਾਂਦੇ ਹੋ ਪਾਣੀ ਪੀਣਾ ਤਾਂ ਅਪਣਾਓ ਇਹ ਟਿਪਸ

Saturday, Dec 26, 2020 - 11:16 AM (IST)

ਨਵੀਂ ਦਿੱਲੀ: ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਦੇ ਨਾਲ-ਨਾਲ ਸਹੀ ਮਾਤਰਾ ’ਚ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਨੂੰ ਸਾਰਾ ਦਿਨ ਕੰਮ ਕਰਨ ਦੀ ਸ਼ਕਤੀ ਮਿਲਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ ਪਰ ਸਰਦੀਆਂ ’ਚ ਬਹੁਤ ਜ਼ਿਆਦਾ ਠੰਡ ਦੇ ਚਲਦੇ ਜਾਂ ਕਾਰਨ ਲੋਕ ਪਾਣੀ ਨੂੰ ਘੱਟ ਮਾਤਰਾ ‘ਚ ਪੀਂਦੇ ਹਨ ਪਰ ਇਸ ਨਾਲ ਪਾਚਨ ਤੰਤਰ ਖ਼ਰਾਬ ਹੋਣ ਦੇ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਸਰੀਰ ਨੂੰ ਬੀਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ…

ਇਹ ਵੀ : ਸਰੀਰ ਲਈ ਬੇਹੱਦ ਲਾਭਕਾਰੀ ਹੈ ਸੰਤਰਾ, ਜ਼ਰੂਰ ਕਰੋ ਖੁਰਾਕ ’ਚ ਸ਼ਾਮਲ
ਮੋਬਾਈਲ ਐਪਸ ਦੀ ਵਰਤੋਂ ਕਰੋ: ਅੱਜ ਕੱਲ ਮੋਬਾਈਲ ’ਚ ਬਹੁਤ ਸਾਰੇ ਐਪਸ ਆ ਗਏ ਹਨ। ਇਸ ‘ਚੋਂ ਹੀ ਇਕ ਐਪ ‘ਚ ਤੁਸੀਂ ਆਪਣੇ ਪਾਣੀ ਪੀਣ ਦੀ ਮਾਤਰਾ ਨੂੰ ਗਿਣ ਸਕਦੇ ਹੋ। ਇਸ ਦੇ ਨਾਲ ਤੁਸੀਂ ਦਿਨ ਭਰ ਕਿੰਨਾ ਪਾਣੀ ਪੀਤਾ ਹੈ। ਨਾਲ ਹੀ ਕਿੰਨੇ ਪਾਣੀ ਪੀਣ ਦੀ ਜ਼ਰੂਰਤ ਹੈ। ਤੁਹਾਨੂੰ ਸਭ ਕੁਝ ਅਸਾਨੀ ਨਾਲ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਇਸ ਐਪ ‘ਚ ਆਪਣੇ ਅਨੁਸਾਰ ਰਿਮਾਈਂਡਰ ਵੀ ਸੈੱਟ ਕਰ ਸਕਦੇ ਹੋ। ਅਜਿਹੇ ‘ਚ ਇਹ ਤੁਹਾਨੂੰ ਦਿਨ ਭਰ ਪਾਣੀ ਪੀਣ ਬਾਰੇ ਯਾਦ ਦਿਵਾਉਂਦਾ ਰਹੇਗਾ। ਇਸ ਤਰ੍ਹਾਂ ਤੁਸੀਂ ਸਹੀ ਮਾਤਰਾ ‘ਚ ਪਾਣੀ ਪੀ ਕੇ ਆਸਾਨੀ ਨਾਲ ਇਸ ਕਮੀ ਨੂੰ ਦੂਰ ਕਰ ਸਕਦੇ ਹੋ।

PunjabKesari
ਹਮੇਸ਼ਾਂ ਪਾਣੀ ਦੀ ਬੋਤਲ ਨਾਲ ਰੱਖੋ: ਜੇ ਤੁਸੀਂ ਚਾਹੋ ਤਾਂ ਦਿਨ ਭਰ ਪਾਣੀ ਦੀ ਇਕ ਬੋਤਲ ਆਪਣੇ ਕੋਲ ਰੱਖ ਸਕਦੇ ਹੋ। ਅਜਿਹੇ ‘ਚ ਤੁਸੀਂ ਸਮੇਂ-ਸਮੇਂ ‘ਤੇ ਆਸਾਨੀ ਨਾਲ ਪਾਣੀ ਪੀ ਸਕਦੇ ਹੋ। ਜੇ ਤੁਸੀਂ  ਘਰ ’ਚ ਹੋ ਤਾਂ ਵੀ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ। ਪਾਣੀ ਪੀਣ ਦਾ ਇਕ ਸਮਾਂ ਸੈੱਟ ਕਰੋ। ਅਜਿਹੇ ‘ਚ ਪਿਆਸ ਲੱਗੇ ਜਾਂ ਨਾ ਪਰ ਸਮੇਂ ਦੇ ਅਨੁਸਾਰ ਇਸ ਨੂੰ ਪੀਓ। ਇਸ ਤੋਂ ਇਲਾਵਾ ਤੁਹਾਨੂੰ ਆਸਾਨੀ ਨਾਲ ਬਾਜ਼ਾਰ ਤੋਂ ਵਾਟਰ ਮਾਰਕ ਵਾਲੀ ਬੋਤਲ ਮਿਲ ਜਾਵੇਗੀ। ਇਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਤੁਸੀਂ ਕਿੰਨਾ ਪਾਣੀ ਪੀ ਰਹੇ ਹੋ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ

PunjabKesari
ਇਕ ਨਿਯਮ ਬਣਾਓ: ਜੇ ਤੁਸੀਂ ਚਾਹੋ ਤਾਂ ਸਾਰਾ ਦਿਨ ਪਾਣੀ ਪੀਣ ਲਈ ਇਕ ਨਿਯਮ ਤਿਆਰ ਕਰੋ। ਉਦਾਹਰਣ ਵਜੋਂ ਸਵੇਰੇ ਉੱਠ ਕੇ 1-2 ਗਿਲਾਸ ਪਾਣੀ ਪੀਓ। ਦੁਪਹਿਰ ਦੇ ਖਾਣੇ ਤੋਂ 1 ਘੰਟੇ ਪਹਿਲਾਂ ਅਤੇ ਬਾਅਦ ’ਚ 1-1 ਗਿਲਾਸ ਪਾਣੀ ਪੀਓ। ਫਿਰ ਸ਼ਾਮ ਤੋਂ ਲੈ ਕੇ ਸੌਣ ਤੋਂ ਪਹਿਲਾਂ ਆਪਣੇ ਅਨੁਸਾਰ 1-1 ਘੰਟੇ ਦੇ ਹਿਸਾਬ ਨਾਲ ਪਾਣੀ ਪੀਓ। ਇਸ ਤਰੀਕੇ ਨਾਲ ਤੁਸੀਂ ਆਪਣੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
ਭੋਜਨ ‘ਚ ਪਾਣੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ: ਪਾਣੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਤੁਸੀਂ ਭੋਜਨ ’ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ ਜਿਹੜੀਆਂ ਪਾਣੀ ਨਾਲ ਭਰਪੂਰ ਹੋਣ। ਇਸ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਣ ਦੇ ਨਾਲ ਪਾਣੀ ਦੀ ਕਮੀ ਪੂਰੀ ਹੋਵੇਗੀ। ਇਸ ਦੇ ਲਈ ਤੁਸੀਂ ਫਲ ਅਤੇ ਸਬਜ਼ੀਆਂ ਦਾ ਸਲਾਦ, ਸੂਪ, ਜੂਸ ਆਦਿ ਲੈ ਸਕਦੇ ਹੋ। 

 

ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ। 


Aarti dhillon

Content Editor

Related News