ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਅਪਨਾਓ ਇਹ ਨੁਸਖ਼ੇ

12/06/2016 3:27:49 PM

ਜਲੰਧਰ — ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੋਟਾਪੇ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਇਸ ਦੇ ਪਿੱਛੇ ਕਈ ਕਾਰਨ ਅਤੇ ਆਦਤਾਂ ਹੋ ਸਕਦੀਆਂ ਹਨ। ਭਾਰ ਘੱਟ ਕਰਨ ਲਈ ਸਭ ਤੋਂ ਪਹਿਲਾਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰੋ ਅਤੇ ਕਸਰਤ ਵੀ ਕਰੋ। ਇਸ ਨਾਲ ਸਰੀਰ ''ਚ ਜਮਾ ਚਰਬੀ ਘੱਟ ਹੁੰਦੀ ਹੈ। 
1. ਰਾਤ ਨੂੰ ਸੌਣ ਤੋਂ ਪਹਿਲਾਂ 15 ਗ੍ਰਾਮ ਤ੍ਰਿਫਲੇ ਦਾ ਚੂਰਣ ਗਰਮ ਪਾਣੀ ''ਚ ਭਿਓਂ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ।
2. ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਦੇ ਨਾਲ ਖਾਓ। ਇਸ ਨਾਲ ਸਰੀਰ ''ਚੋਂ ਫਾਲਤੂ ਚਮੜੀ ਖਤਮ ਹੋ ਜਾਂਦੀ ਹੈ।
3. ਤੁਲਸੀ ਦੇ ਪੱਤਿਆਂ ਦਾ ਰਸ ਪਾਣੀ ''ਚ ਮਿਲਾ ਕੇ ਪੀਓ। ਇਸ ਤਰ੍ਹਾਂ ਕਰਨ ਨਾਲ ਸਰੀਰ ''ਚ ਫਾਲਤੂ ਚਰਬੀ ਬਣਨੀ ਘੱਟ ਜਾਵੇਗੀ।
4. ਗਿਲੋਅ ਅਤੇ ਤ੍ਰਿਫਲਾ ਨੂੰ ਪੀਸ ਕੇ ਚੂਰਣ ਬਣਾ ਲਓ ਅਤੇ ਸਵੇਰੇ ਸ਼ਾਮ ਸ਼ਹਿਦ ਦੇ ਨਾਲ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ।
5. ਆਲੂ ਨੂੰ ਉਬਾਲ ਕੇ ਗਰਮ ਰੇਤ ''ਚ ਸੇਕ ਕੇ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ।
6. ਕੁਲਥੀ ਦੀ ਦਾਲ ਰੋਜ਼ ਖਾਣ ਨਾਲ ਵੀ ਮੋਟਾਪਾ ਘੱਟ ਹੁੰਦਾ ਹੈ।
7. ਪਾਲਕ ਅਤੇ ਗਾਜਰ ਦਾ ਰਸ ਮਿਲਾ ਕੇ ਪੀਓ।
8. ਪਾਲਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ।
9. ਅਨਾਨਾਸ ਸਰੀਰ ''ਚ ਮੌਜੂਦ ਚਰਬੀ ਨੂੰ ਘੱਟ ਕਰਦਾ ਹੈ ਇਸ ਲਈ ਰੋਜ਼ ਇਸ ਨੂੰ ਖਾਓ।
10. ਰੋਜ਼ ਦਹੀਂ ਖਾਣਾ ਚਾਹੀਦਾ ਹੈ। ਲੱਸੀ ''ਚ ਕਾਲਾ ਨਮਕ ਅਤੇ ਜਵੈਣ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ  ਹੁੰਦਾ ਹੈ।


Related News