Uric acid ਦੀ ਸਮੱਸਿਆ ਨੂੰ ਕਰਨਾ ਹੈ ਦੂਰ ਤਾਂ ਜ਼ਰੂਰ ਖਾਓ ਇਹ ਚੀਜ਼ਾਂ
Tuesday, Jun 03, 2025 - 12:57 PM (IST)

ਹੈਲਥ ਡੈਸਕ - ਯੂਰਿਕ ਐਸਿਡ ਸਰੀਰ ’ਚ ਪਿਊਰਿਨ ਨਾਮਕ ਪਦਾਰਥ ਦੇ ਟੁੱਟਣ ਨਾਲ ਬਣਦਾ ਹੈ। ਜੇਕਰ ਇਹ ਜ਼ਿਆਦਾ ਮਾਤਰਾ ’ਚ ਬਣੇ ਜਾਂ ਸਰੀਰ ਇਸ ਨੂੰ ਢੰਗ ਨਾਲ ਬਾਹਰ ਨਾ ਕੱਢ ਸਕੇ, ਤਾਂ ਇਹ ਗਠੀਆ (ਗਠਿਆਂ ਦੀ ਸੋਜ) ਜਾਂ ਜੋੜਾਂ ਦੀ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਗਰਮੀਆਂ ’ਚ ਪਸੀਨਾ ਆਉਣ ਕਾਰਨ ਡੀਹਾਈਡਰੇਸ਼ਨ ਵੀ ਯੂਰਿਕ ਐਸਿਡ ਵਧਣ ਦਾ ਇਕ ਕਾਰਨ ਬਣ ਸਕਦਾ ਹੈ ਪਰ ਕੁਝ ਕੁਦਰਤੀ ਤੇ ਪੋਸ਼ਣ ਭਰਪੂਰ ਚੀਜ਼ਾਂ ਅਜਿਹੀਆਂ ਹਨ ਜੋ ਸਹੀ ਖਾਣ ਨਾਲ ਇਹ ਸਮੱਸਿਆ ਨਹੀਂ ਹੋਣ ਦਿੰਦੀਆਂ। ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਇਸ ਸਮੱਸਿਆ ਤੋਂ ਨਜਿੱਠਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਲੌਕੀ
- ਪਾਣੀ ਨਾਲ ਭਰਪੂਰ ਤੇ ਹਲਕੀ ਹੋਣ ਕਰ ਕੇ ਲੌਕੀ ਗਰਮੀਆਂ ’ਚ ਜਿਗਰ ਤੇ ਕਿਡਨੀ ਲਈ ਫਾਇਦੇਮੰਦ ਹੈ। ਇਹ ਯੂਰਿਕ ਐਸਿਡ ਨੂੰ ਕੁਦਰਤੀ ਢੰਗ ਨਾਲ ਘਟਾਉਂਦੀ ਹੈ।
ਖੀਰਾ ਤੇ ਤਰਬੂਜ਼
- ਇਨ੍ਹਾਂ ’ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਸਰੀਰ ਨੂੰ ਹਾਈਡਰੇਟ ਕਰਕੇ ਯੂਰਿਕ ਐਸਿਡ ਨੂੰ ਪਿਸਾਬ ਰਾਹੀਂ ਬਾਹਰ ਨਿਕਲਣ ’ਚ ਮਦਦ ਕਰਦੀ ਹੈ।
ਚੀਕੂ ਅਤੇ ਅਨਾਰ
- ਇਹ ਫਲ ਐਂਟੀਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਖੂਨ ਦੀ ਸਫ਼ਾਈ ਕਰਦੇ ਹਨ ਅਤੇ ਪਿਊਰਿਨ ਦੇ ਨੈਚਰਲ ਤੌਰ ’ਤੇ ਤੋੜਨ ’ਚ ਮਦਦ ਕਰਦੇ ਹਨ।
ਨਿੰਬੂ ਪਾਣੀ
- ਵਿਟਾਮਿਨ C ਵਾਲਾ ਨਿੰਬੂ ਯੂਰਿਕ ਐਸਿਡ ਨੂੰ ਘਟਾਉਣ ’ਚ ਸਿੱਧਾ ਰੋਲ ਅਦਾ ਕਰਦਾ ਹੈ। ਇਹ ਖੂਨ ਨੂੰ ਅਲਕਲਾਈਨ ਕਰਦਾ ਹੈ ਜੋ ਯੂਰਿਕ ਐਸਿਡ ਦੇ ਲੈਵਲ ਨੂੰ ਕੰਟਰੋਲ ’ਚ ਰੱਖਦਾ ਹੈ।
ਹਰੇ ਪੱਤੇ ਵਾਲੀਆਂ ਸਬਜ਼ੀਆਂ
- ਹਾਲਾਂਕਿ ਪਿਊਰਿਨ ਕੁਝ ਸਬਜ਼ੀਆਂ ’ਚ ਵੀ ਹੁੰਦੇ ਹਨ ਪਰ ਇਹ ਸਰੀਰ ਲਈ ਨੁਕਸਾਨਦਾਇਕ ਨਹੀਂ ਹੁੰਦੇ। ਹਰੀਆਂ ਸਬਜ਼ੀਆਂ ’ਚ ਮੌਜੂਦ ਫਾਈਬਰ ਯੂਰਿਕ ਐਸਿਡ ਨੂੰ ਬਾਹਰ ਕੱਢਣ ’ਚ ਸਹਾਇਕ ਹੁੰਦਾ ਹੈ।
ਗ੍ਰੀਨ ਟੀ
- ਇਹ ਮੂਤਰਨਾਲੀ ਨੂੰ ਸਾਫ਼ ਕਰਦੀ ਹੈ ਅਤੇ ਕਿਡਨੀਆਂ ਦੇ ਫੰਕਸ਼ਨ ਨੂੰ ਬਿਹਤਰ ਬਣਾਉਂਦੀ ਹੈ, ਜਿਸ ਨਾਲ ਯੂਰਿਕ ਐਸਿਡ ਦੀ ਸਫ਼ਾਈ ਤੇਜ਼ ਹੁੰਦੀ ਹੈ।
ਜ਼ਿਆਦਾ ਪਾਣੀ ਪੀਣ
- ਜਿੰਨਾ ਵੱਧ ਪਾਣੀ ਪੀਓਗੇ, ਓਨਾ ਵੱਧ ਯੂਰਿਕ ਐਸਿਡ ਪੇਸ਼ਾਬ ਰਾਹੀਂ ਨਿਕਲਦਾ ਰਹੇਗਾ। ਗਰਮੀਆਂ ’ਚ ਘੱਟੋ-ਘੱਟ 8-10 ਗਿਲਾਸ ਪਾਣੀ ਪੀਣਾ ਲਾਜ਼ਮੀ ਹੈ।