Heart ਫੇਲ੍ਹ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਚਿਤਾਵਨੀ, ਇਹ ਲੱਛਣ ਨਾਲ ਕਰੋ ਨਜ਼ਰਅੰਦਾਜ
Monday, Jun 30, 2025 - 01:42 PM (IST)

ਹੈਲਥ ਡੈਸਕ- ਦਿਲ ਦੀ ਬੀਮਾਰੀ ਅਚਾਨਕ ਨਹੀਂ ਹੁੰਦੀ, ਸਗੋਂ ਇਹ ਹੌਲੀ-ਹੌਲੀ ਵਿਕਸਿਤ ਹੋਣ ਵਾਲੀ ਇਕ ਗੰਭੀਰ ਸਥਿਤੀ ਹੈ। ਜਦੋਂ ਦਿਲ ਸਰੀਰ ਦੀ ਲੋੜ ਅਨੁਸਾਰ ਲੋੜੀਂਦਾ ਖੂਨ ਪੰਪ ਕਰਨ 'ਚ ਅਸਮਰੱਥ ਹੁੰਦਾ ਹੈ, ਤਾਂ ਇਸ ਨੂੰ ਹਾਰਟ ਫੇਲੀਅਰ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਸਰੀਰ ਕੁਝ ਸੰਕੇਤ ਜ਼ਰੂਰ ਦਿੰਦਾ ਹੈ, ਜਿਨ੍ਹਾਂ ਦੀ ਪਛਾਣ ਸਮੇਂ ਰਹਿੰਦੇ ਕੀਤੀ ਜਾਵੇ, ਤਾਂ ਜਟਿਲਤਾਵਾਂ ਤੋਂ ਬਚਿਆ ਜਾ ਸਕਦਾ ਹੈ।
ਇਹ ਹਨ ਹਾਰਟ ਫੇਲ੍ਹ ਹੋਣ ਤੋਂ ਪਹਿਲਾਂ ਦਿੱਸਣ ਵਾਲੇ ਅਹਿਮ ਲੱਛਣ:-
ਸਾਹ ਫੁੱਲਣਾ
ਥੋੜ੍ਹੀ ਜਿਹੀ ਗਤੀਵਿਧੀ, ਪੌੜ੍ਹੀਆਂ ਚੜ੍ਹਨਾ ਜਾਂ ਲੇਟਣ 'ਤੇ ਵੀ ਸਾਹ ਲੈਣ 'ਚ ਪਰੇਸ਼ਾਨੀ ਇਕ ਆਮ ਲੱਛਣ ਨਹੀਂ ਹੈ।
ਲਗਾਤਾਰ ਥਕਾਵਟ ਅਤੇ ਕਮਜ਼ੋਰੀ
ਸਰੀਰ ਦੇ ਅੰਗਾਂ ਤੱਕ ਆਕਸੀਜਨ ਅਤੇ ਪੋਸ਼ਕ ਤੱਤ ਨਹੀਂ ਪਹੁੰਚ ਸਕਣ ਕਾਰਨ ਮਾਸਪੇਸ਼ੀਆਂ ਕਮਜ਼ੋਰ ਪੈਣ ਲੱਗੀਆਂ ਹਨ।
ਸੋਜ
ਗਿੱਟਿਆਂ, ਪੈਰਾਂ ਅਤੇ ਪੇਟ 'ਚ ਸੋਜ ਆਉਣਾ ਇਸ ਗੱਲ ਦਾ ਸੰਕੇਤ ਹੋ ਕਦਾ ਹੈ ਕਿ ਸਰੀਰ 'ਚ ਤਰਲ ਪਦਾਰਥ ਇਕੱਠਾ ਹੋ ਰਿਹਾ ਹੈ।
ਤੇਜ਼ ਜਾਂ ਨਿਯਮਿਤ ਦਿਲ ਦੀ ਧੜਕਣ
ਅਸਧਾਰਨ ਦਿਲ ਦੀ ਧੜਕਣ ਹਾਰਟ ਦੀ ਕਮਜ਼ੋਰੀ ਦਾ ਸੰਕੇਤ ਹੋ ਸਕਦਾ ਹੈ।
ਚੱਕਰ ਆਉਣਾ ਜਾਂ ਭੁੱਲਣ ਦੀ ਸਮੱਸਿਆ
ਵਿਸ਼ੇਸ਼ ਰੂਪ ਨਾਲ ਬਜ਼ੁਰਗਾਂ 'ਚ ਦਿਮਾਗ ਤੱਕ ਖੂਨ ਪ੍ਰਵਾਹ ਘੱਟ ਹੋਣ ਨਾਲ ਇਹ ਲੱਛਣ ਦਿਖਾਈ ਦੇ ਸਕਦੇ ਹਨ।
ਕੀ ਕਰੀਏ ਜੇਕਰ ਦਿੱਸਣ ਅਜਿਹੇ ਲੱਛਣ?
ਕਾਰਡੀਓਲਾਜਿਸਟ ਡਾ. ਵਰੁਣ ਬੰਸਲ ਦਾ ਕਹਿਣਾ ਹੈ ਕਿ ਇਹ ਲੱਛਣ ਹੌਲੀ-ਹੌਲੀ ਸ਼ੁਰੂ ਹੁੰਦੇ ਹਨ ਅਤੇ ਸਮੇਂ ਨਾਲ ਗੰਭੀਰ ਹੋ ਸਕਦੇ ਹਨ। ਜੇਕਰ ਉਪਰੋਕਤ 'ਚੋਂ ਕੋਈ ਵੀ ਲੱਛਣ ਲਗਾਤਾਰ ਬਣੇ ਰਹਿਣ ਤਾਂ ਡਾਕਟਰ ਨਾਲ ਸਲਾਹ-ਮਸ਼ਵਰਾ ਲੈਣਾ ਜ਼ਰੂਰੀ ਹੈ। ਸ਼ੁਰੂਆਤੀ ਪਛਾਣ ਨਾ ਨਾ ਸਿਰਫ਼ ਹਾਰਟ ਫੇਲੀਅਰ ਰੋਕਿਆ ਜਾ ਸਕਦਾ ਹੈ ਸਗੋਂ ਜੀਵਨ ਦੀ ਗੁਣਵੱਤਾ ਵੀ ਬਿਹਤਰ ਬਣਾਈ ਜਾ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e