ਬੱਚਿਆਂ ਨੂੰ ਇਨ੍ਹਾਂ ਸਮਿਆਂ 'ਤੇ ਕਦੇ ਨਾ ਡਾਂਟੋ, ਨਹੀਂ ਤਾਂ ਦਿਮਾਗ 'ਤੇ ਪੈ ਸਕਦੈ ਬੁਰਾ ਅਸਰ
Saturday, Jun 28, 2025 - 02:12 PM (IST)

ਨੈਸ਼ਨਲ ਡੈਸਕ- ਬੱਚਿਆਂ ਦੇ ਪਾਲਣ-ਪੋਸ਼ਣ 'ਚ ਪਿਆਰ, ਸਮਝ ਅਤੇ ਸਬਰ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੀ ਤੇਜ਼ ਰਫ਼ਤਾਰ ਭਰੀ ਜ਼ਿੰਦਗੀ 'ਚ ਮਾਪੇ ਅਕਸਰ ਅਣਜਾਣੇ 'ਚ ਕੁਝ ਅਜਿਹਾ ਵਿਵਹਾਰ ਕਰ ਲੈਂਦੇ ਹਨ ਜਿਸ ਦਾ ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਖਾਸ ਕਰਕੇ ਝਿੜਕਣਾ ਇਕ ਅਜਿਹੀ ਆਦਤ ਹੈ, ਜੋ ਜੇਕਰ ਗਲਤ ਸਮੇਂ 'ਤੇ ਕੀਤੀ ਜਾਵੇ, ਤਾਂ ਬੱਚਿਆਂ ਦੇ ਆਤਮਵਿਸ਼ਵਾਸ ਅਤੇ ਸੋਚਣ ਦੀ ਸਮਰੱਥਾ ਨੂੰ ਡੂੰਘਾ ਨੁਕਸਾਨ ਪਹੁੰਚਾ ਸਕਦੀ ਹੈ।
ਬੱਚਿਆਂ ਦਾ ਮਨ ਬਹੁਤ ਸੰਵੇਦਨਸ਼ੀਲ ਹੁੰਦਾ ਹੈ ਅਤੇ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਵੀ ਦਿਲ 'ਤੇ ਲੈਂਦੇ ਹਨ। ਇਸ ਲਈ, ਇਹ ਜਾਣਨਾ ਜ਼ਰੂਰੀ ਹੈ ਕਿ ਕਿਸ ਸਮੇਂ ਬੱਚਿਆਂ ਨੂੰ ਝਿੜਕਣਾ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਇੱਥੇ ਅਸੀਂ ਤਿੰਨ ਮੁੱਖ ਸਮੇਂ ਦੱਸ ਰਹੇ ਹਾਂ ਜਦੋਂ ਬੱਚਿਆਂ ਨੂੰ ਝਿੜਕਣ ਤੋਂ ਬਚਣਾ ਚਾਹੀਦਾ ਹੈ।
ਸਵੇਰੇ ਉੱਠਣ ਤੋਂ ਤੁਰੰਤ ਬਾਅਦ
ਸਵੇਰ ਦਾ ਸਮਾਂ ਪੂਰੇ ਦਿਨ ਦੇ ਮੂਡ ਨੂੰ ਤੈਅ ਕਰਦਾ ਹੈ। ਜਦੋਂ ਬੱਚਾ ਨੀਂਦ ਤੋਂ ਉੱਠਦਾ ਹੈ, ਤਾਂ ਉਸ ਦਾ ਮਨ ਸ਼ਾਂਤ ਹੁੰਦਾ ਹੈ ਅਤੇ ਸਰੀਰ ਸੁਸਤ ਹੁੰਦਾ ਹੈ। ਅਜਿਹੀ ਸਥਿਤੀ 'ਚ ਜੇਕਰ ਉਸ ਨੂੰ ਜ਼ਬਰਦਸਤੀ ਜਾਂ ਝਿੜਕਿਆ ਜਾਂਦਾ ਹੈ, ਤਾਂ ਉਸ ਦਾ ਮੂਡ ਵਿਗੜ ਸਕਦਾ ਹੈ ਅਤੇ ਚਿੜਚਿੜਾਪਨ ਦਿਨ ਭਰ ਰਹਿ ਸਕਦਾ ਹੈ। ਸਕੂਲ ਲਈ ਦੇਰ ਹੋਣ 'ਤੇ ਵੀ ਉਸ ਨੂੰ ਪਿਆਰ ਨਾਲ ਉਠਾਓ। ਸਖ਼ਤੀ ਨਾਲ ਨਹੀਂ।
ਸਕੂਲ ਤੋਂ ਵਾਪਸ ਆਉਂਦੇ ਸਮੇਂ
ਸਕੂਲ ਤੋਂ ਪਰਤਣ ਤੋਂ ਬਾਅਦ ਬੱਚਾ ਮਾਨਸਿਕ ਅਤੇ ਸਰੀਰਕ ਰੂਪ ਨਾਲ ਥੱਕਿਆ ਹੋਇਆ ਹੁੰਦਾ ਹੈ। ਅਜਿਹੇ 'ਚ ਤੁਰੰਤ ਸਵਾਲ-ਜਵਾਬ ਕਰਨਾ ਜਾਂ ਕਿਸੇ ਗਲਤੀ ਲਈ ਝਿੜਕਣਾ ਉਸ ਨੂੰ ਅਸਹਿਜ ਬਣਾ ਸਕਦਾ ਹੈ। ਉਸ ਸਮੇਂ ਉਸ ਨੂੰ ਆਰਾਮ, ਭੋਜਨ ਅਤੇ ਥੋੜ੍ਹੇ ਪਿਆਰ ਦੀ ਲੋੜ ਹੁੰਦੀ ਹੈ। ਜਦੋਂ ਉਹ ਰਿਲੈਕਸ ਹੋ ਜਾਵੇ, ਉਹ ਗੱਲਬਾਤ ਕਰੋ।
ਰਾਤ ਨੂੰ ਸੌਂਣ ਤੋਂ ਪਹਿਲਾਂ
ਸੌਂਣ ਤੋਂ ਪਹਿਲਾਂ ਦਾ ਸਮਾਂ ਬੱਚੇ ਲਈ ਬਹੁਤ ਖਾਸ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਉਹ ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਮਾਨਸਿਕ ਤੌਰ 'ਤੇ ਸ਼ਾਂਤ ਹੁੰਦਾ ਹੈ। ਜੇਕਰ ਉਸ ਨੂੰ ਇਸ ਸਮੇਂ ਝਿੜਕਿਆ ਜਾਂਦਾ ਹੈ, ਤਾਂ ਇਹ ਉਸ ਦੀ ਨੀਂਦ 'ਤੇ ਅਸਰ ਪੈ ਸਕਦਾ ਹੈ, ਜਿਸ ਨਾਲ ਉਸ ਦੇ ਮਾਨਸਿਕ ਵਿਕਾਸ ਅਤੇ ਸਿਹਤ ਨੂੰ ਪ੍ਰਭਾਵਿਤ ਹੋ ਸਕਦਾ ਹੈ। ਉਸ ਨੂੰ ਸੁਲਾਉਂਦੇ ਸਮੇਂ ਹਮੇਸ਼ਾ ਪਿਆਰ ਅਤੇ ਅਪਣਾਪਨ ਦਿਖਾਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8