ਵਧੇਰੇ ਤੁਰਨ ਵਾਲੇ ਅਲ੍ਹੜਾਂ ਚ ਮਾਨਸਿਕ ਸਿਹਤ ਸਮੱਸਿਆਵਾਂ ਹੁੰਦੀਆਂ ਹਨ ਘੱਟ, ਨਵੇਂ ਅਧਿਐਨ ''ਚ ਹੋਇਆ ਖੁਲਾਸਾ

Tuesday, Oct 06, 2026 - 07:33 PM (IST)

ਵਧੇਰੇ ਤੁਰਨ ਵਾਲੇ ਅਲ੍ਹੜਾਂ ਚ ਮਾਨਸਿਕ ਸਿਹਤ ਸਮੱਸਿਆਵਾਂ ਹੁੰਦੀਆਂ ਹਨ ਘੱਟ, ਨਵੇਂ ਅਧਿਐਨ ''ਚ ਹੋਇਆ ਖੁਲਾਸਾ

ਨਵੀਂ ਦਿੱਲੀ, (ਏਜੰਸੀ)- ਇਕ ਅਧਿਐਨ ’ਚ ਇਹ ਗੱਲ ਨੋਟ ਕੀਤੀ ਗਈ ਹੈ ਕਿ 11-12 ਸਾਲ ਦੀ ਉਮਰ ’ਚ ਰੋਜ਼ਾਨਾ ਵਧੇਰੇ ਤੁਰਨ ਵਾਲੇ ਅੱਲ੍ਹੜਾਂ ’ਚ ਇਕ ਸਾਲ ਬਾਅਦ ਮਾਨਸਿਕ ਸਿਹਤ ਸਮੱਸਿਆਵਾਂ ਦਾ ਖ਼ਤਰਾ ਘੱਟ ਹੁੰਦਾ ਹੈ। ‘ਦਿ ਜਰਨਲ ਆਫ਼ ਦਿ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਨੈੱਟਵਰਕ ਓਪਨ’ ’ਚ ਪ੍ਰਕਾਸ਼ਿਤ ਅਧਿਐਨ ਦੇ ਨਤੀਜਿਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਰੋਜ਼ਾਨਾ 12,000 ਜਾਂ ਇਸ ਤੋਂ ਵੱਧ ਕਦਮ ਤੁਰਨ ਨਾਲ ਮਾਨਸਿਕ ਸਿਹਤ ਵਧੀਆ ਰਹੀ। ਅੰਕੜਿਆਂ ਨੇ ਇਹ ਨਹੀਂ ਦਰਸਾਇਆ ਕਿ ਇਕ ਮਿੱਥੀ ਗਿਣਤੀ ਤੋਂ ਬਾਅਦ ਵਧੇਰੇ ਕਦਮ ਤੁਰਨ ਨਾਲ ਹੋਰ ਲਾਭ ਹੋਇਅਾ ਜਾਂ ਨਹੀਂ? ਖੋਜਕਰਤਾਵਾਂ ਨੇ ਇਹ ਵੀ ਵੇਖਿਆ ਕਿ ਸਭ ਤੋਂ ਵੱਧ ਕਦਮ ਤੁਰਨ ਵਾਲੇ ਅੱਲ੍ਹੜਾਂ ਦੇ ਸਰੀਰ ਦੀਆਂ ਹਰਕਤਾਂ ਤੇ ਮੂਡ ਨਾਲ ਜੁੜੇ ਦਿਮਾਗ ਦੇ ਖੇਤਰਾਂ ’ਚ ਫਰਕ ਸੀ।

ਇਸ ਫਰਕ ਨੇ ਕਦਮਾਂ ਦੀ ਗਿਣਤੀ ਅਤੇ ਬਿਹਤਰ ਮਾਨਸਿਕ ਸਿਹਤ ਦਰਮਿਆਨ ਸਬੰਧ ਨੂੰ ਸਮਝਾਉਣ ’ਚ ਮਦਦ ਕੀਤੀ। ਅਮਰੀਕਾ ’ਚ ਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ ’ਚ ਕਾਇਨੀਸੋਲੋਜੀ ਦੀ ਸਹਾਇਕ ਪ੍ਰੋਫੈਸਰ ਅਮਾਂਡਾ ਪਾਲੂਚ ਨੇ ਕਿਹਾ ਕਿ ਅੱਲ੍ਹੜ ਅਵਸਥਾ ਦਿਮਾਗ ਦੇ ਵਿਕਾਸ ਤੇ ਮਾਨਸਿਕ ਸਿਹਤ ਲਈ ਇਕ ਅਹਿਮ ਸਮਾਂ ਹੈ, ਇਸ ਲਈ ਇਹ ਵੇਖਣਾ ਉਤਸ਼ਾਹਜਨਕ ਹੈ ਕਿ ਸਰੀਰਕ ਲਾਭ ਦੋਹਾਂ ਨੂੰ ਹੁੰਦਾ ਹੈ।


author

Shubam Kumar

Content Editor

Related News