ਗੁਣਾਂ ਦੀ ਖਾਣ ਹਨ ਇਹ ''ਚੀਜ਼ਾਂ'' ! ਸਰੀਰ ਨੂੰ ਰੱਖਣਗੀਆਂ ਫਿੱਟ, ਖੂਨ ਦੀ ਕਮੀ ਵੀ ਹੋਵੇਗੀ ਦੂਰ

Thursday, Oct 08, 2026 - 10:10 AM (IST)

ਗੁਣਾਂ ਦੀ ਖਾਣ ਹਨ ਇਹ ''ਚੀਜ਼ਾਂ'' ! ਸਰੀਰ ਨੂੰ ਰੱਖਣਗੀਆਂ ਫਿੱਟ, ਖੂਨ ਦੀ ਕਮੀ ਵੀ ਹੋਵੇਗੀ ਦੂਰ

ਹੈਲਥ ਡੈਸਕ - ਜੇਕਰ ਤੁਹਾਡੇ ਸਰੀਰ 'ਚ ਵੀ ਲਗਾਤਾਰ ਹੀਮੋਗਲੋਬਿਨ ਦੀ ਕਮੀ ਰਹਿੰਦੀ ਹੈ ਤਾਂ ਹੋ ਜਾਓ ਸਾਵਧਾਨ ! ਕਈ ਵਾਰ ਇਹ ਸਿਰਫ ਆਇਰਨ ਦੀ ਕਮੀ ਕਾਰਨ ਹੀ ਨਹੀਂ ਹੁੰਦਾ ਸਗੋਂ ਇਸ ਦੀ ਕਮੀ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਕਈ ਵਾਰ ਗਲਤ ਖਾਣ ਪੀਣ ਵੀ ਸਾਡੇ ਸਰੀਰ 'ਚ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਤੁਸੀਂ ਇਸ ਕਮੀ ਦੇ ਸ਼ਿਕਾਰ ਹੋ ਜਾਂਦੇ ਹੋ। ਆਓ ਇਸ ਖਬਰ ਰਾਹੀਂ ਅਸੀਂ ਜਾਣਦੇ ਹਾਂ ਕਿ ਤੁਸੀਂ ਆਪਣੇ ਸਰੀਰ ਨੂੰ ਕਿਵੇਂ ਫਿੱਟ ਅਤੇ ਰੱਖ ਸਕਦੇ ਹੋ ਅਤੇ ਆਪਣੀ ਖੁਰਾਕ 'ਚ ਚੰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਕਿਵੇਂ ਤੰਦਰੁਸਤ ਰਹਿ ਸਕਦੇ ਹੋ। 

ਪਾਲਕ ਅਤੇ ਨਿੰਬੂ 
ਪਾਲਕ 'ਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਪਾਲਕ ਖਾਂਦੇ ਸਮੇਂ ਥੋੜਾ ਨਿੰਬੂ ਮਿਲ ਕੇ ਇਸ ਦਾ ਸੇਵਨ ਕਰਨ ਨਾਲ ਇਹ ਸਰੀਰ 'ਚ ਅਨੀਮੀਆ ਦੀ ਕਮੀ ਨੂੰ ਦੂਰ ਕਰੇਗਾ। ਇਸ ਨਾਲ ਕਾਫੀ ਮਦਦ ਮਿਲ ਸਕਦੀ ਹੈ। 

ਗੁੜ ਅਤੇ ਭੁੱਜੇ ਛੋਲੇ
ਗੁੜ 'ਚ ਨੈਚੁਰਲ ਆਇਰਨ ਹੁੰਦਾ ਤੇ ਭੁੱਜੇ ਛੋਲਿਆਂ 'ਚ ਪ੍ਰੋਟੀਨ ਤੇ ਆਇਰਨ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਲਈ ਇਨ੍ਹਾਂ ਦੋਵਾਂ ਦਾ ਕਾਂਬੀਨੇਸ਼ਨ ਕਾਫੀ ਵਧੀਆ ਮੰਨਿਆ ਜਾਂਦਾ ਹੈ। 

ਅਨਾਰ ਤੇ ਕਾਲਾ ਨਮਕ
ਅਨਾਰ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਤੇ ਕਾਲਾ ਨਮਕ ਹਾਜ਼ਮੇ ਨੂੰ ਠੀਕ ਰੱਖਦਾ ਹੈ। ਇਸ ਲਈ ਇਹ ਦੋਵੇਂ ਕਾਂਬੀਨੇਸ਼ਨ ਵੀ ਸਰੀਰ ਲਈ ਫਾਇਦੇਮੰਦ ਮੰਨੇ ਗਏ ਹਨ। 

ਚੁਕੰਦਰ ਤੇ ਗਾਜਰ
ਚੁਕੰਦਰ ਤੇ ਗਾਜਰ ਦਾ ਮੇਲ ਸਰੀਰ 'ਚ ਰੈੱਡ ਬਲੱਡ ਸੈਲਸ ਦੇ ਉਤਪਾਦਨ ਨੂੰ ਵਧਾਉਂਦਾ ਹੈ ਅਤੇ ਖੂਨ ਦੀ ਸਫਾਈ ਕਰਦਾ ਹੈ। 

ਸੁੱਕੇ ਮੇਵੇ ਅਤੇ ਵਿਟਾਮਿਨ ਸੀ ਵਾਲੇ ਭੋਜਨ
ਸੰਤਰੇ, ਆਂਵਲਾ ਜਾਂ ਮੌਸੰਬੀ ਨਾਲ ਕਿਸ਼ਮਿਸ਼ ਅਤੇ ਬਦਾਮ ਵਰਗੇ ਸੁੱਕੇ ਮੇਵੇ ਖਾਣ ਨਾਲ ਆਇਰਨ ਸੋਖਣ ਅਤੇ ਹੀਮੋਗਲੋਬਿਨ ਦੇ ਪੱਧਰ 'ਚ ਸੁਧਾਰ ਹੁੰਦਾ ਹੈ।

ਦਾਲ ਅਤੇ ਟਮਾਟਰ
ਦਾਲਾਂ 'ਚ ਮੌਜੂਦ ਆਇਰਨ ਅਤੇ ਟਮਾਟਰਾਂ 'ਚ ਮੌਜੂਦ ਵਿਟਾਮਿਨ ਸੀ ਮਿਲ ਕੇ ਮਹੱਤਵਪੂਰਨ ਲਾਭ ਪ੍ਰਦਾਨ ਕਰਦੇ ਹਨ। ਇਸ ਸੁਮੇਲ ਨੂੰ ਤੁਹਾਡੀ ਰੋਜ਼ਾਨਾ ਖੁਰਾਕ 'ਚ ਆਸਾਨੀ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ।

ਆਂਡਾ ਤੇ ਹਰੀ ਸਬਜ਼ੀਆਂ
ਆਂਡੇ ਪ੍ਰੋਟੀਨ ਅਤੇ ਆਇਰਨ ਦਾ ਇਕ ਚੰਗਾ ਸਰੋਤ ਹਨ, ਜਦੋਂ ਕਿ ਹਰੀਆਂ ਸਬਜ਼ੀਆਂ ਫੋਲੇਟ ਅਤੇ ਹੋਰ ਪੌਸ਼ਟਿਕ ਤੱਤ ਪ੍ਰਦਾਨ ਕਰਦੀਆਂ ਹਨ ਜੋ ਖੂਨ ਦੀ ਗਿਣਤੀ ਵਧਾਉਣ 'ਚ ਮਦਦ ਕਰਦੀਆਂ ਹਨ।
 


author

Sunaina

Content Editor

Related News