ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ 'ਚ ਮਿਲਾ ਕੇ ਪੀਓ ਇਹ ਚੀਜ਼ਾਂ ! ਮਿਲਣਗੇ ਹੈਰਾਨੀਜਨਕ ਫਾਇਦੇ

Wednesday, Oct 07, 2026 - 11:24 AM (IST)

ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ 'ਚ ਮਿਲਾ ਕੇ ਪੀਓ ਇਹ ਚੀਜ਼ਾਂ ! ਮਿਲਣਗੇ ਹੈਰਾਨੀਜਨਕ ਫਾਇਦੇ

ਹੈਲਥ ਡੈਸਕ - ਅਸੀਂ ਸਾਰੇ ਜਾਣਦੇ ਹਾਂ ਕਿ ਦੁੱਧ ਪੀਣਾ ਸਾਡੀ ਸਿਹਤ ਲਈ ਕਿੰਨਾ ਫਾਇਦੇਮੰਦ ਹੈ ਪਰ ਜੇਕਰ ਤੁਸੀਂ ਇਸ ਦੀ ਤਾਕਤ ਨੂੰ ਹੋਰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ 'ਚ ਕੁਝ ਚੀਜ਼ਾਂ ਨੂੰ ਮਿਲਾ ਸਕਦੇ ਹੋ ਜਿਸ ਨਾਲ ਇਸ ਦਾ ਸਵਾਦ ਵੀ ਦੁੱਗਣਾ ਹੋ ਜਾਵੇਗਾ ਤੇ ਤਾਕਤ ਵੀ। ਇਹ ਚੀਜ਼ਾਂ ਨਾ ਸਿਰਫ ਤੁਹਾਡੀ ਸਰੀਰਕ ਮਜਬੂਤੀ ਨੂੰ ਵਧਾਉਣਗੀਆਂ ਸਗੋਂ ਇਹ ਤੁਹਾਨੂੰ ਚੰਗੀ ਨੀਂਦ ਅਤੇ ਤੁਹਾਡੇ ਪੇਟ ਲਈ ਵੀ ਵਧੀਆ ਸਾਬਤ ਹੋਣਗੀਆਂ। ਆਓ ਇਸ ਖਬਰ ਰਾਹੀਂ ਜਾਣਦੇ ਹਾਂ ਕਿ ਉਹ ਕਿੜਹੀਆਂ ਚੀਜ਼ਾਂ ਹਨ ਜਿਸ ਨੂੰ ਦੁੱਧ 'ਚ ਮਿਲਾ ਕੇ ਤੁਸੀਂ ਇਸ ਦਾ ਆਨੰਦ ਮਾਣ ਸਕਦੇ ਹੋ। 

ਦੇਸੀ ਘਿਓ
ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਜਾਂ ਪੇਟ 'ਚ ਖਰਾਬੀ ਹੈ ਤਾਂ ਤੁਸੀਂ ਦੁੱਧ 'ਚ 1 ਚਮਚ ਦੇਸੀ ਘਿਓ ਮਿਲਾ ਕੇ ਇਸ ਨੂੰ ਪੀਓ। ਇਹ ਤੁਹਾਡੇ ਪੇਟ ਨੂੰ ਸਾਫ ਰੱਖੇਗਾ ਤੇ ਹਾਜ਼ਮੇ ਨੂੰ ਬਿਹਤਰ ਬਣਾਏਗਾ। 

ਹਲਦੀ 
ਗਰਮ ਦੁੱਧ 'ਚ ਥੋੜ੍ਹੀ ਜਿਹੀ ਹਲਦੀ ਮਿਲਾਉਣ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ​​ਹੁੰਦੀ ਹੈ। ਇਹ ਜ਼ੁਕਾਮ ਅਤੇ ਖੰਘ ਲਈ ਇਕ ਐਂਟੀ-ਇਨਫਲੇਮੇਟਰੀ ਵਜੋਂ ਕੰਮ ਕਰਦਾ ਹੈ। ਇਸ ਨੂੰ ਗੋਲਡਨ ਮਿਲਕ ਵੀ ਕਿਹਾ ਜਾਂਦਾ ਹੈ। 

ਸ਼ਹਿਦ
ਸ਼ਹਿਦ ਵਾਲਾ ਦੁੱਧ ਖੰਘ ਅਤੇ ਗਲੇ ਦੀ ਖਰਾਸ਼ ਲਈ ਇਕ ਸ਼ਕਤੀਸ਼ਾਲੀ ਦਵਾਈ ਹੈ। ਇਹ ਗਲੇ ਨੂੰ ਤੁਰੰਤ ਰਾਹਤ ਪ੍ਰਦਾਨ ਕਰਦਾ ਹੈ।

ਬਾਦਾਮ ਅਤੇ ਕਾਜੂ
ਆਪਣੀ ਦਿਮਾਗੀ ਸ਼ਕਤੀ ਨੂੰ ਵਧਾਉਣ ਲਈ, ਦੁੱਧ 'ਚ ਪੀਸੇ ਹੋਏ ਬਦਾਮ ਜਾਂ ਕਾਜੂ ਮਿਲਾਓ। ਇਹ ਸਰੀਰ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਦਾ ਹੈ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ।

ਇਲਾਇਚੀ
ਇਲਾਇਚੀ ਦੇ ਨਾਲ ਦੁੱਧ ਪੀਣ ਨਾਲ ਤੁਹਾਡੀ ਪਾਚਨ ਪ੍ਰਣਾਲੀ 'ਚ ਸੁਧਾਰ ਹੁੰਦਾ ਹੈ। ਇਹ ਥਕਾਵਟ ਅਤੇ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ।

ਗੁੜ  
ਜੇਕਰ ਤੁਹਾਨੂੰ ਅਨੀਮੀਆ ਹੈ, ਤਾਂ ਖੰਡ ਦੀ ਬਜਾਏ ਗੁੜ ਵਾਲਾ ਦੁੱਧ ਪੀਓ। ਇਹ ਆਇਰਨ ਨੂੰ ਬਿਹਤਰ ਢੰਗ ਨਾਲ ਸੋਖਣ 'ਚ ਮਦਦ ਕਰਦਾ ਹੈ। ਇਹ ਆਇਰਨ ਨੂੰ ਬਿਹਤਰ ਢੰਗ ਨਾਲ ਸੋਖਣ 'ਚ ਮਦਦ ਕਰਦਾ ਹੈ।

ਖਜੂਰ
ਖਜੂਰ ਦੇ ਨਾਲ ਦੁੱਧ ਮਿਲਾ ਕੇ ਪੀਣ ਨਾਲ ਊਰਜਾ ਵਧਦੀ ਹੈ। ਇਹ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਨੂੰ ਤੁਰੰਤ ਊਰਜਾ ਦਿੰਦਾ ਹੈ।

ਇਹ ਜਾਣਕਾਰੀ ਆਮ ਤੱਥਾਂ 'ਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਘਰੇਲੂ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।


 


author

Sunaina

Content Editor

Related News