ਜੇਕਰ ਤੁਸੀਂ ਵੀ ਗਰਮੀਆਂ 'ਚ ਜ਼ਿਆਦਾ ਪੀਂਦੇ ਹੋ ਕੋਲਡ ਕੌਫ਼ੀ ਤਾਂ ਹੋ ਜਾਓ ਸਾਵਧਾਨ, ਹੋ ਸਕਦੇ ਹਨ ਇਹ ਨੁਕਸਾਨ
Thursday, Jun 27, 2024 - 02:08 PM (IST)
ਜਲੰਧਰ- ਗਰਮੀਆਂ 'ਚ ਸਰੀਰ ਨੂੰ ਐਨਰਜ਼ੀ ਨਾਲ ਭਰਪੂਰ ਬਣਾਏ ਰੱਖਣ ਲਈ ਲੋਕ ਕੋਲਡ ਕੌਫ਼ੀ ਪੀਣਾ ਵਧੇਰੇ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਕੋਲਡ ਕੌਫ਼ੀ ਪੀਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕੋਲਡ ਕੌਫ਼ੀ ਥਕਾਵਟ ਅਤੇ ਕੰਮਜ਼ੋਰੀ ਦਾ ਕਾਰਨ ਹੀ ਨਹੀਂ, ਸਗੋਂ ਪਾਚਨ ਤੰਤਰ ਲਈ ਵੀ ਨੁਕਸਾਨਦੇਹ ਹੁੰਦੀ ਹੈ। ਇਸ ਲਈ ਤੁਹਾਨੂੰ ਕੋਲਡ ਕੌਫ਼ੀ ਪੀਣ ਤੋਂ ਪਹਿਲਾ ਇਸਦੇ ਨੁਕਸਾਨਾਂ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ।
1.ਕਮਜ਼ੋਰੀ
ਕੋਲਡ ਕੌਫ਼ੀ ਸਿਰਦਰਦ ਅਤੇ ਥਕਾਵਟ ਦਾ ਵੀ ਕਾਰਨ ਬਣਦੀ ਹੈ। ਇਸਦੇ ਨਾਲ ਹੀ ਤੁਹਾਡੀ ਨੀਂਦ 'ਤੇ ਵੀ ਅਸਰ ਪੈ ਸਕਦਾ ਹੈ। ਨੀਂਦ ਪੂਰੀ ਨਾ ਹੋਣ ਕਰਕੇ ਸਰੀਰ 'ਚ ਐਨਰਜ਼ੀ ਘੱਟ ਜਾਂਦੀ ਹੈ। ਇਸ ਲਈ ਗਰਮੀਆਂ 'ਚ ਕੋਲਡ ਕੌਫ਼ੀ ਪੀਣ ਤੋਂ ਪਰਹੇਜ਼ ਕਰੋ।
2.ਡੀਹਾਈਡਰੇਸ਼ਨ ਦਾ ਸ਼ਿਕਾਰ ਹੋ ਸਕਦੇ ਹੋ
ਗਰਮੀਆਂ 'ਚ ਬਹੁਤ ਜ਼ਿਆਦਾ ਕੋਲਡ ਕੌਫੀ ਪੀਣ ਨਾਲ ਤੁਹਾਡੇ ਸਰੀਰ 'ਚ ਡੀਹਾਈਡ੍ਰੇਸ਼ਨ ਦੀ ਕਮੀ ਹੋ ਸਕਦੀ ਹੈ। ਬਹੁਤ ਜ਼ਿਆਦਾ ਗਰਮੀ 'ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਜਾਨ ‘ਤੇ ਭਾਰੀ ਪੈ ਸਕਦੀ ਹੈ।
3.ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ
ਕੋਲਡ ਕੌਫੀ 'ਚ ਸ਼ੂਗਰ ਦੀ ਮਾਤਰਾ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾ ਸਕਦੀ ਹੈ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਕੋਲਡ ਕੌਫੀ ਪੀਣ ਨਾਲ ਸ਼ੂਗਰ ਦਾ ਖਤਰਾ ਕਾਫ਼ੀ ਹੱਦ ਤੱਕ ਵਧ ਸਕਦਾ ਹੈ। ਜੇਕਰ ਤੁਸੀਂ ਫਿਰ ਵੀ ਕੋਲਡ ਕੌਫੀ ਪੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੀਨੀ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।
4.ਪਾਚਨ ਤੰਤਰ ਖਰਾਬ
ਕੋਲਡ ਕੌਫ਼ੀ ਪਾਚਨ ਤੰਤਰ ਲਈ ਵੀ ਨੁਕਸਾਨਦੇਹ ਹੁੰਦੀ ਹੈ। ਇਸ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਕੋਲਡ ਕੌਫ਼ੀ ਪੀਣ ਤੋਂ ਬਾਅਦ ਕਈ ਲੋਕਾਂ ਨੂੰ ਗੈਸ ਅਤੇ ਐਸਿਡਿਟੀ ਵਰਗੀ ਸਮੱਸਿਆ ਹੋਣ ਲੱਗਦੀ ਹੈ।
5.ਨੀਂਦ ਦਾ ਚੱਕਰ ਵਿਗੜ ਸਕਦਾ ਹੈ
ਕੋਲਡ ਕੌਫੀ ਪੀਣ ਨਾਲ ਤੁਹਾਡੇ ਨੀਂਦ ਦੇ ਚੱਕਰ ‘ਤੇ ਮਾੜਾ ਅਸਰ ਪੈ ਸਕਦਾ ਹੈ। ਜੇਕਰ ਤੁਸੀਂ ਰਾਤ ਨੂੰ 7-8 ਘੰਟੇ ਦੀ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਲਡ ਕੌਫੀ ਪੀਣ ਤੋਂ ਬਚਣਾ ਚਾਹੀਦਾ ਹੈ। ਅਸਲ ‘ਚ ਕੌਫੀ ‘ਚ ਮੌਜੂਦ ਕੈਫੀਨ ਨੀਂਦ ਨਾਲ ਜੁੜੀਆਂ ਕੁਝ ਬੀਮਾਰੀਆਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਵਧਾ ਸਕਦੀ ਹੈ।
6.ਅੰਤੜੀਆਂ ਦੀ ਸਿਹਤ ਲਈ ਹਾਨੀਕਾਰਕ
ਕੋਲਡ ਕੌਫੀ ਅੰਤੜੀਆਂ ਲਈ ਵੀ ਹਾਨੀਕਾਰਕ ਸਾਬਤ ਹੋ ਸਕਦੀ ਹੈ। ਬਹੁਤ ਜ਼ਿਆਦਾ ਕੋਲਡ ਕੌਫੀ ਪੇਟ ਨਾਲ ਜੁੜੀਆਂ ਕੁਝ ਸਮੱਸਿਆਵਾਂ ਦਾ ਮੁੱਖ ਕਾਰਨ ਹੋ ਸਕਦੀ ਹੈ। ਜੇਕਰ ਤੁਸੀਂ ਆਪਣੀਆਂ ਅੰਤੜੀਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸੀਮਾ ਦੇ ਅੰਦਰ ਹੀ ਕੋਲਡ ਕੌਫੀ ਦਾ ਸੇਵਨ ਕਰਨਾ ਚਾਹੀਦਾ ਹੈ।