ਗਰਭ ਅਵਸਥਾ ''ਚ ਗੈਸ ਤੋਂ ਪਰੇਸ਼ਾਨ ਔਰਤਾਂ ਖੁਰਾਕ ''ਚ ਸ਼ਾਮਲ ਕਰਨ ਮੇਥੀ ਦਾਣਾ ਸਣੇ ਇਹ ਚੀਜ਼ਾਂ

08/17/2022 12:44:20 PM

ਨਵੀਂ ਦਿੱਲੀ- ਔਰਤਾਂ 'ਚ ਮਾਂ ਬਣਨਾ ਸਭ ਤੋਂ ਸੁਖਦ ਅਹਿਸਾਸ ਹੈ ਪਰ ਇਸ ਸੁੱਖ ਦੇ ਨਾਲ ਦੁੱਖ ਵੀ ਹਨ। ਗਰਭ ਅਵਸਥਾ ਦੌਰਾਨ ਔਰਤਾਂ ਨੂੰ ਇਕ ਨਹੀਂ ਸਗੋਂ ਕਈ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ 'ਚੋਂ ਸਭ ਤੋਂ ਵੱਡੀ ਪਰੇਸ਼ਾਨੀ ਹੈ ਗੈਸ ਜਾਂ ਢਿੱਡ ਫੁੱਲਣਾ। ਦਰਅਸਲ ਗਰਭਅਵਸਥਾ ਦੌਰਾਨ ਪਾਚਨ ਤੰਤਰ ਓਨਾ ਠੀਕ ਰਹਿ ਪਾਉਂਦਾ ਜਿਸ ਦੇ ਚੱਲਦੇ ਔਰਤਾਂ ਨੂੰ ਐਸਿਡਿਟੀ ਅਤੇ ਛਾਤੀ 'ਚ ਜਲਨ ਦੀ ਸ਼ਿਕਾਇਤ ਰਹਿੰਦੀ ਹੈ।
ਇਸਤਰੀ ਰੋਗ ਮਾਹਰਾਂ ਮੁਤਾਬਕ ਗਰਭ ਅਵਸਥਾ ਦੌਰਾਨ ਸਰੀਰ 'ਚ ਪ੍ਰੋਜੇਸਟ੍ਰੋਨ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ, ਇਸ ਲਈ ਇਸ ਸਮੇਂ ਦੌਰਾਨ ਕਬਜ਼ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਦੌਰਾਨ ਇਕ ਗੱਲ ਧਿਆਨ 'ਚ ਰੱਖੋ ਕਿ ਡਾਕਟਰ ਨਾਲ ਸੰਪਰਕ ਕੀਤੇ ਬਿਨਾਂ ਕੋਈ ਦਵਾਈ ਨਾ ਖਾਓ। ਡਾਕਟਰ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਸੀਰਪ ਦਾ ਸੇਵਨ ਨਾ ਕਰੋ, ਇਸ ਨਾਲ ਢਿੱਡ 'ਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਵੀ ਗਰਭਵਤੀ ਹੋ ਅਤੇ ਗੈਸ ਦੀ ਸਮੱਸਿਆ ਜ਼ਿਆਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਾਂਗੇ, ਜਿਨ੍ਹਾਂ ਜ਼ਰੀਏ ਤੁਸੀਂ ਇਸ ਸਮੱਸਿਆ ਤੋਂ ਕੁਝ ਹੱਦ ਤੱਕ ਛੁਟਕਾਰਾ ਪਾ ਸਕਦੇ ਹੋ।
ਫਾਈਬਰ ਭਰਪੂਰ ਖੁਰਾਕ ਲਓ
ਫਾਈਬਰ ਨਾਲ ਭਰਪੂਰ ਖੁਰਾਕ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਰਹਿੰਦੀ ਹੈ ਅਤੇ ਢਿੱਡ 'ਚ ਗੈਸ ਨਹੀਂ ਬਣਦੀ। ਖੁਰਾਕ 'ਚ ਚੌਲ, ਗਾਜਰ, ਹਰੀਆਂ ਪੱਤੇਦਾਰ ਸਬਜ਼ੀਆਂ, ਸਾਬਤ ਅਨਾਜ ਆਦਿ ਨੂੰ ਸ਼ਾਮਲ ਕਰੋ। ਇਨ੍ਹਾਂ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਗਰਭ ਅਵਸਥਾ ਦੌਰਾਨ ਪੇਸ਼ਾਬ ਦੀ ਸਮੱਸਿਆ ਨੂੰ ਵੀ ਠੀਕ ਰੱਖਦਾ ਹੈ।

PunjabKesari
ਖੂਬ ਪਾਣੀ ਪੀਓ
ਗਰਭ ਅਵਸਥਾ ਦੌਰਾਨ ਵੀ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ, ਜਿਸ ਕਾਰਨ ਢਿੱਡ ਫੁੱਲਣ ਲੱਗਦਾ ਹੈ। ਅਜਿਹੀ ਸਥਿਤੀ 'ਚ ਸਮੇਂ-ਸਮੇਂ 'ਤੇ ਪਾਣੀ ਦਾ ਸੇਵਨ ਜ਼ਰੂਰ ਕਰੋ। ਆਪਣੀ ਖੁਰਾਕ 'ਚ ਫਲਾਂ ਦੇ ਜੂਸ ਨੂੰ ਸ਼ਾਮਲ ਕਰੋ, ਜਿਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ।
ਲੋੜ ਤੋਂ ਵਧ ਨਾ ਖਾਓ
ਇਕ ਵਾਰ ਹੀ ਜ਼ਿਆਦਾ ਖਾਣ ਦੀ ਬਜਾਏ ਦਿਨ ਭਰ 'ਚ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੁਝ ਨਾ ਕੁਝ ਖਾਂਦੇ ਰਹੋ ਕਿਉਂਕਿ ਇਕ ਵਾਰ 'ਚ ਖਾਣ ਨਾਲ ਸਮੱਸਿਆ ਹੋ ਸਕਦੀ ਹੈ ਅਤੇ ਗੈਸ ਦੀ ਸਮੱਸਿਆ ਰਹਿ ਸਕਦੀ ਹੈ।
ਮੇਥੀ ਦੇ ਦਾਣੇ ਵੀ ਫਾਇਦੇਮੰਦ
ਮੇਥੀ ਦਾਣਿਆਂ ਦੇ ਇਸਤੇਮਾਲ ਨਾਲ ਢਿੱਡ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ  ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਮੇਥੀ ਦੇ ਦਾਣਿਆਂ ਨੂੰ ਭਿਓਂ ਕੇ ਰੱਖੋ ਅਤੇ ਸਵੇਰੇ ਉਸ ਪਾਣੀ ਨੂੰ ਪੀਓ। ਇਸ ਨਾਲ ਕਾਫੀ ਫਾਇਦਾ ਹੋਵੇਗਾ।

PunjabKesari
ਨਿੰਬੂ ਪਾਣੀ
ਖੁਰਾਕ 'ਚ ਨਿੰਬੂ ਪਾਣੀ ਦਾ ਸੇਵਨ ਕਰੋ। ਨਿੰਬੂ ਪਾਣੀ ਢਿੱਡ 'ਚ ਪਾਚਨ ਰਸ ਅਤੇ ਪਿਤ ਦੇ ਉਤਪਾਦਨ ਨੂੰ ਵਧਾਉਂਦਾ ਹੈ, ਜੋ ਢਿੱਡ ਵਿੱਚ ਐਸਿਡ ਨੂੰ ਘਟਾਉਂਦਾ ਹੈ ਅਤੇ ਪਾਚਨ ਵਿੱਚ ਮਦਦ ਕਰਦਾ ਹੈ।
ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ
ਕੋਲਡ ਡਰਿੰਕਸ, ਬੀਅਰ ਅਤੇ ਵਾਈਨ ਵਰਗੇ ਪੀਣ ਵਾਲੇ ਪਦਾਰਥ ਢਿੱਡ 'ਚ ਕਾਰਬਨ-ਡਾਈ-ਆਕਸਾਈਡ ਪੈਦਾ ਕਰਦੇ ਹਨ, ਜਿਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 
-ਕੋਸ਼ਿਸ਼ ਕਰੋ ਤੁਸੀਂ ਦਫਤਰ ਅਤੇ ਘਰ ਦੇ ਕੰਮ ਆਮ ਰੂਪ ਨਾਲ ਕਰਦੇ ਰਹੋ।

PunjabKesari
-ਪੈਦਲ ਚਲਣਾ ਅਤੇ ਸੈਰ ਤੁਹਾਡੇ ਲਈ ਚੰਗੀ ਰਹੇਗੀ।
- ਰੋਜ਼ ਥੋੜ੍ਹੀ ਦੇਰ ਸੈਰ ਕਰਨ ਦੀ ਆਦਤ ਪਾਓ। ਇਸ ਨਾਲ ਭੋਜਨ ਆਸਾਨੀ ਨਾਲ ਪਚ ਜਾਵੇਗਾ ਅਤੇ ਗੈਸ ਵੀ ਨਹੀਂ ਬਣੇਗੀ।
-ਆਪਣੇ ਆਪ ਨੂੰ ਖੁਸ਼ ਰੱਖੋ ਜਿਸ ਨਾਲ ਗੈਸ ਵਰਗੀਆਂ ਛੋਟੀਆਂ-ਛੋਟੀਆਂ ਸਮੱਸਿਆ ਨਾ ਹੋਣ।

ਨੋਟ- ਗਰਭ ਅਵਸਥਾ ਦੌਰਾਨ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੋਈ ਵੀ ਦਵਾਈ ਲੈਣ ਜਾਂ ਕੋਈ ਉਪਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।


Aarti dhillon

Content Editor

Related News