ਤੰਗ-ਪਰੇਸ਼ਾਨ ਕਰਨ ’ਤੇ ਕੀਤੀ ਖ਼ੁਦਕੁਸ਼ੀ, 9 ਲੋਕਾਂ ਖ਼ਿਲਾਫ਼ ਮਾਮਲਾ ਦਰਜ

Monday, Sep 08, 2025 - 03:28 PM (IST)

ਤੰਗ-ਪਰੇਸ਼ਾਨ ਕਰਨ ’ਤੇ ਕੀਤੀ ਖ਼ੁਦਕੁਸ਼ੀ, 9 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸਦੇ ਪੁੱਤਰ ਵਲੋਂ ਕੁੱਝ ਵਿਅਕਤੀਆਂ ਵੱਲੋਂ ਤੰਗ ਕੀਤੇ ਜਾਣ ਮਗਰੋਂ ਖ਼ੁਦਕੁਸ਼ੀ ਕਰਨ ’ਤੇ 9 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਵਰਨ ਸਿੰਘ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਉਸਦੇ ਪੁੱਤਰ ਦੁਸ਼ਾਂਤ ਉਰਫ਼ ਲੱਲੂ ਨੂੰ ਸੰਜਨਾ, ਉਸਦਾ ਪਿਤਾ ਵਿਕਰਮ, ਸੰਜਨਾ ਦੀ ਮਾਂ ਰੇਖਾ, ਅਜੈ, ਪ੍ਰਿੰਸ, ਸਾਜਨ, ਵੰਸ਼ , ਕਰਨ ਅਤੇ ਕਰਨ ਪੁੱਤਰ ਕਾਲੂ ਕਿਸੇ ਗੱਲ ਨੂੰ ਲੈ ਕੇ ਤੰਗ-ਪਰੇਸ਼ਾਨ ਕਰਦੇ ਸਨ।

ਉਨ੍ਹਾਂ ਤੋਂ ਤੰਗ ਆ ਕੇ ਉਸਦੇ ਪੁੱਤਰ ਨੇ ਖ਼ੁਦਕੁਸ਼ੀ ਕਰ ਲਈ। ਉਸਦੀ ਪੈਂਟ ਦੀ ਜੇਬ ’ਚੋਂ ਖ਼ੁਦਕੁਸ਼ੀ ਨੋਟ ਮਿਲਿਆ। ਜਿਸ ’ਚ ਉਕਤ ਵਿਅਕਤੀਆਂ ਨੂੰ ਉਸਦੀ ਮੌਤ ਦੇ ਜ਼ਿੰਮੇਵਾਰ ਠਹਿਰਾਇਆ ਗਿਆ। ਜਿਸ ’ਤੇ ਪੁਲਸ ਨੇ ਉਕਤ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਅਜੈ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ।


author

Babita

Content Editor

Related News