ਗੈਸ ਸਿਲੰਡਰ ਲੀਕ ਹੋਣ ''ਤੇ ਧਮਾਕਾ, ਏਜੰਸੀ ਮਾਲਕ ਖ਼ਿਲਾਫ਼ ਮਾਮਲਾ ਦਰਜ
Tuesday, Sep 16, 2025 - 04:27 PM (IST)

ਬਠਿੰਡਾ (ਸੁਖਵਿੰਦਰ) : ਇੱਥੇ ਪਿੰਡ ਮਾਈਸਰਖਾਨਾ 'ਚ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ ਫੱਟਣ ਨਾਲ ਇੱਕ ਔਰਤ ਦੇ ਝੁਲਸ ਜਾਣ ਦੇ ਮਾਮਲੇ 'ਚ ਕੋਟਫੱਤਾ ਥਾਣਾ ਪੁਲਸ ਨੇ ਗੈਸ ਏਜੰਸੀ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਭਜਨ ਸਿੰਘ ਨਿਵਾਸੀ ਮਾਈਸਰਖਾਨਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ 4 ਸਤੰਬਰ ਨੂੰ ਅਮਾਨਤ ਗੈਸ ਏਜੰਸੀ ਮੌੜ ਮੰਡੀ ਤੋਂ ਇੱਕ ਗੈਸ ਸਿਲੰਡਰ ਲੈ ਕੇ ਆਇਆ ਸੀ, ਜੋ ਲੀਕ ਹੋ ਰਿਹਾ ਸੀ।
6 ਸਤੰਬਰ ਨੂੰ ਜਦੋਂ ਉਸ ਦੀ ਮਾਂ ਨੇ ਉਕਤ ਸਿਲੰਡਰ ਨੂੰ ਲਗਾਇਆ ਅਤੇ ਚਾਹ ਬਣਾਉਣ ਲੱਗੀ ਤਾਂ ਅਚਾਨਕ ਧਮਾਕਾ ਹੋ ਗਿਆ ਅਤੇ ਉਸ ਦੀ ਮਾਂ ਬੁਰੀ ਤਰ੍ਹਾਂ ਝੁਲਸ ਗਈ ਅਤੇ ਹੁਣ ਡੀ. ਐੱਮ. ਸੀ. ਲੁਧਿਆਣਾ 'ਚ ਜ਼ੇਰੇ ਇਲਾਜ ਹੈ। ਉਸ ਨੇ ਦੱਸਿਆ ਕਿ ਉਕਤ ਗੈਸ ਏਜੰਸੀ ਦਾ ਮਾਲਕ ਸੁਰਿੰਦਰ ਸਿੰਘ ਮਜ਼ਦੂਰਾਂ ਨਾਲ ਮਿਲੀ-ਭੁਗਤ ਕਰਕੇ ਗੈਸ ਸਿਲੰਡਰਾਂ ਤੋਂ ਗੈਸ ਚੋਰੀ ਕਰਦਾ ਹੈ ਅਤੇ ਇਸ ਦੌਰਾਨ ਸਿਲੰਡਰਾਂ ਤੋਂ ਗੈਸ ਲੀਕ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਕਾਰਨ ਉਕਤ ਹਾਦਸਾ ਉਸਦੇ ਘਰ 'ਚ ਵਾਪਰਿਆ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਗੈਸ ਏਜੰਸੀ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।