ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਜਮਾਓ ਇਹ ਨੁਕਤੇ
Thursday, Mar 04, 2021 - 05:34 PM (IST)
ਲਖਨਊ: ਅੱਜ ਦੇ ਸਮੇਂ ’ਚ ਹਰ ਇਕ ਇਨਸਾਨ ਅੱਖਾਂ ਦੇ ਰੋਗਾਂ ਤੋਂ ਪਰੇਸ਼ਾਨ ਹੈ ਕਿਉਂਕਿ ਪੂਰਾ ਦਿਨ ਕੰਪਿਊਟਰ ਅੱਗੇ ਬੈਠ ਕੇ ਕੰਮ ਕਰਨ ਕਰਕੇ ਅਸੀਂ ਆਪਣੀਆਂ ਅੱਖਾਂ ਨੂੰ ਆਰਾਮ ਨਹੀਂ ਦਿੰਦੇ ਜਿਸ ਕਰਕੇ ਸਾਨੂੰ ਅੱਖਾਂ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੇ ਡਿਜ਼ੀਟਲ ਯੁੱਗ ’ਚ ਮੋਬਾਇਲ, ਲੈਪਟਾਪ ਅਤੇ ਕੰਪਿਊਟਰ ’ਤੇ ਲੋਕ ਦੇਰ ਤੱਕ ਕੰਮ ਕਰ ਰਹੇ ਹਨ। ਇਸ ਦਾ ਸਿੱਧਾ ਅਸਰ ਅੱਖਾਂ ’ਤੇ ਪੈ ਰਿਹਾ ਹੈ। ਮੋਬਾਇਲ, ਲੈਪਟਾਪ ਜਾਂ ਕੰਪਿਊਟਰ ਦੀ ਰੋਸ਼ਨੀ ਨਾਲ ਅੱਖਾਂ ਦੀ ਰੋਸ਼ਨੀ ਖ਼ਰਾਬ ਹੋ ਰਹੀ ਹੈ ਇਸ ਨਾਲ ਅੱਖਾਂ ’ਚ ਰੁੱਖਾਪਨ, ਖਾਰਸ਼, ਜਲਨ, ਅਨਿੰਦਰਾ, ਤਣਾਅ, ਚਿੜਚਿੜਾਪਨ ਆਦਿ ਦੀ ਸ਼ਿਕਾਇਤ ਵੀ ਆ ਰਹੀ ਹੈ। ਹਮੇਸ਼ਾ ਇਹ ਦੇਖਿਆ ਜਾ ਰਿਹਾ ਹੈ ਕਿ ਚਾਰ-ਪੰਜ ਘੰਟੇ ਤੋਂ ਵੀ ਜ਼ਿਆਦਾ ਦੇਰ ਤੱਕ ਡਿਜ਼ੀਟਲ ਸਕ੍ਰੀਨ ’ਤੇ ਕੰਮ ਕਰਨ ਵਾਲੇ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਨੂੰ ਬਹੁਤ ਨੁਕਸਾਨ ਪਹੁੰਚ ਰਿਹਾ ਹੈ। ਇਸ ਨਾਲ ਅੱਖਾਂ ’ਤੇ ਐਨਕ ਦਾ ਨੰਬਰ ਵੀ ਵੱਧ ਰਿਹਾ ਹੈ। ਇਸ ਲਈ ਅੱਖਾਂ ਦੇ ਰੋਗ ਮਾਹਿਰਾਂ ਨੇ ਮੋਬਾਇਲ, ਲੈਪਟਾਪ ਜਾਂ ਕੰਪਿਊਟਰ ਦੀ ਰੋਸ਼ਨੀ ਨਾਲ ਅੱਖਾਂ ਦੀ ਰੱਖਿਆ ਲਈ ਟਿ੍ਰਪਲ-20 ਦਾ ਫਾਰਮੂਲਾ ਕੱਢਿਆ ਹੈ ਜੋ ਅੱਖਾਂ ਨੂੰ ਸਿਹਤਮੰਦ ਰੱਖਣ ’ਚ ਮਦਦਗਾਰ ਹੈ।
ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਿਵਿਲ ਹਸਪਤਾਲ ਦੇ ਅੱਖਾਂ ਦੇ ਰੋਗ ਮਾਹਿਰ ਡਾ. ਪੀਕੇ ਦੁਬੇ ਕਹਿੰਦੇ ਹਨ ਕਿ ਦਰਜਨ ਤੋਂ ਵਧ ਅੱਖਾਂ ਦੇ ਰੋਗੀ ਰੋਜ਼ਾਨਾ ਹਸਪਤਾਲ ਪਹੁੰਚ ਰਹੇ ਹਨ। ਜ਼ਿਆਦਾਤਰ ਲੋਕਾਂ ਦੀ ਟੀਅਰ ਫ਼ਿਲਮ ਪ੍ਰਭਾਵਿਤ ਹੋ ਰਹੀ ਹੈ। ਹੰਝੂ ਤਿੰਨ ਲੇਅਰ ਨਾਲ ਬਣੇ ਹੁੰਦੇ ਹਨ। ਇਸ ’ਚ ਸਭ ਤੋਂ ਉੱਪਰੀ ਲੇਅਰ ਆਇਲੀ, ਪਾਣੀ ਯੁਕਤ ਅਤੇ ਹੇਠਲੀ ਲੇਅਰ ਮਿਊਕਸ ਹੁੰਦੀ ਹੈ। ਅੱਖਾਂ ਦੀਆਂ ਪਲਕਾਂ ਇਕ ਤਰੀਕੇ ਨਾਲ ਵਾਈਪਰ ਦਾ ਕੰਮ ਕਰਦੀ ਹੈ। ਉੱਧਰ ਟੀਅਰ (ਹੰਝੂਆਂ) ਦਾ ਕੰਮ ਅੱਖਾਂ ਦੀ ਸਫਾਈ ਕਰਨਾ ਅਤੇ ਮਿਊਕਸ ਅਤੇ ਆਇਲ ਦਾ ਕੰਮ ਚਿਕਨਾਹਟ ਬਣਾਏ ਰੱਖਣਾ ਹੁੰਦਾ ਹੈ। ਇਸ ਨਾਲ ਅੱਖਾਂ ਸੁਰੱਖਿਅਤ ਰਹਿੰਦੀਆਂ ਹਨ ਪਰ ਜਦੋਂ ਉਹ ਮੋਬਾਇਲ, ਲੈਪਟਾਪ ਜਾਂ ਕੰਪਿਊਟਰ ’ਤੇ ਜ਼ਿਆਦਾ ਦੇਰ ਤੱਕ ਕੰਮ ਕਰਦੇ ਹਨ ਤਾਂ ਉਸ ਦੀ ਰੋਸ਼ਨੀ ਨਾਲ ਅੱਖਾਂ ਦੀ ਟੀਅਰ ਫ਼ਿਲਮ ਡਿਸਟਰਬ ਹੋ ਜਾਂਦੀ ਹੈ। ਇਸ ਨਾਲ ਅੱਖਾਂ ਦੀ ਚਿਕਨਾਹਟ, ਸਫਾਈ ਦਾ ਕੰਮ ਰੁੱਕ ਜਾਂਦਾ ਹੈ। ਨਾਲ ਹੀ ਹੰਝੂਆਂ ਦਾ ਡ੍ਰੇਨੇਜ ਸਿਸਟਮ ਵੀ ਬਲਾਕ ਹੋ ਜਾਂਦਾ ਹੈ। ਅੱਖਾਂ ’ਚੋਂ ਗੰਦਗੀ (ਗਿੱਦਾ) ਨਿਕਲਦੀ ਹੈ ਜੋ ਬਾਅਦ ’ਚ ਇਕ ਕੋਨੇ ’ਤੇ ਇਕੱਠੀ ਹੋ ਜਾਂਦੀ ਹੈ। ਅੱਖਾਂ ਦਾ ਰੁੱਖਾਪਨ ਵਧਣ ਨਾਲ ਪਰਦੇ ’ਚ ਵੀ ਪਰੇਸ਼ਾਨੀ ਹੋਣ ਲੱਗਦੀ ਹੈ। ਰੋਸ਼ਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਟ੍ਰਿਪਲ-20 ਫਾਰਮੂਲੇ ਨਾਲ ਰੱਖੋ ਅੱਖਾਂ ਨੂੰ ਸਿਹਤਮੰਦ
ਡਾ. ਪੀ.ਕੇ ਦੁਬੇ ਕਹਿੰਦੇ ਹਨ ਕਿ ਅੱਖਾਂ ਦਾ ਰੁੱਖਾਪਨ ਦੂਰ ਕਰਨ ਲਈ ਟੀਅਰ ਫ਼ਿਲਮ ਨੂੰ ਡਿਸਟਰਬ ਹੋਣ ਤੋਂ ਬਚਾਉਣ ਲਈ ਮੋਬਾਇਲ ਕੰਪਿਊਟਰ ਜਾਂ ਲੈਪਟਾਪ ’ਤੇ ਲਗਾਤਾਰ 20 ਮਿੰਟ ਤੱਕ ਕੰਮ ਕਰਨ ਤੋਂ ਬਾਅਦ ਆਪਣੇ ਸਥਾਨ ਤੋਂ 20 ਫੁੱਟ ਦੀ ਦੂਰੀ ’ਤੇ ਸਥਿਤ ਕਿਸੇ ਪੁਆਇੰਟ ਨੂੰ ਇਕ ਇਕਦਮ ਕਰੀਬ 20 ਸੈਕਿੰਡ ਤੱਕ ਦੇਖੋ। ਫਿਰ ਪਲਕਾਂ ਨੂੰ ਝਪਕਾਓ। ਉਸ ਤੋਂ ਬਾਅਦ ਪਲਕਾਂ ਦੇ ਉੱਪਰ ਹੱਥ ਦੀਆਂ ਉਂਗਲੀਆਂ ਨਾਲ ਹਲਕੀ ਮਾਲਿਸ਼ ਕਰੋ। ਨਾਲ ਹੀ ਦਿਨ ’ਚ ਕਈ ਵਾਰ ਪੀਣ ਵਾਲੇ ਸਾਫ਼ ਪਾਣੀ ਨਾਲ ਅੱਖਾਂ ’ਤੇ ਛਿੱਟੇ ਮਾਰੋ। ਇਸ ਫਾਰਮੂਲੇ ਨਾਲ ਮਰੀਜ਼ਾਂ ਨੂੰ ਜ਼ਬਰਦਸਤ ਫ਼ਾਇਦਾ ਹੋ ਰਿਹਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।