ਇਡਲੀ ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ! ਪੜ੍ਹ ਲਓ ਇਹ ਪੂਰੀ ਖਬਰ

Friday, Feb 28, 2025 - 12:06 PM (IST)

ਇਡਲੀ ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ! ਪੜ੍ਹ ਲਓ ਇਹ ਪੂਰੀ ਖਬਰ

ਹੈਲਥ ਡੈਸਕ - ਪਲਾਸਟਿਕ ’ਚ ਬਣੀ ਇਡਲੀ ਕਾਰਨ ਸਰੀਰ ’ਚ ਜ਼ਹਿਰੀਲੇ ਪਦਾਰਥਾਂ ਦੇ ਵਧਣ ਦਾ ਖ਼ਤਰਾ ਹੁੰਦਾ ਹੈ। ਇਸ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ। ਇਸ ਕਾਰਨ ਹਾਰਮੋਨਲ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ, ਕੈਂਸਰ ਦਾ ਖ਼ਤਰਾ ਵੀ ਹੁੰਦਾ ਹੈ। ਜੇਕਰ ਤੁਸੀਂ ਵੀ ਇਡਲੀ ਦੇ ਦੀਵਾਨੇ ਹੋ ਤਾਂ ਸਾਵਧਾਨ ਰਹੋ। ਰਿਪੋਰਟਾਂ ਅਨੁਸਾਰ, ਇਡਲੀ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਪੈਦਾ ਕਰ ਸਕਦੀ ਹੈ। ਖੁਰਾਕ ਵਿਭਾਗ ਦੀ ਜਾਂਚ ’ਚ ਪਾਇਆ ਗਿਆ ਹੈ ਕਿ ਬੈਂਗਲੁਰੂ ਦੇ ਕਈ ਇਲਾਕਿਆਂ ’ਚ, ਹੁਣ ਰਵਾਇਤੀ ਸੂਤੀ ਕੱਪੜੇ ਦੀ ਬਜਾਏ ਇਡਲੀ ਬਣਾਉਣ ਲਈ ਪਲਾਸਟਿਕ ਦੀਆਂ ਚਾਦਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਪਲਾਸਟਿਕ ਇਡਲੀ ਬਣਾਉਂਦੇ ਸਮੇਂ ਗਰਮੀ ਦੇ ਸੰਪਰਕ ’ਚ ਆਉਂਦਾ ਹੈ ਅਤੇ ਜ਼ਹਿਰੀਲੇ ਰਸਾਇਣ ਛੱਡਦਾ ਹੈ, ਜੋ ਸਰੀਰ ਤੱਕ ਪਹੁੰਚਣ ਤੋਂ ਬਾਅਦ ਹੌਲੀ-ਹੌਲੀ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ।

PunjabKesari

ਜਾਂਚ ਤੋਂ ਪਤਾ ਲੱਗਾ ਕਿ ਇਨ੍ਹਾਂ ’ਚੋਂ 35 ਤੋਂ ਵੱਧ ਨਮੂਨੇ ਸਿਹਤ ਲਈ ਖ਼ਤਰਨਾਕ ਸਨ। 100 ਤੋਂ ਵੱਧ ਨਮੂਨਿਆਂ ਦੀਆਂ ਰਿਪੋਰਟਾਂ ਅਜੇ ਉਡੀਕੀਆਂ ਜਾ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਸਟਿਕ ਦੀ ਵਰਤੋਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਰਿਪੋਰਟ ਹੋਰ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਲਿਆਉਂਦੀ ਹੈ, ਤਾਂ ਭਵਿੱਖ ’ਚ ਇਡਲੀ ਬਣਾਉਣ ਦੇ ਨਿਯਮ ਵੀ ਬਦਲ ਸਕਦੇ ਹਨ। ਇਸ ਜਾਂਚ ’ਚ ਇਹ ਵੀ ਪਾਇਆ ਗਿਆ ਕਿ ਕੁਝ ਦੁਕਾਨਦਾਰ ਅਤੇ ਹੋਟਲ ਇਡਲੀ ਬਣਾਉਣ ਲਈ ਘਟੀਆ ਕੁਆਲਿਟੀ ਦੇ ਚੌਲ ਅਤੇ ਉੜਦ ਦਾਲ ਦੀ ਵਰਤੋਂ ਕਰ ਰਹੇ ਹਨ। ਇਡਲੀ ਨੂੰ ਹੋਰ ਚਿੱਟਾ ਅਤੇ ਆਕਰਸ਼ਕ ਬਣਾਉਣ ਲਈ, ਇਸ ’ਚ ਬਲੀਚਿੰਗ ਪਾਊਡਰ, ਸਿੰਥੈਟਿਕ ਰੰਗ ਅਤੇ ਰਸਾਇਣ ਮਿਲਾਏ ਜਾ ਰਹੇ ਹਨ, ਜੋ ਕਿ ਖਾਣ-ਪੀਣ ਦੀਆਂ ਚੀਜ਼ਾਂ ’ਚ ਨਹੀਂ ਹੋਣੇ ਚਾਹੀਦੇ। ਇਹ ਨੁਕਸਾਨਦੇਹ ਤੱਤ ਸਰੀਰ ’ਚ ਪਹੁੰਚ ਸਕਦੇ ਹਨ ਅਤੇ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ।

PunjabKesari

ਮਾਹਿਰਾਂ ਦਾ ਕਹਿਣਾ ਹੈ ਕਿ ਪਲਾਸਟਿਕ ’ਚ ਬਣੀਆਂ ਇਡਲੀਆਂ ਕਾਰਨ ਸਰੀਰ ’ਚ ਜ਼ਹਿਰੀਲੇ ਪਦਾਰਥਾਂ ਦੇ ਵਧਣ ਦਾ ਖ਼ਤਰਾ ਹੁੰਦਾ ਹੈ। ਇਸ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ। ਇਸ ਕਾਰਨ ਹਾਰਮੋਨਲ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ, ਕੈਂਸਰ ਦਾ ਖ਼ਤਰਾ ਵੀ ਹੁੰਦਾ ਹੈ। ਇਡਲੀ ਬਣਾਉਣ ਲਈ ਵਰਤੇ ਜਾਣ ਵਾਲੇ ਪਲਾਸਟਿਕ ’ਚ ਬਿਸਫੇਨੋਲ ਏ (ਬੀਪੀਏ) ਵਰਗੇ ਰਸਾਇਣ ਹੁੰਦੇ ਹਨ, ਜੋ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ। ਇਸੇ ਤਰ੍ਹਾਂ, ਜੇਕਰ ਪਲਾਸਟਿਕ ਵਿਚ ਥੈਲੇਟਸ ਹੁੰਦੇ ਹਨ, ਤਾਂ ਇਹ ਵਧੇਰੇ ਖ਼ਤਰਨਾਕ ਹੁੰਦਾ ਹੈ। ਇਹ ਰਸਾਇਣ ਕਾਰਸੀਨੋਜਨਿਕ ਹਨ। ਇਨ੍ਹਾਂ ਰਸਾਇਣਾਂ ਦੇ ਸੰਪਰਕ ’ਚ ਆਉਣ ਨਾਲ ਕੈਂਸਰ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ। ਜਦੋਂ ਇਡਲੀ ਪਲਾਸਟਿਕ ’ਚ ਰੱਖੀ ਜਾਂਦੀ ਹੈ ਤਾਂ ਇਹ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ।

 


author

Sunaina

Content Editor

Related News