ਸਾਵਧਾਨ! ਸਿਗਰਟ ਨਾ ਪੀਣ ਵਾਲੇ ਨੌਜਵਾਨਾਂ ''ਚ ਵੀ ਵਧ ਰਿਹਾ ਫੇਫੜਿਆਂ ਦਾ ਕੈਂਸਰ, ਹੈਰਾਨੀਜਨਕ ਸੱਚਾਈ ਆਈ ਸਾਹਮਣੇ

Wednesday, Apr 22, 2026 - 10:43 AM (IST)

ਸਾਵਧਾਨ! ਸਿਗਰਟ ਨਾ ਪੀਣ ਵਾਲੇ ਨੌਜਵਾਨਾਂ ''ਚ ਵੀ ਵਧ ਰਿਹਾ ਫੇਫੜਿਆਂ ਦਾ ਕੈਂਸਰ, ਹੈਰਾਨੀਜਨਕ ਸੱਚਾਈ ਆਈ ਸਾਹਮਣੇ

ਇੰਟਰਨੈਸ਼ਨਲ ਡੈਸਕ: ਦੁਨੀਆ ਭਰ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਵਿਗਿਆਨੀ ਅਜਿਹਾ ਹੋਣ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਐਨ ਕਰ ਰਹੇ ਹਨ। ਹੁਣ ਤੱਕ ਫੇਫੜਿਆਂ ਦੇ ਕੈਂਸਰ ਨੂੰ ਮੁੱਖ ਤੌਰ 'ਤੇ ਸਿਗਰਟਨੋਸ਼ੀ ਅਤੇ ਵਧੇਰੇ ਉਮਰ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ, ਪਰ ਹਾਲ ਹੀ ਵਿੱਚ ਹੋਈ ਇੱਕ ਅਮਰੀਕੀ ਖੋਜ ਨੇ ਇਸ ਧਾਰਨਾ ਨੂੰ ਵੱਡੀ ਚੁਣੌਤੀ ਦਿੱਤੀ ਹੈ। ਅਮਰੀਕਾ ਦੇ ਖੋਜੀਆਂ ਨੇ ਪਾਇਆ ਹੈ ਕਿ 50 ਸਾਲ ਤੋਂ ਘੱਟ ਉਮਰ ਦੇ ਅਜਿਹੇ ਲੋਕਾਂ ਵਿੱਚ ਵੀ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਸਿਗਰਟ ਨਹੀਂ ਪੀਤੀ। 

ਅਧਿਐਨ ਵਿਚ ਖ਼ਾਸ ਤੌਰ 'ਤੇ ਇਹ ਵੀ ਸਾਹਮਣੇ ਆਇਆ ਹੈ ਕਿ ਸਿਗਰਟ ਨਾ ਪੀਣ ਵਾਲੀਆਂ ਨੌਜਵਾਨ ਔਰਤਾਂ ਵਿੱਚ ਇਸ ਬਿਮਾਰੀ ਦਾ ਖ਼ਤਰਾ ਮਰਦਾਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਦੇਖਿਆ ਗਿਆ ਹੈ। ਯੂ.ਐੱਸ.ਸੀ. ਨੌਰਿਸ ਕੰਪਰੀਹੈਂਸਿਵ ਕੈਂਸਰ ਸੈਂਟਰ ਅਤੇ ਕੇਕ ਮੈਡੀਸਨ ਆਫ਼ ਯੂ.ਐੱਸ.ਸੀ. ਦੇ ਵਿਗਿਆਨੀਆਂ ਦੁਆਰਾ ਕੀਤੇ ਗਏ ਇਸ ਅਧਿਐਨ ਨੂੰ 'ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ' ਦੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ 'ਚ ਸਰਕਸ ਦੇ ਸ਼ੋਅ ਦੌਰਾਨ ਦਰਸ਼ਕਾਂ 'ਚ ਪੁੱਜਾ 'ਟਾਈਗਰ', ਮਚੀ ਹਫੜਾ-ਦਫੜੀ

ਇਸ ਅਧਿਐਨ ਦੌਰਾਨ 50 ਸਾਲ ਤੋਂ ਘੱਟ ਉਮਰ ਦੇ ਲਗਭਗ 187 ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਵਿਗਿਆਨੀਆਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਇਨ੍ਹਾਂ ਮਰੀਜ਼ਾਂ ਨੇ ਆਮ ਲੋਕਾਂ ਦੇ ਮੁਕਾਬਲੇ ਵਧੇਰੇ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਵਰਗੀ ਸਿਹਤਮੰਦ ਖੁਰਾਕ ਦਾ ਸੇਵਨ ਕੀਤਾ ਸੀ।

 ਖੋਜੀਆਂ ਦਾ ਕਹਿਣਾ ਹੈ ਕਿ ਇਹ ਬਦਲਦਾ ਰੁਝਾਨ ਫੇਫੜਿਆਂ ਦੇ ਕੈਂਸਰ ਦੇ ਬਦਲਦੇ ਸਰੂਪ ਵੱਲ ਇਸ਼ਾਰਾ ਕਰਦਾ ਹੈ। ਮਾਹਰਾਂ ਅਨੁਸਾਰ ਹੁਣ ਇਸ ਬਿਮਾਰੀ ਦੇ ਪਿੱਛੇ ਵਾਤਾਵਰਣਕ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਸਿਗਰਟ ਨਾ ਪੀਣ ਵਾਲੇ ਨੌਜਵਾਨ ਇਸ ਦੀ ਲਪੇਟ ਵਿੱਚ ਕਿਉਂ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News