ਸਰਜਰੀ ਤੋਂ ਬਾਅਦ ਵਜ਼ਨ ਵਧਣ ਦਾ ਕਾਰਨ ਅਤੇ ਘੱਟ ਕਰਨ ਦੇ ਉਪਾਅ
Thursday, Nov 17, 2016 - 02:03 PM (IST)
ਸਰਜਰੀ ਤੋਂ ਬਾਅਦ ਇਹ ਦੇਖਣ ਨੂੰ ਆਉਂਦਾ ਹੈ ਕਿ ਅਚਾਨਕ ਵਜ਼ਨ ਵੱਧ ਗਿਆ ਹੈ। ਅਜਿਹੇ ''ਚ ਸਮਝ ਨਹੀਂ ਆਉਂਦਾ ਕਿ ਇਸ ਦਾ ਕਾਰਨ ਕੀ ਹੈ ਅਤੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਦੱਸਾਂਗੇ ਕਿ ਸਰਜਰੀ ਤੋਂ ਬਾਅਦ ਵਜ਼ਨ ਵੱਧਣ ਦਾ ਕਾਰਨ ਅਤੇ ਉਸ ਤੋਂ ਹੋਣ ਵਾਲੇ ਬਚਾਅ ਬਾਰੇ।
1. ਸਰਜਰੀ ਤੋਂ ਬਾਅਦ ਸਰੀਰ ਦੇ ਖਾਲੀ ਸਥਾਨਾਂ ''ਚ ਤਰਲ ਪਦਾਰਥ ਭਰ ਜਾਂਦੇ ਹਨ। ਜਿਸਡਨੂੰ ਫਲੂਡ ਰਿਟੇਂਸ਼ਨ ਕਹਿੰਦੇ ਹਨ। ਇਹ ਵਜ਼ਨ ਵੱਧਣ ਅਤੇ ਮੋਟਾ ਦਿਖਾਈ ਦੇਣ ਦਾ ਸਭ ਤੋਂ ਵੱਡਾ ਕਾਰਨ ਹੈ।
2. ਸਰਜਰੀ ਤੋਂ ਬਾਅਦ ਥਕਾਵਟ ਹੋਣਾ ਆਮ ਗੱਲ ਹੈ। ਇਸ ਨਾਲ ਸਰੀਰ ''ਚ ਐਂਟੀ ਡਾਇਯੂਰੇਟਿਕ ਹਾਰਮੋਨਜ਼ ਵੱਧਣ ਲੱਗਦੇ ਹਨ। ਜਿਸ ਨਾਲ ਕਿਡਨੀ ਜ਼ਿਆਦਾ ਪਾਣੀ ਸਟੋਰ ਕਰਨ ਲੱਗਦੀ ਹੈ। ਇਸ ਨਾਲ ਮੋਟਾਪਾ ਵੱਧਦਾ ਹੈ।
3. ਸਰਜਰੀ ਦੇ ਬਾਅਦ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜ਼ਿਆਦਾ ਸਰੀਰਕ ਸ਼ਕਤੀ ਵਾਲਾ ਕੰਮ ਨਾ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰਨ। ਦਿਨ ਭਰ ਖਾਲੀ ਬੈਠਣ ਨਾਲ ਹੌਲੀ-ਹੌਲੀ ਵਜ਼ਨ ਵੱਧਣ ਲੱਗਦਾ ਹੈ।
4. ਸਰਜਰੀ ਦੇ ਬਾਅਦ ਲੋਕਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਖਾਣ ਨਾਲ ਉਹ ਜਲਦੀ ਠੀਕ ਹੋ ਜਾਣਗੇ। ਇਸ ਨਾਲ ਉਹ ਆਪਣੀ ਡਾਇਟ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਅਤੇ ਜ਼ਿਆਦਾ ਖਾਣ ਲੱਗਦੇ ਹਨ ਜੋ ਮੋਟਾਪੇ ਦਾ ਕਾਰਨ ਬਣ ਜਾਂਦਾ ਹੈ।
5. ਸਰਜਰੀ ਦੇ ਬਾਅਦ ਮੋਟਾਪੇ ਤੋਂ ਬਚਣ ਦੇ ਲਈ ਹਲਕੀ ਕਸਰਤ ਕਰੋ। ਤੁਸੀਂ ਸਵੇਰੇ ਸੈਰ ਜਾਂ ਦੌੜ ਲਗਾਓ।
6. ਸਰਜਰੀ ਬਾਅਦ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਨਾਲ ਕਿਡਨੀ ਜ਼ਿਆਦਾ ਪਾਣੀ ਸਟੋਰ ਨਹੀਂ ਕਰੇਗੀ ਅਤੇ ਮੋਟਾਪੇ ਤੋਂ ਬੱਚ ਸਕਦੇ ਹੋ।
7. ਘੱਟ ਖਾਓ ਪਰ ਸਿਹਤਮੰਦ ਚੀਜ਼ਾਂ ਖਾਓ। ਇਸ ਨਾਲ ਸਰਜਰੀ ਤੋਂ ਬਾਅਦ ਹੋਣ ਵਾਲੀ ਕਮਜ਼ੋਰੀ ਨਹੀਂ ਆਉਂਦੀ। ਜ਼ਿਆਦਾ ਤੇਲ ਵਾਲੇ ਖਾਣੇ ਦਾ ਪਰਹੇਜ਼ ਕਰੋ।
