ਦਿਨ-ਰਾਤ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕ ਦੁਖੀ

Wednesday, Jul 01, 2026 - 03:38 PM (IST)

ਦਿਨ-ਰਾਤ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕ ਦੁਖੀ

ਤਲਵੰਡੀ ਭਾਈ (ਪਾਲ) : ਸਿਖਰਾਂ ਵੱਲ ਵੱਧ ਰਹੀ ਗਰਮੀ ਕਾਰਨ ਜਿੱਥੇ ਮਨੁੱਖੀ ਜੀਵਨ ਦੇ ਨਾਲ ਹਰ ਸਾਹ ਲੈਣ ਵਾਲਾ ਪ੍ਰਾਣੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਬਿਜਲੀ ਦੀ ਮਾੜੀ ਸਪਲਾਈ ਅਤੇ ਕਈ-ਕਈ ਘੰਟੇ ਲੱਗ ਰਹੇ ਪਾਵਰਕੱਟਾਂ ਕਾਰਨ ਲੋਕਾਂ ਦਾ ਜਿਊਣਾ ਮੌਹਾਲ ਹੋਇਆ ਪਿਆ ਹੈ। ਤਲਵੰਡੀ ਭਾਈ ਕਸਬੇ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ’ਚ ਚੱਲ ਰਹੀ ਬਿਜਲੀ ਦੀ ਕਿੱਲਤ ਤੋਂ ਦੁੱਖੀ ਲੋਕਾਂ ’ਚ ਹਾਹਾਕਾਰ ਮੱਚੀ ਪਈ ਹੈ।
ਨਾਕਸ ਸਪਲਾਈ ਕਾਰਨ ਪਰੇਸ਼ਾਨ ਬੈਠੇ ਦੁਕਾਨਦਾਰਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਵਿਭਾਗ ਵੱਲੋਂ ਗਰਮੀ ਦੇ ਦਿਨਾਂ ’ਚ ਬੇਤਹਾਸ਼ੇ ਕੱਟ ਲਾਏ ਜਾ ਰਹੇ ਹਨ, ਉਸ ਨਾਲ ਤਾਂ ਸਾਡੇ ਸਾਰੇ ਕੰਮਕਾਜ਼ ਵੀ ਬੰਦ ਹੋਣ ਕਿਨਾਰੇ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਕਾਰਖ਼ਾਨਿਆਂ ’ਚ ਮਸ਼ੀਨਾਂ ਹੀ ਚੱਲ ਰਹੀਆਂ ਹਨ ਅਤੇ ਨਾ ਹੀ ਕੋਈ ਹੋਰ ਕੰਮ-ਧੰਦਾ ਚੱਲ ਰਿਹਾ ਹੈ, ਜਿਸ ਕਰ ਕੇ ਸਾਰਾ-ਸਾਰਾ ਦਿਨ ਵਿਹਲੇ ਬੈਠ ਕੇ ਖਾਲੀ ਹੱਥ ਘਰਾਂ ਨੂੰ ਪਰਤਣਾ ਪੈਂਦਾ ਹੈ। ਸਥਾਨਕ ਸ਼ਹਿਰ ਵਾਸੀਆਂ ਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਬਿਜਲੀ ਦੀਆਂ ਯੂਨਿਟਾਂ ਮੁਆਫ਼ ਕਰਨ ਤੋਂ ਪਹਿਲਾਂ ਸਰਕਾਰ ਨੂੰ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਸੀ।
 


author

Babita

Content Editor

Related News