'ਕਿਡਨੀ ਸਟੋਨ' ਤੋਂ ਰਾਹਤ ਦਿਵਾਉਣਗੇ ਨਿੰਬੂ ਪਾਣੀ ਸਣੇ ਇਹ ਘਰੇਲੂ ਨੁਸਖ਼ੇ, ਤੁਰੰਤ ਕਰੋ ਖੁਰਾਕ 'ਚ ਸ਼ਾਮਲ

Tuesday, Apr 18, 2023 - 04:40 PM (IST)

ਨਵੀਂ ਦਿੱਲੀ- ਕਿਡਨੀ ਸਟੋਨ ਹੋਣਾ ਇਕ ਆਮ ਸਮੱਸਿਆ ਹੈ, ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਵੀ ਹੋ ਸਕਦੀ ਹੈ। ਕਿਡਨੀ ਸਟੋਨ ਹੋਣ 'ਤੇ ਦਰਦ ਵੀ ਕਾਫ਼ੀ ਹੁੰਦਾ ਹੈ। ਇਕ ਰਿਸਰਚ ਮੁਤਾਬਕ 10 ਫ਼ੀਸਦੀ ਲੋਕ ਆਪਣੀ ਜ਼ਿੰਦਗੀ 'ਚ ਕਦੇ ਨਾ ਕਦੇ ਕਿਡਨੀ ਸਟੋਨ ਦੀ ਸਮੱਸਿਆ ਨਾਲ ਜੂਝਦੇ ਹੋਣਗੇ। ਕਿਡਨੀ ਦੀ ਪੱਥਰੀ ਤੋਂ ਨਿਜ਼ਾਤ ਪਾਉਣ ਲਈ ਇਥੇ ਕੁਝ ਘਰੇਲੂ ਉਪਾਅ ਦੱਸੇ ਗਏ ਹਨ ਜੋ ਤੁਹਾਨੂੰ ਇਸ ਤੋਂ ਛੁਟਕਾਰਾ ਦਿਵਾਉਣ 'ਚ ਤੁਹਾਡੀ ਮਦਦ ਕਰ ਸਕਦੇ ਹਨ।

PunjabKesari
ਪਾਣੀ 
ਸਰੀਰ 'ਚ ਪਾਣੀ ਦੀ ਘਾਟ ਭਾਵ ਡਿਹਾਈਡ੍ਰੇਸ਼ਨ ਕਿਡਨੀ ਸਟੋਨ ਦਾ ਸਭ ਤੋਂ ਵੱਡਾ ਕਾਰਨ ਬਣਦੀ ਹੈ। ਇਸ ਲਈ ਇਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਸਰੀਰ 'ਚੋਂ ਬਾਹਰ ਕੱਢਣ ਲਈ ਖ਼ੂਬ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਤਰ੍ਹਾਂ ਦੇ ਫਲੂਏਜ਼ਸ ਪੇਸ਼ਾਬ ਦੇ ਰਾਹੀਂ ਜ਼ਹਿਰੀਲੇ ਪਦਾਰਥ ਅਤੇ ਪੱਥਰੀ ਨੂੰ ਸਰੀਰ 'ਚੋਂ ਬਾਹਰ ਕੱਢਣ ਦਾ ਕੰਮ ਕਰਦੇ ਹਨ। ਜੇਕਰ ਤੁਸੀਂ ਪਾਣੀ ਘੱਟ ਪੀਂਦੇ ਹੋ ਤਾਂ ਤੁਹਾਡੇ ਪੇਸ਼ਾਬ ਦਾ ਰੰਗ ਗਹਿਰਾ ਹੋ ਜਾਂਦਾ ਹੈ, ਉਸ ਦੇ ਨਾਲ ਹੀ ਭਰਪੂਰ ਮਾਤਰਾ 'ਚ ਪਾਣੀ ਦਾ ਸੇਵਨ ਇਸ ਰੰਗ ਨੂੰ ਹਲਕਾ ਰੱਖਦਾ ਹੈ। 

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਨਿੰਬੂ ਪਾਣੀ
ਤਾਜ਼ਾ ਨਿੰਬੂ ਦੇ ਰਸ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਣ ਨਾਲ ਸਿਰਫ਼ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਸਗੋਂ ਇਹ ਕਿਡਨੀ ਸਟੋਨਸ ਨੂੰ ਵੀ ਤੋੜਦਾ ਹੈ। ਨਿੰਬੂ ਪਾਣੀ ਰੋਜ਼ਾਨਾ ਪੀਣ ਨਾਲ ਤੁਹਾਡੇ ਸਰੀਰ 'ਚ ਪਾਣੀ ਦੀ ਘਾਟ ਵੀ ਨਹੀਂ ਹੋਵੇਗੀ। 

PunjabKesari
ਸੇਬ ਦਾ ਸਿਰਕਾ
ਇਕ ਗਲਾਸ ਪਾਣੀ 'ਚ ਦੋ ਚਮਚੇ ਸੇਬ ਦਾ ਸਿਰਕਾ ਮਿਲਾ ਕੇ ਪੀਣ ਨਾਲ ਕਿਡਨੀ ਸਟੋਨਸ ਟੁੱਟ ਸਕਦੇ ਹਨ ਜਾਂ ਫਿਰ ਘੁੱਲ ਕੇ ਸਰੀਰ 'ਚੋਂ ਬਾਹਰ ਨਿਕਲ ਸਕਦੇ ਹਨ। ਹਾਲਾਂਕਿ ਇਸ ਦੀ ਮਾਤਰਾ 'ਤੇ ਧਿਆਨ ਦੇਣ ਦੀ ਵੀ ਲੋੜ ਹੈ ਕਿਉਂਕਿ ਸੇਬ ਦੇ ਸਿਰਕੇ ਦਾ ਐਸਿਡਿਕ ਪੱਧਰ ਢਿੱਡ 'ਚ ਪਰੇਸ਼ਾਨੀ ਪੈਦਾ ਕਰ ਸਕਦਾ ਹੈ ਜਿਸ ਨਾਲ ਐਸਿਡ ਦਾ ਪੱਧਰ ਵਧ ਸਕਦਾ ਹੈ।  
ਅਨਾਰ ਦਾ ਜੂਸ
ਕਿਡਨੀ ਦੀ ਸਿਹਤ ਲਈ ਸਦੀਆਂ ਤੋਂ ਅਨਾਰ ਦੇ ਜੂਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਨਾਰ ਦਾ ਜੂਸ ਨਾ ਸਿਰਫ਼ ਸਟੋਨ ਨੂੰ ਬਾਹਰ ਕਰਦਾ ਹੈ, ਸਗੋਂ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ 'ਚੋਂ ਕੱਢਦਾ ਹੈ। ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਕਿਡਨੀ ਨੂੰ ਸਿਹਤਮੰਦ ਰੱਖਦਾ ਹੈ ਅਤੇ ਕਿਡਨੀ ਸਟੋਨ ਨੂੰ ਹੋਣ ਤੋਂ ਰੋਕਦੇ ਹਨ। 

ਇਹ ਵੀ ਪੜ੍ਹੋ- ਕੰਪਨੀਆਂ ਦੇ ਤਿਮਾਹੀ ਨਤੀਜੇ ਦਾ ਬਾਜ਼ਾਰ 'ਤੇ ਰਹੇਗਾ ਅਸਰ
ਰਾਜਮਾਂ
ਅੰਦਰੂਨੀ ਅੰਗਾਂ ਨੂੰ ਸਾਫ਼ ਕਰਨ ਲਈ ਕਿਡਨੀ ਬੀਨਸ ਭਾਵ ਰਾਜਮਾਂ ਕਾਫ਼ੀ ਫ਼ਾਇਦੇਮੰਦ ਹੋ ਸਕਦੇ ਹਨ। ਇਸ ਤੋਂ ਇਲਾਵਾ ਵ੍ਹੀਟਗ੍ਰਾਸ ਵੀ ਕਿਡਨੀ ਦੀ ਸਟੋਨ ਤੋਂ ਰਾਹਤ ਦਿਵਾਉਣ 'ਚ ਲਾਹੇਵੰਦ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News