Health Tips: ਡੇਂਗੂ ਹੋਣ 'ਤੇ ਸਿਰ ਦਰਦ ਸਣੇ ਵਿਖਾਈ ਦਿੰਦੇ ਹਨ ਇਹ ਲੱਛਣ, ਇੰਝ ਕਰੋ ਬਚਾਅ
Thursday, Nov 11, 2021 - 04:53 PM (IST)

ਨਵੀਂ ਦਿੱਲੀ- ਡੇਂਗੂ ਇਕ ਵਾਇਰਲ ਡਿਜੀਜ਼ ਹੈ ਜੋ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਸ ਨੂੰ ਹੱਡ-ਤੋੜ ਬੁਖਾਰ ਵੀ ਕਹਿੰਦੇ ਹਨ। ਸੈਂਟਰ ਫਾਰ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਮੁਤਾਬਕ ਡੇਂਗੂ ਦੁਨੀਆ ਭਰ ਦੇ 100 ਤੋਂ ਜ਼ਿਆਦਾ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੀ ਇਕ ਆਮ ਬੀਮਾਰੀ ਹੈ। ਨੈਸ਼ਨਲ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਦੇ ਅੰਕੜਿਆਂ ਦੀ ਮੰਨੀਏ ਤਾਂ ਸਾਲ 2019 ’ਚ ਭਾਰਤ ’ਚ ਡੇਂਗੂ ਦੇ 67000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਆਓ ਜਾਣਦੇ ਹਾਂ ਕਿ ਡੇਂਗੂ ਦੇ ਲੱਛਣ, ਕਾਰਣ ਅਤੇ ਬਚਾਅ ਦੇ ਬਾਰੇ ’ਚ-
ਕੀ ਹੈ ਡੇਂਗੂ
ਡੇਂਗੂ ਮੱਛਰ ਤੋਂ ਹੋਣ ਵਾਲੀ ਬੀਮਾਰੀ ਹੈ। ਡੇਂਗੂ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਡੇਂਗੂ ਦੇ ਮੱਛਰ ਜ਼ਿਆਦਾਤਰ ਦਿਨ ਦੇ ਸਮੇਂ ਐਕਟਿਵ ਰਹਿੰਦੇ ਹਨ, ਜਿਸ ਦੀ ਵਜ੍ਹਾ ਨਾਲ ਇਨ੍ਹਾਂ ਦੇ ਦਿਨ ਸਮੇਂ ਕੱਟਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਡੇਂਗੂ ਦੇ ਮੱਛਰ ਜ਼ਿਆਦਾਤਰ ਲੋਕਾਂ ਦੇ ਗਿੱਟੇ ਅਤੇ ਕੂਹਣੀ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਵਾਰ ਡੇਂਗੂ ਦਾ ਨਵਾਂ ਵੇਰੀੲੈਂਟ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੇ ਬਚਾਅ ਲਈ ਕੋਈ ਵੈਕਸੀਨ ਨਹੀਂ ਹੈ। ਲੱਛਣ ਨੂੰ ਪਛਾਣ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਇਹ ਹੈ ਇਸ ਦਾ ਇਲਾਜ ਹੈ।
ਕਾਰਣ
ਡੇਂਗੂ ਦਾ ਮੱਛਰ ਸਾਫ ਪਾਣੀ ’ਚ ਪੈਦਾ ਹੁੰਦਾ ਹੈ। ਇਸ ਦਾ ਇਨਫੈਕਸ਼ਨ ਫਲੇਵਿਵਿਰਿਡੇ ਪਰਿਵਾਰ ਦੇ ਵਾਇਰਸ ਸੇਰੋਟਈਪ-ਡੀ.ਈ.ਐੱਨ.ਵੀ-1,2,3 ਅਤੇ 4 ਦੇ ਕਾਰਨ ਹੁੰਦਾ ਹੈ। ਇਹ ਵਾਇਰਸ 10 ਦਿਨਾਂ ਤੋਂ ਵੱਧ ਜ਼ਿੰਦਾ ਨਹੀਂ ਰਹਿੰਦਾ। ਜੇਕਰ ਇਸ ਦਾ ਇਨਫੈਕਸ਼ਨ ਗੰਭੀਰ ਰੂਪ ਲੈ ਲਏ ਤਾਂ ਹੈਵੀ ਬਲੀਡਿੰਗ, ਬਲੱਡ ਪ੍ਰੈਸ਼ਰ ’ਚ ਘਾਟ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਪੀੜਤ ਦੇ ਖੂਨ ’ਚ ਪਲੇਟਲੇਟ ਕਾਊਂਟ ਵੀ ਘੱਟ ਹੋਣ ਲੱਗਦੇ ਹਨ। ਕਈ ਵਾਰ ਵਿਅਕਤੀ ਦੀ ਮੌਤ ਤੱਕ ਹੋ ਜਾਂਦੀ ਹੈ।
ਲੱਛਣ
ਡੇਂਗੂ ਹਲਕੇ ਅਤੇ ਗੰਭੀਰ ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ। ਦੋਵੇਂ ਹਾਲਾਤਾਂ ’ਚ ਲੱਛਣ ਵੱਖ-ਵੱਖ ਹੁੰਦੇ ਹਨ। ਉਥੇ ਹੀ ਬੱਚਿਆਂ ਨੂੰ ਇਸ ਦੇ ਲੱਛਣ ਜਲਦੀ ਸਮਝ ’ਚ ਨਹੀਂ ਆਉਂਦੇ। ਇਨਫੈਕਸ਼ਨ ਵਿਅਕਤੀ ਦੇ ਚਾਰ ਤੋਂ ਸੱਤ ਦਿਨਾਂ ਬਾਅਦ ਲੱਛਣ ਦਿਸਦੇ ਹਨ ਜੋ ਇਸ ਤਰ੍ਹਾਂ ਹਨ-
ਤੇਜ਼ ਬੁਖਾਰ
ਸਿਰ, ਸਰੀਰ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ’ਚ ਦਰਦ।
ਉਲਟੀ ਅਤੇ ਜੀ ਘਬਰਾਉਣਾ
ਸਰੀਰ ’ਤੇ ਲਾਲ ਧੱਬੇ
ਅੱਖਾਂ ’ਚ ਦਰਦ
ਗੰਭੀਰ ਮਾਮਲਿਆਂ ’ਚ ਲੱਛਣ
ਪੇਟ ’ਚ ਅਸਹਿਣਯੋਗ ਦਰਦ
ਮਸੂੜੇ ਅਤੇ ਨੱਕ ’ਚੋਂ ਖੂਨ ਆਉਣਾ
ਸਕਿਨ ਦੇ ਥੱਲ੍ਹੇ ਖੂਨ ਦਾ ਵਗਣਾ
ਸਾਹ ਲੈਣ ’ਚ ਪ੍ਰੇਸ਼ਾਨੀ
ਮਸੂੜੇ, ਨੱਕ, ਮਲ-ਮੂਤਰ ’ਚ ਖੂਨ ਆਉਣਾ
ਲਗਾਤਾਰ ਉਲਟੀ ਅਤੇ ਖੂਨ ਆਉਣਾ
ਥਕਾਨ, ਬੇਚੈਨੀ ਅਤੇ ਚਿੜਚਿੜਾਪਨ
ਬਚਾਅ
ਡੇਂਗੂ ਦੇ ਬਚਾਅ ਲਈ ਕੋਈ ਵੈਕਸੀਨ ਨਹੀਂ ਹੈ। ਸਾਵਧਾਨੀ ਹੀ ਇਸ ਤੋਂ ਬਚਾਅ ਦਾ ਇਕਮਾਤਰ ਉਪਾਅ ਹੈ। ਇਸ ਤੋਂ ਇਨਫੈਕਟਿਡ ਨਾ ਹੋਵੋ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੋ। ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿਓ।
ਪਾਣੀ ਨੂੰ ਢੱਕ ਕੇ ਰੱਖੋ। ਕੂਲਰ ਦਾ ਪਾਣੀ ਬਦਲਦੇ ਰਹੋ। ਸਰੀਰ ਨੂੰ ਢਕਣ ਲਈ ਪੂਰੇ ਕੱਪੜੇ ਪਹਿਨੋ। ਸਪ੍ਰੇ ਅਤੇ ਕਰੀਮ ਦਾ ਇਸਤੇਮਾਲ ਕਰੋ। ਇਸ ਤੋਂ ਬਚਾਅ ਲਈ ਮਾਹਿਰ ਮੱਛਰਦਾਨੀ ਦਾ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹਨ। ਤੁਸੀਂ ਚਾਹੋ ਤਾਂ ਮਾਰਕੀਟ ’ਚ ਮਿਲਣ ਵਾਲੇ ਲਿਕਵਿਡ ਦਾ ਇਸਤੇਮਾਲ ਕਰ ਸਕਦੇ ਹੋ। ਖਾਣ-ਪੀਣ ’ਤੇ ਖਾਸ ਤੌਰ ’ਤੇ ਧਿਆਨ ਦਿਓ। ਅਜਿਹੀਆਂ ਥਾਵਾਂ ’ਤੇ ਜਾਣ ਤੋਂ ਬਚੋ ਜਿਥੇ ਇਸ ਦੇ ਫੈਲਣ ਦੀ ਖਦਸ਼ਾ ਜ਼ਿਆਦਾ ਹੋਵੇ।