ਗਰੀਬਾਂ ਲਈ ਆਫ਼ਤ ਬਣਿਆ ਮੀਂਹ! ਖੋਹ ਲਈ ''ਸਿਰ ਦੀ ਛੱਤ''
Thursday, Sep 04, 2025 - 03:39 PM (IST)

ਤਪਾ ਮੰਡੀ (ਸ਼ਾਮ,ਗਰਗ)- ਸਥਾਨਕ ਇਲਾਕੇ ‘ਚ ਲਗਾਤਾਰ ਪੈ ਰਹੀ ਵਰਖਾ ਕਾਰਨ ਜਿਥੇ ਜਨਜੀਵਨ ਠੱਪ ਹੋਇਆ ਰਿਆ ਹੈ,ਉਥੇ ਗਰੀਬ ਪਰਿਵਾਰਾਂ ਦੇ 2 ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਘਰੇਲੂ ਸਮਾਨ ਮਲਬੇ ਹੇਠਾਂ ਦੱਬਣ ਅਤੇ ਆ ਰਹੀਆਂ ਤਰੇੜਾਂ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਸਾਰੇ ਸਕੂਲਾਂ ਬਾਰੇ ਨਵੇਂ ਹੁਕਮ ਜਾਰੀ
ਇਸ ਸਬੰਧੀ ਪੀੜਤ ਗੁਰਤੇਜ ਸਿੰਘ, ਹੈਪੀ ਸਿੰਘ ਪੁਤਰਾਨ ਰਾਮ ਸਿੰਘ,ਬੈਕ ਸਾਈਡ ਰਾਇਲ ਪੈਲੇਸ ਤਪਾ ਨੇ ਦੱਸਿਆ ਕਿ ਉਹ ਦੋਵੇਂ ਸਕੇ ਭਰਾ ਅਪਣੇ ਬੱਚਿਆਂ ਸਮੇਤ ਰਹਿ ਰਹੇ ਹਨ, ਸ਼ਾਮ ਦੇ ਸਮੇਂ ਜਦ ਉਹ ਘਰ ਤੋਂ ਬਾਹਰ ਬੈਠੇ ਸਨ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਗਈ। ਛੱਤ ਡਿੱਗਣ ਦਾ ਪਤਾ ਲੱਗਣ ‘ਤੇ ਗੁਆਂਢੀ ਇਕੱਠੇ ਹੋ ਗਏ। ਛੱਤ ਡਿੱਗਣ ਕਾਰਨ ਮਲਬੇ ਹੇਠਾਂ ਡਿੱਗਣ ਕਾਰਨ ਐਲ.ਸੀ.ਡੀ,ਫਰਿੱਜ,ਬੈਡ ਅਤੇ ਹੋਰ ਘਰੇਲੂ ਸਮਾਨ ਨੁਕਸਾਨਿਆਂ ਗਿਆ,ਜਿਸ ‘ਚ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - Big Breaking: ਹੜ੍ਹ ਪੀੜਤਾਂ ਦੀ ਮਦਦ ਕਰਦਿਆਂ 'ਆਪ' ਆਗੂ ਦੀ ਮੌਤ
ਇਸੇ ਤਰ੍ਹਾਂ ਬਾਜੀਗਰ ਬਸਤੀ ‘ਚ ਗੌਰੀ ਸਿੰਘ ਪੁੱਤਰ ਬੇਅੰਤ ਸਿੰਘ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਘਰੇਲੂ ਸਮਾਨ ਮਲਬੇ ਹੇਠਾਂ ਦੱਬ ਗਿਆ। ਘਟਨਾ ਦਾ ਪਤਾ ਲੱਗਦੈ ਹੀ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂ ਨਾਨਕ ਸਿੰਘ ਨੇ ਅਪਣੇ ਸਾਥੀਆਂ ਨਾਲ ਪਹੁੰਚਕੇ ਰੋਸ਼ ਪ੍ਰਗਟ ਕਰਦਿਆਂ ਦੱਸਿਆ ਕਿ ਛੱਤਾਂ ਤੋਂ ਇਲਾਵਾ ਪਿਆਰਾ ਲਾਲ ਬਸਤੀ ‘ਚ ਗਲੀਆਂ ‘ਚ ਪਾਣੀ ਇਕੱਠਾ ਹੋਣ ਕਾਰਨ ਉਨ੍ਹਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ ਅਤੇ ਕਾਕਾ ਸਿੰਘ,ਲਵਪ੍ਰੀਤ ਸਿੰਘ,ਮਨਪ੍ਰੀਤ ਸਿੰਘ,ਗੁਰਦਿੱਤ ਸਿੰਘ,ਗਿਆਨ ਚੰਦ, ਬੂਟਾ ਸਿੰਘ, ਕਾਲੀ ਸਿੰਘ, ਅਮਰਜੀਤ ਕੌਰ ਦੇ ਘਰਾਂ ‘ਚ ਮੀਂਹ ਦਾ ਪਾਣੀ ਦਾਖਲ ਹੋਣ ਕਾਰਨ ਕੰਧਾਂ ‘ਚ ਤਰੇੜਾਂ ਆ ਗਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਘਰਾਂ ਤੋਂ ਬੇਘਰ ਹੋਏ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਆਰਥਿਕ ਮਦਦ ਕਰਕੇ ਉਨ੍ਹਾਂ ਦਾ ਮੁੜ ਵਸੇਵਾ ਕਰਨ ਲਈ ਸਰਕਾਰ ਪਹਿਲਕਦਮੀ ਕਰੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8