ਪਿੰਡ ਵਜੀਦਕੇ ਕਲਾਂ ਵਿਖੇ ਤਿੰਨ ਥਾਵਾਂ ''ਤੇ ਡਿੱਗੀ ਅਸਮਾਨੀ ਬਿਜਲੀ, ਵੱਡੇ ਨੁਕਸਾਨ ਤੋਂ ਬਚਾਅ
Sunday, Sep 07, 2025 - 07:02 PM (IST)

ਮਹਿਲ ਕਲਾਂ (ਹਮੀਦੀ) – ਐਤਵਾਰ ਬਾਅਦ ਦੁਪਹਿਰ ਪਈ ਬਰਸਾਤ ਦੌਰਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਵਜੀਦਕੇ ਕਲਾਂ ਵਿੱਚ ਅਸਮਾਨੀ ਬਿਜਲੀ ਤਿੰਨ ਵੱਖ-ਵੱਖ ਥਾਵਾਂ 'ਤੇ ਡਿੱਗਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ ਬਾਰੇ ਨਵੇਂ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਕਾਰਵਾਈ
ਬਿਜਲੀ ਡਿੱਗਣ ਨਾਲ ਗੁਰਨਾਮ ਸਿੰਘ ਪੁੱਤਰ ਮੇਹਰ ਸਿੰਘ ਅਕਾਲੀ ਦੇ ਘਰ ਲੱਗਾ ਔਲੇ ਦਾ ਦਰੱਖਤ ਵਿਚਕਾਰੋਂ ਪਾੜ ਗਿਆ, ਜਦਕਿ ਪਿਆਰਾ ਸਿੰਘ ਪੁੱਤਰ ਪ੍ਰਕਾਸ਼ ਸਿੰਘ ਦੇ ਘਰ ਲੱਗਾ ਨਿਮ ਦਾ ਡਾਹਣਾ ਟੁੱਟ ਕੇ ਡਿੱਗ ਗਿਆ। ਇਸ ਤੋਂ ਇਲਾਵਾ ਦਲਵੀਰ ਸਿੰਘ ਗੋਲਡੀ ਦੇ ਘਰ ਦੇ ਨਜ਼ਦੀਕ ਲੱਗੇ ਬਿਜਲੀ ਦੇ ਟਰਾਂਸਫਾਰਮਰ 'ਤੇ ਬਿਜਲੀ ਡਿੱਗਣ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਪਿੰਡ ਦੀ ਬਿਜਲੀ ਸਪਲਾਈ ਬੰਦ ਹੋ ਗਈ। ਇਸ ਮੌਕੇ ਗੁਰਨਾਮ ਕੌਰ ਤੇ ਮਹਿਲਾ ਕਿਸਾਨ ਆਗੂ ਕੁਲਵਿੰਦਰ ਕੌਰ ਵਜੀਦਕੇ ਨੇ ਦੱਸਿਆ ਕਿ ਸ਼ਾਮ ਲਗਭਗ ਚਾਰ ਵਜੇ ਬਿਜਲੀ ਡਿੱਗਣ ਸਮੇਂ ਇੰਨਾ ਭਾਰੀ ਖੜਾਕ ਹੋਇਆ ਕਿ ਆਂਢ-ਗੁਆਂਢ ਦੇ ਘਰਾਂ ਦੇ ਬੂਹੇ ਤੇ ਖਿੜਕੀਆਂ ਹਿੱਲ ਗਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਨਵੀਂ ਮੁਸੀਬਤ! ਖ਼ਤਰੇ ਦੇ ਨਿਸ਼ਾਨ ਤੋਂ ਵੀ ਟੱਪ ਗਿਆ ਪਾਣੀ
ਦਲਵੀਰ ਸਿੰਘ ਗੋਲਡੀ ਅਤੇ ਮਿਸਤਰੀ ਗੁਲਾਬ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਟਰਾਂਸਫਾਰਮਰ 'ਤੇ ਬਿਜਲੀ ਡਿੱਗਣ ਵੇਲੇ ਇਕ ਚਿੱਟੇ ਰੰਗ ਦੀ ਲਕੀਰ ਵਰਗੀ ਤਾਰ ਆਈ ਜੋ ਸਿੱਧਾ ਟਰਾਂਸਫਾਰਮਰ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਲੋਕ ਉਸ ਵੇਲੇ ਘਰਾਂ ਵਿਚ ਮੌਜੂਦ ਸਨ, ਨਹੀਂ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਬਿਜਲੀ ਸਪਲਾਈ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8