''ਗੈਸਟ੍ਰੋਐਂਟਰਾਈਟਿਸ ਤੇ ਡਾਇਰੀਆ ਤੋਂ ਬਚੋ''; ਸਿਵਲ ਸਰਜਨ ਲੁਧਿਆਣਾ ਵਲੋਂ ਹਦਾਇਤਾਂ ਜਾਰੀ
Tuesday, Sep 09, 2025 - 04:59 PM (IST)

ਲੁਧਿਆਣਾ (ਡੇਵਿਨ)– ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਜਨਤਾ ਨੂੰ ਗੈਸਟ੍ਰੋਐਂਟਰਾਈਟਿਸ ਅਤੇ ਡਾਇਰੀਆ ਤੋਂ ਸਾਵਧਾਨ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਬਿਮਾਰੀਆਂ ਅਕਸਰ ਇਸ ਮੌਸਮ ’ਚ ਗੰਧਲੇ ਪਾਣੀ, ਖਰਾਬ ਸਫ਼ਾਈ ਅਤੇ ਪ੍ਰਦੂਸ਼ਿਤ ਖਾਣ-ਪੀਣ ਕਾਰਨ ਵਧਦੀਆਂ ਹਨ।
ਡਾ. ਕੌਰ ਨੇ ਦੱਸਿਆ ਕਿ ਗੈਸਟ੍ਰੋਐਂਟਰਾਈਟਿਸ ਪੇਟ ਅਤੇ ਅੰਤੜੀਆਂ ਦੀ ਇਨਫੈਕਸ਼ਨ ਹੈ, ਜਿਸ ਕਾਰਨ ਡਾਇਰੀਆ, ਉਲਟੀ ਅਤੇ ਪੇਟ ਦਰਦ ਹੁੰਦਾ ਹੈ। ਇਹ ਬਿਮਾਰੀ ਮੁੱਖ ਤੌਰ ’ਤੇ ਗੰਦੇ ਪਾਣੀ, ਗੈਰ-ਸਫਾਈ ਵਾਲੇ ਖਾਣੇ ਅਤੇ ਗੰਦਗੀ ਰਾਹੀਂ ਫੈਲਦੀ ਹੈ। ਬੱਚੇ, ਬਜ਼ੁਰਗ ਅਤੇ ਕਮਜ਼ੋਰ ਰੋਗ-ਪ੍ਰਤੀਰੋਧਕ ਸ਼ਕਤੀ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਮੌਸਮ ਦੇ ਮੱਦੇਨਜ਼ਰ ਨਵਾਂ ਫ਼ੈਸਲਾ! 9, 10, 11 ਤੇ 12 ਤਾਰੀਖ਼ ਨੂੰ...
ਡਾ. ਰਮਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੈਸਟ੍ਰੋਐਂਟਰਾਈਟਿਸ ਅਤੇ ਡਾਇਰੀਆ ਨੂੰ ਅਣਡਿੱਠਾ ਨਾ ਕੀਤਾ ਜਾਵੇ। ਇਹ ਖਾਸ ਕਰ ਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਗੰਭੀਰ ਹੋ ਸਕਦਾ ਹੈ। ਸਮੇਂ ਸਿਰ ਪਾਣੀ ਦੀ ਘਾਟ ਪੂਰੀ ਕਰਨਾ ਅਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਡਾਕਟਰੀ ਸਲਾਹ ਲਈ ਆਪਣੇ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰੋ ਜਾਂ ਜ਼ਿਲ੍ਹਾ ਹੈਲਥ ਹੈਲਪਲਾਈਨ 0161-2444193 ’ਤੇ ਕਾਲ ਕਰੋ।
ਹੇਠ ਲਿਖੇ ਲੱਛਣ ਹੋਣ ’ਤੇ ਸਾਵਧਾਨ ਹੋਣਾ ਜ਼ਰੂਰੀ
* ਵਾਰ-ਵਾਰ ਢਿੱਲੇ ਜਾਂ ਪਾਣੀ ਵਰਗੇ ਪਖਾਨੇ
* ਮਤਲਾਬ ਅਤੇ ਉਲਟੀ
* ਪੇਟ ਦਰਦ ਜਾਂ ਖਿਚਾਅ
* ਬੁਖਾਰ, ਕਮਜ਼ੋਰੀ ਅਤੇ ਥਕਾਵਟ
* ਪਾਣੀ ਦੀ ਕਮੀ ਦੇ ਲੱਛਣ : ਜ਼ਿਆਦਾ ਤ੍ਰਿਹ, ਮੂੰਹ ਸੁੱਕਣਾ, ਅੱਖਾਂ ਅੰਦਰ ਧੱਸਣਾ, ਚੱਕਰ ਆਉਣ ਜਾਂ ਪਿਸ਼ਾਬ ਘੱਟ ਹੋਣਾ
ਬਚਾਅ ਲਈ ਜ਼ਰੂਰੀ ਹਦਾਇਤਾਂ
1. ਸਿਰਫ਼ ਉਬਾਲਿਆ ਹੋਇਆ ਫਿਲਟਰ ਕੀਤਾ ਹੋਇਆ ਜਾਂ ਕਲੋਰੀਨ ਮਿਲਿਆ ਪਾਣੀ ਹੀ ਪੀਓ; ਗੰਦੇ ਸਰੋਤਾਂ ਤੋਂ ਬਚੋ।
2. ਖਾਣ ਤੋਂ ਪਹਿਲਾਂ ਅਤੇ ਟਾਇਲਟ ਵਰਤਣ ਤੋਂ ਬਾਅਦ ਸਾਬਣ ਅਤੇ ਸਾਫ਼ ਪਾਣੀ ਨਾਲ ਹੱਥ ਧੋਵੋ।
3. ਤਾਜ਼ਾ ਪੱਕਿਆ ਹੋਇਆ ਖਾਣਾ ਖਾਓ, ਬੇਕਾਰ ਜਾਂ ਢਕਿਆ ਨਾ ਹੋਇਆ ਸਟਰੀਟ ਫੂਡ ਨਾ ਖਾਓ ਅਤੇ ਫਲ-ਸਬਜ਼ੀਆਂ ਚੰਗੀ ਤਰ੍ਹਾਂ ਧੋਵੋ।
4. ਸਾਫ਼-ਸੁਥਰੇ ਟਾਇਲਟ ਵਰਤੋ ਅਤੇ ਆਲੇ-ਦੁਆਲੇ ਸਫਾਈ ਬਣਾਈ ਰੱਖੋ।
5. ਜਿਉਂ ਹੀ ਡਾਇਰੀਆ ਸ਼ੁਰੂ ਹੋਵੇ ਓ. ਆਰ. ਐੱਸ. (ORS) ਤੁਰੰਤ ਸ਼ੁਰੂ ਕਰੋ ਤਾਂ ਜੋ ਸਰੀਰ ਵਿਚ ਪਾਣੀ ਅਤੇ ਲੂਣ ਦੀ ਘਾਟ ਪੂਰੀ ਹੋ ਸਕੇ।
6. ਜੇ ਲੱਛਣ 24 ਘੰਟੇ ਤੋਂ ਵੱਧ ਰਹਿਣ ਜਾਂ ਗੰਭੀਰ ਡੀ-ਹਾਈਡਰੇਸ਼ਨ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਵੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8