ਦਿਲ ਨੂੰ ਸਿਹਤਮੰਦ ਰੱਖਣਾ ਹੈ ਤਾਂ ਸੌਂਣ ਦਾ ਸਮਾਂ ਰੱਖੋ ਇਹ

11/02/2018 9:11:15 AM

ਵਾਸ਼ਿੰਗਟਨ– ਘੱਟ ਨੀਂਦ ਲੈਣਾ (ਰਾਤ ਸਮੇਂ 6 ਘੰਟੇ ਤੋਂ ਵੀ ਘੱਟ ਸੌਣਾ) ਵਿਸ਼ੇਸ਼ ਰੂਪ ਨਾਲ ਤੁਹਾਡੇ ਦਿਲ ਦੀ ਸਿਹਤ ਲਈ ਖਤਰਨਾਕ ਹੈ। ਨੀਂਦ ਦੀ ਕਮੀ ਤੋਂ ਪੀੜਤ ਲੋਕਾਂ 'ਚ ਸਟ੍ਰੈੱਸ ਹਾਰਮੋਨ ਵੱਧ ਜਾਂਦਾ ਹੈ। ਇਹ ਸੀ. ਆਰ. ਪੀ. ਨਾਂ ਦੀ ਕਾਰਡੀਓਵੈਸਕੁਲਰ ਬੀਮਾਰੀ ਦਾ ਇਕ ਪ੍ਰਮੁੱਖ ਕਾਰਨ ਹੈ। ਰਾਤ 10 ਵਜੇ ਤੋਂ ਸਵੇਰੇ 3 ਵਜੇ ਦਰਮਿਆਨ ਦਾ ਸਮਾਂ ਉਹ ਸਮਾਂ ਹੁੰਦਾ ਹੈ, ਜਦੋਂ ਸਰੀਰ ਦੀ ਕਾਰਜ ਪ੍ਰਣਾਲੀ ਦੀ ਮੁਰੰਮਤ ਹੁੰਦੀ ਹੈ। ਜਦੋਂ ਤੁਸੀਂ ਇਸ ਸੁਨਹਿਰੇ ਸਮੇਂ ਦੌਰਾਨ ਨੀਂਦ ਨਹੀਂ ਲੈਂਦੇ ਤਾਂ ਆਕਸੀਡੇਟਿਵ ਮਤਲਬ ਐਨਾਬੋਲਿਕ ਨੁਕਸਾਨ ਹੁੰਦਾ ਹੈ, ਜਿਸ ਨਾਲ ਇੰਸੁਲਿਨ ਪ੍ਰਤੀਰੋਧ ਵੱਧ ਜਾਂਦਾ ਹੈ। ਅਜਿਹੇ 'ਚ ਬ੍ਰੇਨ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਇਕ ਹਾਲ ਹੀ ਦੇ ਬਿਆਨ ਮੁਤਾਬਕ ਅਨਿਯਮਿਤ ਨੀਂਦ ਦੀ ਰੁਟੀਨ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਰੋਨਰੀ ਸਮੇਤ ਕਈ ਕਾਰਡੀਓਵੈਸਕੁਲਰ ਖਤਰਿਆਂ ਨਾਲ ਜੁੜੀ ਹੈ।
ਨੀਂਦ ਦੀ ਕਮੀ ਦਾ ਇਕ ਕਾਰਨ ਮੋਟਾਪਾ ਵੀ
ਦਿਲ ਦੀ ਬੀਮਾਰੀ ਅਤੇ ਨੀਂਦ ਦੀ ਕਮੀ ਨੂੰ ਜੋੜਨ ਲਈ ਇਕ ਹੋਰ ਕਿਰਿਆਵਿਧੀ 'ਚ ਮੋਟਾਪਾ ਵੀ ਸ਼ਾਮਲ ਹੈ। ਇਸ ਗੱਲ ਦੇ ਪੂਰੇ ਸਬੂਤ ਹਨ ਕਿ ਘੱਟ ਨੀਂਦ ਭਾਰ ਵਧਾਉਣ ਨਾਲ ਵੀ ਜੁੜੀ ਹੈ। ਇਕ ਸਿਧਾਂਤ ਇਹ ਹੈ ਕਿ ਘੱਟ ਨੀਂਦ ਵਾਲੇ ਆਮ ਨਾਲੋਂ ਵੱਧ ਨਾਸ਼ਤਾ ਕਰਦੇ ਹਨ ਅਤੇ ਵੱਧ ਖੁਰਾਕ ਦਾ ਵੀ ਸੇਵਨ ਕਰਦੇ ਹਨ। ਇਸ ਤੋਂ ਇਲਾਵਾ ਘੱਟ ਨੀਂਦ ਵੱਖ-ਵੱਖ ਦਿਮਾਗ ਪ੍ਰਣਾਲੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀਅ ਹੈ। ਇਸ 'ਚ ਊਰਜਾ ਗ੍ਰਹਿਣ ਕਰਨਾ, ਫੈਸਲਾ ਲੈਣਾ ਅਤੇ ਭੋਜਨ ਦੇ ਪਸੰਦ ਨੂੰ ਕੰਟਰੋਲ ਕਰਨ ਵਾਲੇ ਸੈੱਲ ਸ਼ਾਮਲ ਹਨ। ਕੁਝ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਨੀਂਦ ਦੀ ਸਮੱਸਿਆ ਤੋਂ ਪੀੜਤ ਲੋਕ ਘੱਟ ਸਬਜ਼ੀ ਖਾਂਦੇ ਹਨ ਅਤੇ ਮਿੱਠੇ ਫੈਟ ਭਰਪੂਰ ਖੁਰਾਕ ਪਦਾਰਥਾਂ ਵੱਲ ਉਨ੍ਹਾਂ ਦਾ ਝੁਕਾਅ ਵੱਧ ਰਹਿੰਦਾ ਹੈ।
ਉਨੀਂਦਰੇ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਵੀ ਹੋ ਸਕਦੀ ਹੈ ਸਮੱਸਿਆ
ਹਾਈ ਬੀ. ਪੀ. ਕਾਰਡੀਓਵੈਸਕੁਲਰ ਬੀਮਾਰੀ ਲਈ ਇਕ ਹੋਰ ਪ੍ਰਮੁਖ ਖਤਰਾ ਕਾਰਕ ਹੈ। ਕਦੀ-ਕਦੀ ਉਨੀਂਦਰੇ ਨੂੰ ਇਸ ਲਈ ਖਤਰੇ ਦੇ ਕਾਰਕ ਦੇ ਰੂਪ 'ਚ ਵੀ ਦੇਖਿਆ ਜਾ ਸਕਦਾ ਹੈ। ਉਨੀਂਦਰਾ ਮਤਲਬ ਮੁਸ਼ਕਲ ਨਾਲ ਨੀਂਦ ਆਉਣਾ ਜਾਂ ਬਿਨਾਂ ਸੁੱਤੇ ਦਿਨ ਬਿਤਾਉਣਾ, ਕਿਸੇ ਨਾ ਕਿਸੇ ਬਿੰਦੂ 'ਤੇ ਲੋਕਾਂ ਦੇ ਇਕ ਤਿਹਾਈ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਉਨੀਂਦਰੇ ਤੋਂ ਪੀੜਤ ਕੁਝ ਲੋਕ ਅਤਿਸੰਵੇਦਨਸ਼ੀਲ ਸਥਿਤੀ 'ਚ ਰਹਿੰਦੇ ਹਨ। ਇਹ ਇਕ ਮਨੋਵਿਗਿਆਨੀ ਅਵਸਥਾ ਹੈ ਅਤੇ ਓਨੀਂਦਰੇ ਦੇ ਸ਼ਿਕਾਰ ਲੋਕ ਚਿੰਤਾ ਅਤੇ ਚਿੜਚਿੜਾਪਨ ਮਹਿਸੂਸ ਕਰਦੇ ਹਨ। ਇਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵਧਾ ਸਕਦਾ ਹੈ।
ਜ਼ਿਆਦਾ ਸੌਂਣਾ ਸਿਹਤ ਲਈ ਹਾਨੀਕਾਰਕ
ਉਂਝ ਤਾਂ ਨਿਸ਼ਚਿਤ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਵੱਧ ਲੰਬੀ ਨੀਂਦ ਦੀ ਮਿਆਦ ਅਤੇ ਦਿਲ ਦੀ ਸਿਹਤ ਦਰਮਿਆਨ ਇਕ ਸਬੰਧ ਪ੍ਰਤੀਤ ਹੁੰਦਾ ਹੈ। ਖੋਜਕਾਰਾਂ ਨੇ ਦੇਖਿਆ ਕਿ ਜੋ ਲੋਕ ਨਿਯਮਿਤ ਰੂਪ ਨਾਲ ਰਾਤ ਦੇ ਸਮੇਂ 9 ਘੰਟੇ ਜਾਂ ਵੱਧ ਘੰਟੇ ਤੱਕ ਸੌਂਦੇ ਹਨ, ਦੇ ਦਿਲ ਦੀਆਂ ਧਮਨੀਆਂ 'ਚ ਵੱਧ ਕੈਲਸ਼ੀਅਮ ਬਣਦਾ ਹੈ ਅਤੇ ਨਿਯਮਿਤ ਤੌਰ 'ਤੇ 7 ਘੰਟੇ ਸੌਂਣ ਵਾਲਿਆਂ ਦੀ ਤੁਲਨਾ 'ਚ ਉਨ੍ਹਾਂ ਦੇ ਪੈਰਾਂ ਦੀਆਂ ਧਮਨੀਆਂ ਸਖਤ ਹੋ ਜਾਂਦੀਆਂ ਹਨ। ਲੰਬੇ ਸਮੇਂ ਤੱਕ ਦਿਨ ਵੇਲੇ ਸੌਂਣਾ ਜਾਂ ਫਿਰ ਰਾਤ ਸਮੇਂ ਵੱਧ ਸਮੇਂ ਤੱਕ ਸੌਂਣ ਦੀ ਸਮੱਸਿਆ ਇਕ ਬੀਮਾਰੀ ਨਾਲ ਸੰਬੰਧਤ ਹੈ, ਜਿਸ ਨੂੰ ਹਾਈਪਰਸੋਮਨੀਆ ਕਿਹਾ ਜਾਂਦਾ ਹੈ। ਸਲੀਪ ਐਪਨੀਆ ਜੋ ਅਕਸਰ ਮੋਟਾਪੇ ਨਾਲ ਸਬੰਧਤ ਹੁੰਦਾ ਹੈ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਵਧਾਉਣ ਲਈ ਵੀ ਜਾਣਿਆ ਜਾਂਦਾ ਹੈ।
ਚੰਗੀ ਨੀਂਦ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
* ਰੋਜ਼ ਇਕ ਯਕੀਨੀ ਸਮੇਂ 'ਤੇ ਸੌਂਵੋ ਤੇ ਉੱਠੋ।
* ਆਪਣੇ ਬੈੱਡਰੂਮ ਦੇ ਵਾਤਾਵਰਣ ਨੂੰ ਸ਼ਾਂਤ ਤੇ ਅਰਾਮਦਾਇਕ ਰੱਖੋ।
* ਕਿਸੇ ਤਨਾਅਪੂਰਨ ਘਟਨਾ, ਡਿਪ੍ਰੈਸ਼ਨ ਜਾਂ ਚਿੰਤਾ ਕਾਰਨ ਨੀਂਦ ਨਾ ਆ ਰਹੀ ਹੋਵੇ ਤਾਂ ਆਪਣੇ ਡਾਕਟਰ ਦੀ ਸਲਾਹ ਲਵੋ।
ਨੀਂਦ ਦਾ ਸਮਾਂ ਘੱਟ ਨਹੀਂ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਹੁਤਾ ਲੰਬਾ।


manju bala

Content Editor

Related News