Healthy Liver:ਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਲੀਵਰ ਨੂੰ ਸਿਹਤਮੰਦ ਤਾਂ ਇੰਝ ਕਰੋ ਔਲਿਆਂ ਦੀ ਵਰਤੋਂ

08/18/2022 4:44:17 PM

ਨਵੀਂ ਦਿੱਲੀ-ਲੀਵਰ ਸਾਡੇ ਸਰੀਰ ਦਾ ਇਕ ਬਹੁਤ ਹੀ ਮੁੱਖ ਅੰਗ ਹੈ, ਇਹ ਸਾਡੇ ਸਰੀਰ ਲਈ ਕਈ ਕੰਮ ਇਕੱਠੇ ਕਰਦਾ ਹੈ। ਇਸ ਦੇ ਰਾਹੀਂ ਭੋਜਨ ਪਚਾਉਣ, ਸੰਕਰਮਣ ਨਾਲ ਲੜਣ, ਟਾਕੀਸਨਸ ਨੂੰ ਬਾਹਰ ਕੱਢਣ ਅਤੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦਾ ਕੰਮ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੀਵਰ ਦੀ ਮਦਦ ਨਾਲ ਫੈਟ ਘੱਟ ਕਰਨ ਅਤੇ ਕਾਰਬੋਹਾਈਡ੍ਰੇਟ ਨੂੰ ਸਟੋਰ ਕੀਤਾ ਜਾਂਦਾ ਹੈ। ਜੇਕਰ ਇਸ ਅੰਗ 'ਚ ਥੋੜ੍ਹੀ ਜਿਹੀ ਵੀ ਪਰੇਸ਼ਾਨੀ ਆਈ ਤਾਂ ਇਸ ਦਾ ਅਸਰ ਪੂਰੇ ਸਰੀਰ 'ਤੇ ਪੈਣਾ ਤੈਅ ਹੈ। 

ਔਲੇ ਖਾਣ ਦੇ ਫਾਇਦੇ 
ਅਸੀਂ ਗੱਲ ਕਰ ਰਹੇ ਹਾਂ ਔਲਿਆਂ ਦੀ ਜਿਸ ਦੀ ਵਰਤੋਂ ਆਮ ਤੌਰ 'ਤੇ ਵਾਲਾਂ ਅਤੇ ਸਕਿਨ ਦੀ ਸਿਹਤ ਨੂੰ ਬਿਹਤਰ ਰੱਖਣ ਲਈ ਕੀਤੀ ਜਾਂਦੀ ਹੈ, ਪਰ ਤੁਸੀਂ ਇਹ ਜਾਣਕੇ ਹੈਰਾਨ ਹੋ ਜਾਓਗੇ ਕਿ ਫੈਟੀ ਲੀਵਰ ਨਾਲ ਵੀ ਮੁਕਾਬਲਾ ਕਰਦਾ ਹੈ। ਔਲਿਆਂ 'ਚ ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਹ ਇਮਿਊਨਿਟੀ ਨੂੰ ਬੂਸਟ ਕਰਦੇ ਹੋਏ ਸਾਨੂੰ ਕਈ ਤਰ੍ਹਾਂ ਦੇ ਸੰਕਰਮਣੇ ਤੋਂ ਬਚਾਉਂਦਾ ਹੈ। ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਕਮਜ਼ੋਰ ਹੈ ਉਨ੍ਹਾਂ ਲਈ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੈ। 

PunjabKesari
ਲੀਵਰ ਲਈ ਲਾਹੇਵੰਦ
ਔਲੇ ਸਾਡੇ ਸਰੀਰ ਲਈ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹਨ ਇਹ ਸ਼ੂਗਰ, ਇਨਡਾਈਜੇਸ਼ਨ, ਅੱਖਾਂ ਦੀ ਸਮੱਸਿਆ ਅਤੇ ਲੀਵਰ ਦੀ ਕਮਜ਼ੋਰੀ ਨਾਲ ਲੜਨ ਦਾ ਕੰਮ ਕਰਦਾ ਹੈ। ਇਹ ਦਿਮਾਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਾਨੂੰ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਾਉਂਦਾ ਹੈ। ਜੋ ਲੋਕ ਇਸ ਦੀ ਰੋਜ਼ਾਨਾ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਜਿਥੇ ਤੱਕ ਲੀਵਰ ਦੀ ਗੱਲ ਹੈ ਇਸ ਅੰਗ ਨੂੰ ਸੁਰੱਖਿਆ ਔਲਿਆਂ ਦੇ ਰਾਹੀਂ ਮਿਲ ਸਕਦੀ ਹੈ ਕਿਉਂਕਿ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਦਾ ਫਾਇਦਾ ਲੀਵਰ ਨੂੰ ਵੀ ਹੁੰਦਾ ਹੈ। ਇਸ ਫ਼ਲ ਦੇ ਰਾਹੀਂ ਸਰੀਰ 'ਚ ਹਾਈਪਰਲਿਪਿਡਿਮੀਆ ਅਤੇ ਮੈਟਾਬੋਲਿਕ ਸਿੰਡਰੋਮ ਵੀ ਘੱਟ ਹੋ ਜਾਂਦਾ ਹੈ। 

PunjabKesari
ਕਿੰਝ ਕਰੀਏ ਔਲਿਆਂ ਦਾ ਸੇਵਨ
ਔਲੇ ਖਾਣ ਦੇ ਕਈ ਤਰੀਕੇ ਹਨ, ਸਭ ਤੋਂ ਆਸਾਨ ਇਹ ਹੈ ਕਿ ਤੁਸੀਂ ਇਸ ਨੂੰ ਡਾਇਰੈਕਟ ਚਬਾ ਕੇ ਖਾ ਸਕਦੇ ਹੋ, ਜਿਨ੍ਹਾਂ ਲੋਕਾਂ ਨੂੰ ਫੈਟੀ ਲੀਵਰ ਦੀ ਪਰੇਸ਼ਾਨੀ ਹੈ ਉਹ ਇਹ ਫ਼ਲ ਨੂੰ ਕਾਲੇ ਲੂਣ ਦੇ ਨਾਲ ਖਾਓ। ਇਸ ਤੋਂ ਇਲਾਵਾ ਤੁਸੀਂ ਸਵੇਰੇ ਉਠਣ ਤੋਂ ਬਾਅਦ ਔਲਿਆਂ ਦੀ ਚਾਹ ਜ਼ਰੂਰ ਪੀਓ। ਅਜਿਹਾ ਕਰਨ 'ਤੇ ਕੁਝ ਹੀ ਦਿਨਾਂ 'ਚ ਅਸਰ ਮਹਿਸੂਸ ਹੋਣ ਲੱਗੇਗਾ। 


Aarti dhillon

Content Editor

Related News