ਸਿਹਤ ਲਈ ਫਾਇਦੇਮੰਦ ਹੈ ਸੇਂਧਾ ਨਮਕ

Sunday, Sep 10, 2017 - 03:21 PM (IST)

ਮੁੰਬਈ— ਸੇਂਧੇ ਨਮਕ ਦਾ ਇਸਤੇਮਾਲ ਭੋਜਨ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ, ਪਰ ਇਸਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਸਿਹਤ ਸੰਬੰਧੀ ਕਈ ਲਾਭ ਹੁੰਦੇ ਹਨ। ਇਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ, ਕਿਉਂਕਿ ਇਸ 'ਚ ਮੈਗਾਨੀਸ਼ੀਅਮ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਅਤੇ ਚਿਹਰੇ ਨੂੰ ਚਮਕਦਾਰ ਬਣਾਉਂਦੇ ਹਨ। ਇਸ ਤੋਂ ਇਲਾਵਾ ਤੁਸੀਂ ਸੇਂਧਾ ਨਮਕ ਦਾ ਇਸਤੇਮਲਾ ਨਹਾਉਣ ਵਾਲੇ ਪਾਣੀ 'ਚ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫਾਇਦਿਆਂ ਦੇ ਬਾਰੇ।
1. ਡਾਈਜੈਸ਼ਨ
ਸੇਂਧਾ ਨਮਕ ਮੈਟਾਬਿਲਿਜ਼ਮ ਨੂੰ ਠੀਕ ਰੱਖਦਾ ਹੈ ਅਤੇ ਡਾਈਜੈਸ਼ਨ ਦੀ ਪਰੇਸ਼ਾਨੀ ਦੂਰ ਕਰਦਾ ਹੈ। 
2. ਸ਼ੂਗਰ
ਸੇਂਧਾ ਨਮਕ 'ਚ ਮੌਜ਼ੂਦ ਮੈਗਾਨੀਸ਼ੀਅਮ ਅਤੇ ਸਲਫੇਟ ਬਾਡੀ ਦਾ ਅਸੰਤੁਲਿਤ ਪੱਧਰ ਕੰਟਰੋਲ ਕਰਦਾ ਹੈ। 
3. ਮਸਲਜ਼ ਮਜ਼ਬੂਤ
ਸੇਂਧਾ ਨਮਕ ਇਲੈਕਟ੍ਰੋਲਾਈਟਸ ਨੂੰ ਬੈਲੇਸ ਕਰਦਾ ਹੈ। ਇਹ ਮਸਲਜ਼ ਦੀ ਦਰਦ ਨੂੰ ਦੂਰ ਕਰਨ 'ਚ ਸਹਾਇਕ ਹੁੰਦਾ ਹੈ।
4. ਕਬਜ਼
ਸੇਂਧਾ ਨਮਕ ਪਾਚਣ ਕਿਰਿਆ ਠੀਕ ਰੱਖਦਾ ਹੈ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਲਈ ਆਪਣੀ ਖੁਰਾਕ 'ਚ ਸੇਂਧਾ ਨਮਕ ਜ਼ਰੂਰ ਸ਼ਾਮਲ ਕਰੋ। 
5. ਤਣਾਅ ਦੂਰ
ਸੇਂਧੇ ਨਮਕ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਣ ਨਾਲ ਸੇਰੋਟੌਨਿਨ ਅਤੇ ਮੇਲਾਟੌਨਿਨ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਤਣਾਅ ਦੂਰ ਰਹਿੰਦਾ ਹੈ। 
6. ਸਿਹਤਮੰਦ ਚਮੜੀ
ਸੇਂਧਾ ਨਮਕ ਪਾਣੀ 'ਚ ਮਿਲਾ ਕੇ ਨਹਾਉਣ ਨਾਲ ਚਮੜੀ ਦੇ ਪੋਰਸ ਖੁੱਲਦੇ ਹਨ। ਮੁਹਾਸੇ, ਝੁਰੜੀਆਂ ਅਤੇ ਚਮੜੀ ਦੀ ਅਲਰਜ਼ੀ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ।


Related News