ਗੁਲਕੰਦ ਦੀ ਠੰਡਾਈ ਪੀਣ ਨਾਲ ਸਿਹਤ ਨੂੰ ਹੁੰਦੇ ਨੇ ਹੈਰਾਨੀਜਨਕ ਫਾਇਦੇ

07/30/2019 6:20:04 PM

ਜਲੰਧਰ— ਵਧਦੀ ਗਰਮੀ 'ਚ ਡੀਹਾਈਡ੍ਰੇਸ਼ਨ ਤੋਂ ਬਚਣ ਦੇ ਲਈ ਵੱਧ ਤੋਂ ਵੱਧ ਪਾਣੀ ਵਾਲੇ ਪਦਾਰਥਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਿਰਫ ਸਰੀਰ ਨੂੰ ਠੰਡਾ ਰੱਖਣ ਜਾਂ ਡੀਹਾਈਡ੍ਰੇਸ਼ਨ ਤੋਂ ਬਚਾਉਣ ਲਈ ਹੀ ਪਾਣੀ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ, ਸਗੋਂ ਪਾਣੀ ਵਾਲੇ ਪਦਰਾਥਾਂ 'ਚ ਉਸ ਡਾਈਟ ਨੂੰ ਵੀ ਸ਼ਾਮਲ ਕਰੋ, ਜਿਨ੍ਹਾਂ ਦੇ ਨਾਲ ਤੁਹਾਡੀ ਸਿਹਤ ਨੂੰ ਫਾਇਦੇ ਮਿਲ ਸਕਣ। ਇਨ੍ਹਾਂ 'ਚ ਤੁਸੀਂ ਗੁਲਕੰਦ ਦੀ ਠੰਡਾਈ ਨੂੰ ਵੀ ਸ਼ਾਮਲ ਕਰ ਸਕਦੇ ਹੋ। ਗੁਲਕੰਦ ਦੀ ਠੰਡਾਈ ਪੀਣ ਨਾਲ ਨਾ ਸਿਰਫ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ ਸਗੋਂ ਸਿਹਤ ਨੂੰ ਫਾਇਦੇ ਵੀ ਪਹੁੰਚਦੇ ਹਨ। ਗੁਲਕੰਦ ਕਈ ਪੋਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਇਹ ਪੋਸ਼ਟਿਕ ਤੱਤ ਤੁਹਾਡੇ ਸਰੀਰ ਨੂੰ ਫਾਇਦਾ ਪਹੁੰਚਾਉਂਦੇ ਹਨ। ਇਸ ਠੰਡਾਈ 'ਚ ਵਿਟਾਮਿਨ-ਈ, ਫੈਟੀ ਐਸਿਡ, ਮਿਨਰਲਸ, ਵਿਟਾਮਿੰਸ ਅਤੇ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਗੁਲਕੰਦ ਦੀ ਠੰਡਾਈ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਗੁਲਕੰਦ ਦੀ ਠੰਡਾਈ ਪੀਣ ਦੇ ਫਾਇਦਿਆਂ ਬਾਰੇ। 

ਗੁਲਕੰਦ ਦੀ ਠੰਡਾਈ ਪੀਣ ਦੇ ਫਾਇਦੇ
ਅੱਖਾਂ ਲਈ ਫਾਇਦੇਮੰਦ ਹੁੰਦੀ ਹੈ ਗੁਲਕੰਦ ਦੀ ਠੰਡਾਈ
ਅਕਸਰ ਗਰਮੀਆਂ 'ਚ ਸਾਡੀਆਂ ਅੱਖਾਂ 'ਚ ਸੜਨ ਪੈਦਾ ਹੋ ਜਾਂਦੀ ਹੈ। ਕਦੇ-ਕਦੇ ਜ਼ਿਆਦਾ ਗਰਮੀ ਨਾਲ ਅੱਖਾਂ 'ਚ ਸੋਜ ਵੀ ਆ ਜਾਂਦੀ ਹੈ। ਅਜਿਹੇ 'ਚ ਗੁਲਕੰਦ ਦੀ ਠੰਡਾਈ ਤੁਹਾਨੂੰ ਫਾਇਦਾ ਪਹੁੰਚਾ ਸਕਦੀ ਹੈ।ਗੁਲਕੰਦ ਦੀ ਠੰਡਾਈ ਪੀਣ ਨਾਲ ਅੱਖਾਂ 'ਚ ਹੋਣ ਵਾਲੀ ਜਲਨ ਤੋਂ ਰਾਹਤ ਮਿਲਦੀ ਹੈ।

PunjabKesari
ਯਾਦਾਸ਼ਤ ਵਧਾਉਣ 'ਚ ਲਾਹੇਵੰਦ
ਗੁਲਕੰਦ ਦੀ ਠੰਡਾਈ ਸਵੇਰੇ ਸ਼ਾਮ ਦੁੱਧ ਦੇ ਨਾਲ 1 ਚਮਚ ਗੁਲਕੰਦ ਦੀ ਠੰਡਾਈ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਨਾਲ ਗੁੱਸਾ ਵੀ ਨਹੀਂ ਆਉਂਦਾ। ਨਾਲ ਹੀ ਜ਼ਰੂਰੀ ਗੱਲ  ਗੁਲਕੰਦ 'ਚ ਕਾਫੀ ਮਿੱਠਾ ਹੁੰਦਾ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣੀ ਚਾਹੀਦੀ।

PunjabKesari
ਖੂਨ ਹੋਵੇਗਾ ਸਾਫ ਅਤੇ ਚਿਹਰੇ 'ਤੇ ਆਵੇਗਾ ਨਿਖਾਰ
ਗੁਲਕੰਦ ਖੂਨ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ, ਜਿਸ ਦੀ ਵਜ੍ਹਾ ਨਾਲ ਤੁਹਾਡੇ ਚਿਹਰੇ 'ਤੇ ਨਿਖਾਰ ਆਉਣ ਲੱਗਦਾ ਹੈ। ਗੁਲਕੰਦ ਨਾਲ ਬਣੀ ਠੰਡਾਈ ਤੁਹਾਨੂੰ ਸਿਰਫ ਠੰਢਕ ਹੀ ਨਹੀਂ ਦੇਵੇਗੀ, ਸਗੋਂ ਤੁਹਾਡੇ ਖੂਨ ਨੂੰ ਸਾਫ ਕਰਨ 'ਚ ਮਦਦ ਕਰੇਗੀ।

PunjabKesari
ਸਰੀਰ ਦਾ ਤਾਪਮਾਨ ਰੱਖੇ ਸਹੀ
ਮੋਨੋਸੈਚੁਰੇਟਿਡ ਫੈਟੀ ਐਸਿਡ ਅਤੇ ਵਿਟਾਮਿਨ-ਈ ਸਮੇਤ ਕਈ ਪੋਸ਼ਟਿਕ ਤੱਤਾਂ ਨਾਲ ਭਰਪੂਰ ਗੁਲਕੰਦ ਦੀ ਠੰਡਾਈ ਤੁਹਾਡੇ ਸਰੀਰ ਦੇ ਤਾਪਮਾਨ ਨੂੰ ਬੈਲੇਂਸ ਕਰਕੇ ਰੱਖਦੀ ਹੈ। ਜਿਸ ਦੇ ਨਾਲ ਤੁਹਾਨੂੰ ਗਰਮੀ 'ਚ ਠੰਢਕ ਦਾ ਅਹਿਸਾਸ ਹੁੰਦਾ ਹੈ।
ਐਸੀਡਿਟੀ ਦੀ ਸਮੱਸਿਆ ਹੁੰਦੀ ਹੈ ਦੂਰ
ਗੁਲਕੰਦ ਦੀ ਠੰਡਾਈ ਨਾਲ ਐਸੀਡਿਟੀ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਗੁਲਕੰਦ 'ਚ ਮੌਜੂਦ ਪੋਸ਼ਟਿਕ ਤੱਤ ਤੁਹਾਨੂੰ ਕਬਜ਼, ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਹੁੰਚਾਉਂਦੇ ਹਨ।

PunjabKesari
ਦੰਦਾਂ ਦੀ ਸਮੱਸਿਆ ਲਈ ਫਾਇਦੇਮੰਦ
ਗੁਲਕੰਦ 'ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਮੋਨੋਸੇਚੁਰੇਡੇਟ ਫੈਟੀ ਐਸਿਡ ਦੰਦਾਂ ਸਬੰਧਤ ਸਮੱਸਿਆਵਾਂ 'ਚ ਵੀ ਰਾਹਤ ਪ੍ਰਦਾਨ ਕਰਦਾ ਹੈ। ਗੁਲਕੰਦ ਦੀ ਠੰਡਾਈ ਨਾਲ ਜਿੱਥੇ ਮਸੂੜਿਆਂ ਦੀ ਸੋਜ ਤੋਂ ਵੀ ਰਾਹਤ ਮਿਲਦੀ ਹੈ, ਉੱਥੇ ਹੀ ਦੰਦਾਂ ਦਾ ਦਰਦ ਵੀ ਇਸ ਤੋਂ ਦੂਰ ਹੁੰਦਾ ਹੈ।


shivani attri

Content Editor

Related News