Health Tips: ਲਗਾਤਾਰ ਵਧਦੇ ਭਾਰ ਤੋਂ ਪਰੇਸ਼ਾਨ ਲੋਕ ਦਹੀਂ ਨਾਲ ਕਰਨ ਅੰਬ ਦਾ ਸੇਵਨ, 2 ਹਫ਼ਤੇ ’ਚ ਹੋਵੇਗਾ ਫ਼ਾਇਦਾ
Tuesday, Sep 28, 2021 - 06:20 PM (IST)
ਜਲੰਧਰ (ਬਿਊਰੋ) - ਅੰਬ ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਮਿਲਣ ਵਾਲਾ ਫਲ ਹੈ। ਮਿਠਾਸ ਦੇ ਚੱਲਦੇ ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨੀ ਹੋ ਤਾਂ ਤੁਸੀਂ ਇਸ ਫਲ ਦੇ ਸਹਾਰੇ ਆਪਣਾ ਭਾਰ ਬਹੁਤ ਜਲਦੀ ਸੌਖੇ ਢੱਗ ਨਾਲ ਘਟਾ ਸਕਦੇ ਹੋ। ਕਿਉਂਕਿ ਅੰਬ ਵਿੱਚ ਲੈਪਟਿਨ ਨਾਂ ਦਾ ਤੱਤ ਹੁੰਦਾ ਹੈ, ਜੋ ਭੁੱਖ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਾਡੇ ਸਰੀਰ ਵਿੱਚੋਂ ਚਰਬੀ ਅਤੇ ਫੈਟ ਨੂੰ ਵੀ ਬਾਹਰ ਕੱਢਣ ’ਚ ਮਦਦ ਕਰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਅੰਬ ਖਾਣ ਦਾ ਸਹੀ ਤਰੀਕਾ ਦੱਸਣ ਦਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣਾ ਭਾਰ ਜਲਦੀ ਘਟਾ ਸਕਦੇ ਹੋ ।
ਦਹੀਂ ਅਤੇ ਅੰਬ ਦਾ ਮਿਸ਼ਰਣ
ਦਹੀਂ ਅਤੇ ਅੰਬ ਦਾ ਮਿਸ਼ਰਣ ਇੱਕ ਤਰ੍ਹਾਂ ਦੀ ਮੋਨੋ ਡਾਈਟ ਮੰਨਿਆ ਜਾਂਦਾ ਹੈ। ਜਿਹੜੇ ਲੋਕ ਭਾਰ ਘਟਾਉਣ ਲਈ ਖ਼ਾਸ ਡਾਈਟ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਇਸ ਗੱਲ ਬਾਰੇ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰ ਘਟਾਉਣ ਵਾਲੀ ਡਾਈਟ, ਜੋ ਬਾਜ਼ਾਰ ਵਿੱਚ ਕੇ-ਫੂਡ ਦੇ ਨਾਮ ਨਾਲ ਉਪਲੱਬਧ ਹੈ, ਉਹ ਮੋਨੂੰ ਡਾਈਟ ਹੀ ਹੁੰਦੀ ਹੈ। ਦਹੀਂ ਤੇ ਅੰਬ ਦਾ ਮਿਸ਼ਰਣ ਮੋਟਾਪਾ ਘੱਟ ਹੀ ਨਹੀਂ ਕਰਦਾ ਸਗੋਂ ਇਹ ਸਾਡਾ ਦਿਮਾਗ ਵੀ ਤੇਜ਼ ਕਰਦਾ ਹੈ। ਗਰਮੀ ਦੇ ਮੌਸਮ ਵਿੱਚ ਸਿਰਫ਼ 11 ਦਿਨ ਲਗਾਤਾਰ ਅੰਬ ਦਹੀਂ ਨਾਲ ਮਿਲਾ ਕੇ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਤੁਹਾਡਾ ਭਾਰ ਬਹੁਤ ਛੇਤੀ ਘੱਟ ਹੋਣਾ ਸ਼ੁਰੂ ਹੋ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - Health Tips: ਖਾਣਾ ਖਾਣ ਤੋਂ ਬਾਅਦ ਫੁੱਲਦਾ ਹੈ ‘ਢਿੱਡ’ ਤਾਂ ਤੁਲਸੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ
ਭਾਰ ਘਟਾਉਣ ਤੋਂ ਇਲਾਵਾ ਅੰਬ ਅਤੇ ਦਹੀਂ ਦੇ ਸਾਡੇ ਸਰੀਰ ਨੂੰ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ।
ਅੰਬ ਖਾਣ ਦੇ ਫਾਇਦੇ
. ਅੰਬ ਦੇ ਫ਼ਲ ਅੰਦਰ ਐਂਟੀ ਆਕਸੀਡੈਂਟ ਵਿਟਾਮਿਨ-ਏ , ਸੀ, ਫਾਈਬਰ ਅਤੇ ਹੋਰ ਕਈ ਤਰ੍ਹਾਂ ਦੇ ਅੰਜਾਇਮ ਹੁੰਦੇ ਹਨ, ਜੋ ਸਾਡੇ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ ।
. ਅੰਬ ਦੇ ਅੰਦਰ ਕਈ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਾਨੂੰ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦੇ ਹਨ। ਅੰਬ ਵਿਟਾਮਿਨ-ਏ ਦਾ ਵਧੀਆ ਕੁਦਰਤੀ ਸੋਮਾ ਹੈ, ਜੋ ਅੱਖਾਂ ਲਈ ਵਰਦਾਨ ਹੈ ।
. ਅੰਬ ਦੇ ਅੰਦਰ ਮੌਜੂਦ ਫਾਈਬਰ ਅਤੇ ਵਿਟਾਮਿਨ-ਸੀ ਸਾਡੇ ਸਰੀਰ ਦੇ ਅੰਦਰੋਂ ਬੈਡ ਕੋਲੈਸਟਰੋਲ ਦੀ ਮਾਤਰਾ ਘਟਾਉਣ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ ।
ਪੜ੍ਹੋ ਇਹ ਵੀ ਖ਼ਬਰ - Health Tips: ਰੀੜ੍ਹ ਦੀ ਹੱਡੀ ਦੇ ਦਰਦ ਤੋਂ ਪਰੇਸ਼ਾਨ ਲੋਕ ਨਾਰੀਅਲ ਦੇ ਤੇਲ ਸਣੇ ਅਪਣਾਓ ਇਹ ਘੇਰਲੂ ਨੁਸਖ਼ੇ
. ਅੰਬ ਦੇ ਅੰਦਰ ਕਈ ਖਾਸ ਤਰ੍ਹਾਂ ਦੇ ਐਨਜ਼ਾਈਮ ਹੁੰਦੇ ਹਨ, ਜੋ ਸਾਡੇ ਭੋਜਨ ਪਦਾਰਥਾਂ ਵਿੱਚੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਨੂੰ ਬਹੁਤ ਛੇਤੀ ਤੋੜਦੇ ਹਨ। ਭੋਜਨ ਜਲਦੀ ਪਹੁੰਚਾਉਂਦੇ ਹਨ, ਇਸ ਲਈ ਖਾਣਾ ਖਾਣ ਤੋਂ ਬਾਅਦ ਅੰਬ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਪਾਚਨ ਕਿਰਿਆ ਤੇਜ਼ ਹੋ ਜਾਂਦੀ ਹੈ ।
. ਅੰਬ ਸਾਡੇ ਸਰੀਰ ਦੇ ਇਮਿਊਨ ਸਿਸਟਮ ਲਈ ਚੰਗਾ ਹੈ। ਅੰਬ ਖਾਣ ਨਾਲ ਸਰੀਰ ਦੀ ਬੀਮਾਰੀਆਂ ਤੋਂ ਲੜਨ ਦੀ ਸ਼ਕਤੀ ਵੱਧਦੀ ਹੈ ।
ਪੜ੍ਹੋ ਇਹ ਵੀ ਖ਼ਬਰ - Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ
ਜਾਣੋ ਦਹੀਂ ਤੋਂ ਕੀ ਫ਼ਾਇਦੇ ਹੁੰਦੇ ਹਨ...
. ਦਹੀਂ ਵਿੱਚ ਉਹ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਚਾਹੀਦੇ ਹਨ। ਕਈ ਲੋਕ ਅਜਿਹੇ ਵੀ ਹੁੰਦੇ ਹਨ, ਜੋ ਦੁੱਧ ਨੂੰ ਹਾਜ਼ਮ ਨਹੀਂ ਸਕਦੇ। ਉਨ੍ਹਾਂ ਦੇ ਅੰਦਰ ਲੈਕਟੋਜ਼ ਪੁਚਾਉਣ ਦੀ ਸ਼ਕਤੀ ਨਹੀਂ ਹੁੰਦੀ ।
. ਦਹੀਂ ਅੰਦਰ ਲੈਕਟੋਜ਼ ਲੈਕਟਿਕ ਐਸਿਡ ਵਿੱਚ ਬਦਲ ਜਾਂਦਾ ਹੈ ਅਤੇ ਇਹ ਆਸਾਨੀ ਨਾਲ ਪਚ ਜਾਂਦਾ ਹੈ। ਦਹੀਂ ਸਾਡਾ ਪਾਚਣ ਤੰਤਰ ਠੀਕ ਕਰਦੀ ਹੈ ਅਤੇ ਇਸ ਅੰਦਰੋਂ ਮਿਲਣ ਵਾਲਾ ਰਾਈਬੋਫਲੇਵਿਨ ਤੱਤ ਸਾਡੇ ਸਰੀਰ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ 15-20 ਮਿੰਟ ਜ਼ਰੂਰ ਟੱਪੋ ਰੱਸੀ, ਢਿੱਡ ਦੀ ਚਰਬੀ ਘੱਟ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ