Health Tips : ਅੰਤੜੀਆਂ ਨੂੰ ਰੱਖਣਾ ਹੈ ਹੈਲਦੀ ਤਾਂ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਖਿਚੜੀ ਸਣੇ ਇਹ ਚੀਜ਼ਾਂ

Friday, Nov 17, 2023 - 02:26 PM (IST)

Health Tips : ਅੰਤੜੀਆਂ ਨੂੰ ਰੱਖਣਾ ਹੈ ਹੈਲਦੀ ਤਾਂ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਖਿਚੜੀ ਸਣੇ ਇਹ ਚੀਜ਼ਾਂ

ਨਵੀਂ ਦਿੱਲੀ- ਪਾਚਨ ਤੰਤਰ ਨੂੰ ਮਜ਼ਬੂਤ ਬਣਾਏ ਰੱਖਣ ਲਈ ਸਾਡੀਆਂ ਅੰਤੜੀਆਂ ਬਹੁਤ ਮੁੱਖ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦੀ ਕਾਰਜ ਪ੍ਰਣਾਲੀ 'ਚ ਗੜਬੜੀ ਹੋਣ ਨਾਲ ਪਾਚਨ ਤੰਤਰ ਖਰਾਬ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਕਾਰਨ ਬੀਮਾਰੀਆਂ ਦੀ ਚਪੇਟ 'ਚ ਆਉਣ ਦਾ ਖਤਰਾ ਵੱਧਦਾ ਹੈ। ਇਸ ਤੋਂ ਬਚਣ ਲਈ ਤੁਸੀਂ ਰੋਜ਼ਾਨਾ ਦੀ ਖੁਰਾਕ 'ਚ ਕੁਝ ਖਾਸ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਇਹ ਚੀਜ਼ਾਂ ਤੁਹਾਡੀ ਸਿਹਤ ਦੇ ਨਾਲ ਸਵਾਦ ਨੂੰ ਬਰਕਰਾਰ ਰੱਖਣ 'ਚ ਮਦਦ ਕਰਨਗੀਆਂ। ਚੱਲੋ ਜਾਣਦੇ ਹਾਂ ਇਸ ਦੇ ਬਾਰੇ...
ਖਿਚੜੀ
ਦਾਲ ਅਤੇ ਚੌਲਾਂ ਨਾਲ ਤਿਆਰ ਖਿਚੜੀ ਖਾਣ 'ਚ ਹਲਕੀ ਅਤੇ ਗੁਣਾਂ ਦਾ ਖਜ਼ਾਨਾ ਹੁੰਦੀ ਹੈ। ਇਸ 'ਚ ਘਿਓ ਮਿਲਾ ਕੇ ਖਾਣ ਨਾਲ ਇਸ ਦਾ ਸਵਾਦ ਅਤੇ ਗੁਣ ਹੋਰ ਵੀ ਵਧ ਜਾਂਦੇ ਹਨ। ਮਾਹਿਰਾਂ ਮੁਤਾਬਕ, ਗਟ ਹੈਲਥ ਨੂੰ ਬਰਕਰਾਰ ਰੱਖਣ ਲਈ ਖਿਚੜੀ ਦਾ ਸੇਵਨ ਕਰਨਾ ਬਹੁਤ ਬਿਹਤਰ ਆਪਸ਼ਨ ਹੈ। ਇਸ ਦੀ ਵਰਤੋਂ ਨਾਲ ਦਸਤ, ਕਬਜ਼, ਜੀਅ ਮਚਲਾਉਣਾ ਅਤੇ ਉਲਟੀ ਆਉਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਇਸ ਦੀ ਗੁਣਵੱਤਾ ਵਧਾਉਣ ਲਈ ਇਸ 'ਚ ਵੱਖ-ਵੱਖ ਸਬਜ਼ੀਆਂ ਮਿਲਾ ਸਕਦੇ ਹੋ। 

PunjabKesari
ਇਡਲੀ
ਦੱਖਣੀ ਭਾਰਤ ਦੀ ਮਸ਼ਹੂਰ ਡਿਸ਼ ਇਡਲੀ ਨੂੰ ਦੇਸ਼ ਭਰ ਦੇ ਲੋਕ ਬਹੁਤ ਚਾਅ ਨਾਲ ਖਾਣਾ ਪਸੰਦ ਕਰਦੇ ਹਨ। ਘੱਟ ਕੈਲੋਰੀ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਇਡਲੀ ਦਾ ਸੇਵਨ ਕਰਨ ਨਾਲ ਅੰਤੜੀਆਂ ਸਿਹਤਮੰਦ ਰਹਿਣ 'ਚ ਮਦਦ ਮਿਲਦੀ ਹੈ। ਤੁਸੀਂ ਦਿਨ ਭਰ ਹੈਲਦੀ ਅਤੇ ਐਕਟਿਵ ਰਹਿਣ ਲਈ ਨਾਸ਼ਤੇ 'ਚ ਇਡਲੀ ਦੀ ਵਰਤੋਂ ਕਰ ਸਕਦੇ ਹੋ। 

PunjabKesari
ਔਲਿਆਂ ਦਾ ਮੁਰੱਬਾ
ਔਲਿਆਂ ਦੇ ਮੁਰੱਬੇ 'ਚ ਫਾਈਬਰ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਸਵੇਰੇ ਖਾਲੀ ਢਿੱਡ ਇਸ ਦੀ ਵਰਤੋਂ ਕਰਨ ਨਾਲ ਗੈਸ, ਐਸਿਡਿਟੀ, ਕਬਜ਼ ਆਦਿ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਅੰਤੜੀਆਂ ਸਿਹਤਮੰਦ ਰਹਿਣ ਨਾਲ ਪਾਚਨ ਸਬੰਧੀ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। 

PunjabKesari
ਦਹੀਂ ਚੌਲ
ਦਹੀਂ 'ਚ ਚੰਗੇ ਬੈਕਟੀਰੀਆਂ ਪਾਏ ਜਾਂਦੇ ਹਨ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਦੀ ਵਰਤੋਂ ਨਾਲ ਪਾਚਨ ਤੰਤਰ 'ਚ ਸੁਧਾਰ ਹੋਣ ਦੇ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਮਾਹਿਰਾਂ ਮੁਤਾਬਕ ਦਹੀਂ ਨੂੰ ਸਫੇਦ ਚੌਲਾਂ ਦੇ ਨਾਲ ਖਾਣ ਨਾਲ ਸਿਹਤ ਨੂੰ ਦੁੱਗਣਾ ਫਾਇਦਾ ਹੁੰਦਾ ਹੈ। ਇਹ ਫੂਡ ਕੰਬੀਨੇਸ਼ਨ ਸਰੀਰ ਲਈ ਇਕ ਸਿਹਤਮੰਦ ਮਾਈਕ੍ਰੋਬਿਅਲ ਦੇ ਸੰਤੁਲਨ ਨੂੰ ਬਣਾਏ ਰੱਖਣ 'ਚ ਮਦਦ ਕਰਦਾ ਹੈ।

PunjabKesari
ਮੂੰਗੀ ਦੀ ਦਾਲ
ਮੂੰਗੀ ਦੀ ਦਾਲ, ਆਇਰਨ, ਕੈਲਸ਼ੀਅਮ, ਵਿਟਾਮਿਨ, ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ 'ਚ ਮਜ਼ਬੂਤੀ ਅਤੇ ਸੁਧਾਰ ਆਉਂਦਾ ਹੈ। ਅਜਿਹੇ 'ਚ ਪਾਚਨ ਸਬੰਧੀ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ਨਾਲ ਅੰਤੜੀਆਂ ਸਿਹਤਮੰਦ ਰਹਿਣ ਦੇ ਨਾਲ ਇਮਿਊਨਿਟੀ ਵੀ ਤੇਜ਼ੀ ਨਾਲ ਵਧਦੀ ਹੈ। ਅਜਿਹੇ 'ਚ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖਤਰਾ ਘੱਟ ਹੁੰਦਾ ਹੈ। ਤੁਸੀਂ ਇਸ ਨੂੰ ਰੋਟੀ, ਪਰਾਂਠੇ ਅਤੇ ਚੌਲਾਂ ਦੇ ਨਾਲ ਖਾ ਸਕਦੇ ਹੋ। 


author

sunita

Content Editor

Related News