Health Tips : ਥਾਇਰਾਇਡ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਮੁੱਖ ਕਾਰਨ ਤੇ ਦੂਰ ਕਰਨ ਦੇ ਨੁਸਖ਼ੇ
Sunday, May 23, 2021 - 02:14 PM (IST)
ਜਲੰਧਰ (ਬਿਊਰੋ) - ਥਾਇਰਾਇਡ ਦੀ ਸਮੱਸਿਆ ਅੱਜ ਕੱਲ੍ਹ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਹ ਗ੍ਰੰਥੀ ਗਰਦਨ ਦੇ ਸਾਹਮਣੇ ਅਤੇ ਸਾਹ ਨਲੀ ਦੇ ਦੋਨੋਂ ਪਾਸੇ ਹੁੰਦੀ ਹੈ। ਇਹ ਤਿਤਲੀ ਦੇ ਆਕਾਰ ਦੀ ਹੁੰਦੀ ਹੈ। ਥਾਇਰਾਇਡ ਦੋ ਤਰ੍ਹਾਂ ਦਾ ਹੁੰਦਾ ਹੈ ਹਾਈਪਰਥਾਇਰਾਇਡ ਅਤੇ ਹਾਈਪੋ ਥਾਇਰਾਇਡ। ਪਹਿਲਾਂ ਇਹ ਰੋਗ ਸਿਰਫ਼ ਜਨਾਨੀ ਵਿੱਚ ਪਾਇਆ ਜਾਂਦਾ ਸੀ ਪਰ ਅੱਜਕਲ ਮਰਦਾਂ ਵਿੱਚ ਇਹ ਦਿੱਕਤ ਵਧਦੀ ਜਾ ਰਹੀ ਹੈ। ਇਸ ਨਾਲ ਅਚਾਨਕ ਭਾਰ ਵਧ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ। ਥਾਇਰਾਇਡ ਦੀ ਗ੍ਰੰਥੀ ਜੋ ਸਾਡੇ ਗਲ ਵਿੱਚ ਹੁੰਦੀ ਹੈ, ਇਹ ਸਾਡੇ ਸਰੀਰ ਦਾ ਐਨਰਜੀ ਲੈਵਲ, ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਅਤੇ ਮੈਟਾਬੋਲਿਜ਼ਮ ਨੂੰ ਕਾਬੂ ਕਰਦੀ ਹੈ। ਇਸ ਦੀ ਗੜਬੜੀ ਨਾਲ ਸਾਨੂੰ ਹੋਰ ਰੋਗਾਂ ਦੀ ਸੰਭਾਵਨਾ ਵਧ ਜਾਂਦੀ ਹੈ।
ਥਾਇਰਾਇਡ ਹੋਣ ਦੇ ਮੁੱਖ ਕਾਰਨ
ਜ਼ਿਆਦਾ ਦਵਾਈਆਂ ਦਾ ਸੇਵਨ ਕਰਨਾ
ਸਾਡੇ ਸਰੀਰ ਦੀ ਆਪਣੀ ਇੱਕ ਸੁਰੱਖਿਆ ਪ੍ਰਣਾਲੀ ਹੁੰਦੀ ਹੈ, ਜਿਸ ਨੂੰ ਇਮਿਊਨ ਸਿਸਟਮ ਕਹਿੰਦੇ ਹਨ। ਇਹ ਕੁਝ ਬੀਮਾਰੀਆਂ ਆਪ ਠੀਕ ਕਰ ਲੈਂਦਾ ਹੈ। ਜੇ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਬੀਮਾਰੀਆਂ ਠੀਕ ਕਰਨ ਦਾ ਸਮਾਂ ਨਹੀਂ ਦਿੰਦੇ ਅਤੇ ਦਵਾਈਆਂ ਲੈ ਕੇ ਛੇਤੀ ਹੱਲ ਕੱਢਦੇ ਹਾਂ ਤਾਂ ਇਮਿਊਨ ਸਿਸਟਮ ਹੌਲੀ ਹੌਲੀ ਕਮਜ਼ੋਰ ਹੋਣ ਲੱਗ ਜਾਂਦਾ ਹੈ ।
ਐਕਸਰੇ ਕਰਵਾਉਣਾ
ਐਕਸਰੇ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਥਾਇਰਾਇਡ ਹੋਣ ਦਾ ਇੱਕ ਕਾਰਨ ਬਣ ਸਕਦੀਆਂ ਹਨ। ਲੋੜ ਤੋਂ ਬਿਨਾਂ ਕਦੇ ਐਕਸਰੇ ਨਾ ਕਰਵਾਓ ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜ਼ਿਆਦਾ ਪ੍ਰੇਸ਼ਾਨੀ ਵਿੱਚ ਰਹਿਣਾ
ਕੰਮਕਾਜ ਵਿੱਚ ਖੁੱਭੇ ਰਹਿਣਾ, ਕਿਸੇ ਚੀਜ਼ ਦੀ ਚਿੰਤਾ ਕਰਨੀ, ਸਰੀਰ ਨੂੰ ਆਰਾਮ ਕਰਨ ਲਈ ਸਮਾਂ ਨਾ ਦੇਣਾ ਥਾਇਰਾਇਡ ਗ੍ਰੰਥੀ ’ਤੇ ਬੁਰਾ ਅਸਰ ਪਾਉਂਦਾ ਹੈ। ਇਸੇ ਕਾਰਨ ਥਾਇਰਾਇਡ ਹਾਰਮੋਨ ਜਾਂ ਤਾਂ ਜ਼ਿਆਦਾ ਬਣਨ ਲੱਗ ਜਾਂਦਾ ਹੈ ਜਾਂ ਲੋੜ ਤੋਂ ਘੱਟ। ਇਹ ਦੋਨੋਂ ਖ਼ਤਰਨਾਕ ਹੈ।
ਅੱਖਾਂ ਸੁੱਜ ਜਾਣੀਆਂ ਅਤੇ ਜੋੜਾਂ ਵਿੱਚ ਦਰਦ
ਇਨ੍ਹਾਂ ਤੋਂ ਇਲਾਵਾ ਥਾਇਰਾਇਡ ਦੇ ਹੋਰ ਵੀ ਲੱਛਣ ਹੁੰਦੇ ਹਨ, ਜਿਵੇਂ ਨੀਂਦ ਲੋੜ ਤੋਂ ਜ਼ਿਆਦਾ, ਅੱਖਾਂ ਸੁੱਜ ਜਾਣੀਆਂ, ਜੋੜਾਂ ਵਿੱਚ ਦਰਦ ਹੋਣਾ, ਆਵਾਜ਼ ਦਾ ਭਾਰੀਪਨ ਜਾਂ ਕਬਜ਼ ਹੋਣਾ ।
ਕੀ ਨਾ ਖਾਓ
ਜੇ ਥਾਇਰਾਇਡ ਦੀ ਸਮੱਸਿਆ ਹੈ ਤਾਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਦੇ ਨਾ ਕਰੋ
ਪੜ੍ਹੋ ਇਹ ਵੀ ਖਬਰ - Health Tips : ਜੇਕਰ ਤੁਸੀਂ ਵੀ ਪਾਉਣਾ ਚਾਹੁੰਦੇ ਹੋ ‘ਫਲੈਟ ਟਮੀ’ ਤਾਂ ਆਪਣੇ ਖਾਣੇ ‘ਚ ਸ਼ਾਮਲ ਕਰੋ ਇਹ ਚੀਜ਼ਾਂ
ਸੋਇਆ ਪ੍ਰੋਡਕਟ
ਸੋਇਆਬੀਨ ਦੇ ਵਿੱਚ ਫਾਈਟੋ ਐਸਟ੍ਰੋਜਨ ਨਾਮ ਦਾ ਤੱਤ ਹੁੰਦਾ ਹੈ, ਜਿਸ ਨਾਲ ਇਹ ਸਮੱਸਿਆ ਵਧਦੀ ਹੈ। ਸੋਇਆਬੀਨ ਦਾ ਦੁੱਧ, ਪਨੀਰ ਜਿਸ ਨੂੰ ਟੋਫੂ ਕਹਿੰਦੇ ਹਨ ਕਦੇ ਨਾ ਖਾਓ।
ਕੌਫੀ
ਜੋ ਲੋਕ ਥਾਈਰਾਈਡ ਦੀ ਦਵਾਈ ਲੈਂਦੇ ਹਨ। ਉਨ੍ਹਾਂ ਲਈ ਕੌਫੀ ਦਾ ਸੇਵਨ ਮਾੜਾ ਹੈ। ਕੌਫ਼ੀ ਦੇ ਅੰਦਰਲਾ ਕੈਫੀਨ ਥਾਈਰਾਈਡ ਦੀ ਦਵਾਈ ਸਰੀਰ ਵਿੱਚ ਸੋਖਿਤ ਨਹੀਂ ਹੋਣ ਦਿੰਦਾ ।
ਤੇਲ ਵਾਲੀਆਂ ਚੀਜ਼ਾਂ ਜਾਂ ਜ਼ਿਆਦਾ ਫੈਟ ਵਾਲਾ ਭੋਜਨ
ਤਲੀਆਂ ਹੋਈਆਂ ਚੀਜ਼ਾਂ ਦੇ ਅੰਦਰ ਕੈਲੋਰੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਹਾਈਪੋਥਾਇਰਾਇਡ ਨੂੰ ਵਧਾ ਦਿੰਦੀ ਹੈ ।
ਮਿੱਠੀਆਂ ਚੀਜ਼ਾਂ
ਮਿੱਠੀਆਂ ਚੀਜ਼ਾਂ ਸਾਡੇ ਸਰੀਰ ਦਾ ਮੈਟਾਬਲਿਜ਼ਮ ਖਰਾਬ ਕਰਦੀਆਂ ਹਨ। ਇਸ ਕਾਰਨ ਇਹ ਸਮੱਸਿਆ ਹੋਰ ਜ਼ਿਆਦਾ ਵਧਦੀ ਹੈ ।
ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ
ਬਰੌਕਲੀ
ਇਹ ਹਰੇ ਰੰਗ ਦੀ ਗੋਭੀ ਦੇ ਵਰਗੀ ਹੁੰਦੀ ਹੈ। ਇਹ ਸਾਡੇ ਸਰੀਰ ਵਿੱਚ ਆਇਓਡੀਨ ਸੋਖਣ ਦੀ ਸ਼ਕਤੀ ਨੂੰ ਘਟਾ ਦਿੰਦੀ ਹੈ ਪਰ ਥਾਇਰਾਇਡ ਲਈ ਜ਼ਰੂਰੀ ਹੈ ।
ਰਿਫਾਇੰਡ ਤੇਲ
ਇਹ ਸਰੀਰ ਵਿੱਚ ਬਲੱਡ ਸ਼ੂਗਰ ਅਤੇ ਹਾਰਮੋਨ ਦਾ ਲੈਵਲ ਵਿਗਾੜ ਸਕਦਾ ਹੈ ਅਤੇ ਥਾਇਰਾਇਡ ਦੀ ਸਮੱਸਿਆ ਹੋਰ ਵੱਧ ਸਕਦੀ ਹੈ ।
ਅਲਕੋਹਲ
ਅਲਕੋਲ ਦੇ ਸੇਵਨ ਨਾਲ ਵੀ ਥਾਇਰਾਇਡ ਦੀ ਸਮੱਸਿਆ ਵਧਦੀ ਹੈ। ਇਸ ਲਈ ਅਲਕੋਹਲ ਦਾ ਸੇਵਨ ਥਾਇਰਾਇਡ ਦੇ ਰੋਗੀ ਨੂੰ ਨਹੀਂ ਕਰਨਾ ਚਾਹੀਦਾ ।
ਥਾਇਰਾਇਡ ਦੀ ਸਮੱਸਿਆ ਠੀਕ ਕਰਨ ਦੇ ਘਰੇਲੂ ਆਯੁਰਵੈਦਿਕ ਨੁਸਖੇ
ਆਂਵਲਾ, ਚੂਰਨ ਅਤੇ ਸ਼ਹਿਦ
ਇੱਕ ਚਮਚ ਸ਼ਹਿਦ, 5 ਗ੍ਰਾਮ ਆਂਵਲਾ ਚੂਰਨ ਮਿਲਾ ਕੇ ਸਵੇਰ ਦੇ ਸਮੇਂ ਖਾਲੀ ਢਿੱਡ ਅਤੇ ਰਾਤ ਦਾ ਖਾਣਾ ਖਾਣ ਤੋਂ 2 ਘੰਟੇ ਬਾਅਦ ਇਸ ਦਾ ਲਗਾਤਾਰ ਇੱਕ ਮਹੀਨਾ ਸੇਵਨ ਕਰੋ । ਇਹ ਨੁਸਖਾ ਬਹੁਤ ਹੀ ਕਾਰਗਰ ਹੈ ਇਸ ਦਾ ਅਸਰ 15 ਦਿਨਾਂ ਤੋਂ ਬਾਅਦ ਦਿਸਣ ਲੱਗਦਾ ਹੈ । ਪਹਿਲੇ ਪੰਦਰਾਂ ਦਿਨ ਇਸ ਤੇ ਅਸਰ ਨਜ਼ਰ ਨਹੀਂ ਆਉਂਦੇ ਇਸ ਲਈ ਕਈ ਵਾਰ ਲੋਕ ਇਸ ਨੂੰ ਛੱਡ ਵੀ ਦਿੰਦੇ ਹਨ ਪਰ ਅਜਿਹਾ ਕਰਨਾ ਬਿਲਕੁਲ ਗਲਤ ਹੈ ।
ਪੜ੍ਹੋ ਇਹ ਵੀ ਖ਼ਬਰ - Health Tips : ਜੇਕਰ ਤੁਹਾਨੂੰ ਵੀ ਆਉਂਦੇ ਹਨ ‘ਚੱਕਰ’ ਤਾਂ ਨਾ ਕਰੋ ‘ਨਜ਼ਰਅੰਦਾਜ਼’, ਹੋ ਸਕਦੀਆਂ ਨੇ ਇਹ ਬੀਮਾਰੀਆਂ
ਅਦਰਕ ਅਤੇ ਅਖਰੋਟ
ਇਨ੍ਹਾਂ ਦੋਹਾਂ ਚੀਜ਼ਾਂ ਦੇ ਅੰਦਰ ਉਹ ਸਾਰੇ ਗੁਣ ਪਾਏ ਜਾਂਦੇ ਹਨ ਜੋ ਥਾਇਰਾਇਡ ਨੂੰ ਕੰਟਰੋਲ ਵਿਚ ਰੱਖਦੇ ਹਨ ।ਇਨ੍ਹਾਂ ਦਾ ਸੇਵਨ ਨਿਯਮਿਤ ਤੌਰ ਤੇ ਕਰੋ ।
ਮੁਲੱਠੀ ਦਾ ਸੇਵਨ
ਥਾਇਰਾਇਡ ਦੀ ਸਮੱਸਿਆ ਸਰੀਰ ਵਿੱਚ ਕਮਜ਼ੋਰੀ ਵੀ ਲਿਆ ਦਿੰਦੀ ਹੈ ਅਤੇ ਵਿਅਕਤੀ ਜਲਦੀ ਥੱਕ ਜਾਂਦਾ ਹੈ ।ਇਨ੍ਹਾਂ ਹਾਲਤਾਂ ਦੇ ਵਿਚ ਮੁਲੱਠੀ ਦਾ ਸੇਵਨ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ ।ਇਹ ਗਲੇ ਦੇ ਅੰਦਰ ਥਾਇਰਾਇਡ ਗ੍ਰੰਥੀ ਵਿੱਚ ਬਣਨ ਵਾਲੇ ਹਾਰਮੋਨ ਦਾ ਬੈਲੇਂਸ ਸਹੀ ਰੱਖਦੀ ਹੈ ।
ਕਣਕ ਦੇ ਆਟੇ ਵਿੱਚ ਜਵਾਰ ਦਾ ਆਟਾ ਮਿਲਾ ਕੇ ਖਾਣਾ
ਜਵਾਰ ਦਾ ਆਟਾ ਥਾਇਰਾਇਡ ਦੇ ਰੋਗੀ ਲਈ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈ। ਇਸ ਲਈ ਕਣਕ ਦੇ ਆਟੇ ਵਿੱਚ ਥੋੜ੍ਹਾ ਜਿਹਾ ਜਵਾਰ ਦਾ ਆਟਾ ਜ਼ਰੂਰ ਮਿਲਾਓ ।
ਠੰਢੇ ਗਰਮ ਪਾਣੀ ਦਾ ਸੇਕ
ਇੱਕ ਤੌਲੀਆ ਪਹਿਲਾਂ ਗਰਮ ਪਾਣੀ ਵਿੱਚ ਡੁਬੋ ਕੇ ਉਸ ਨਾਲ ਗਰਦਨ ਨੂੰ ਸੇਕ ਦਿਓ ਅਜਿਹਾ 5 ਮਿੰਟ ਤੱਕ ਕਰੋ ਅਤੇ ਲੱਗਭਗ 3 ਮਿੰਟ ਦਾ ਵਕਫ਼ਾ ਪਾ ਕੇ ਤੌਲੀਆ ਬਿਲਕੁਲ ਠੰਢੇ ਪਾਣੀ ਵਿੱਚ ਡੁਬੋ ਕੇ ਗਰਦਨ ਤੇ ਰੱਖ ਦਿਓ ਇਸ ਤਰ੍ਹਾਂ ਵੀ 5 ਮਿੰਟ ਤੱਕ ਕਰੋ ਅਤੇ ਦਿਨ ਵਿੱਚ ਇਸ ਕਿਰਿਆ ਨੂੰ 5 ਤੋਂ 7 ਵਾਰ ਦੁਹਰਾਓ ।