Punjab ਦੇ ਇਨ੍ਹਾਂ ਪਿੰਡਾਂ ਲਈ ਚੰਗੀ ਖ਼ਬਰ, ਸਰਕਾਰ ਨੇ ਕਰ ''ਤਾ ਵੱਡਾ ਐਲਾਨ
Friday, Jul 18, 2025 - 12:45 PM (IST)

ਜਲਾਲਾਬਾਦ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਲਕਾ ਜਲਾਲਾਬਾਦ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿਧਾਨ ਸਭਾ ਹਲਕੇ ਦੇ ਜਲਾਲਾਬਾਦ ਅਤੇ ਅਰਨੀਵਾਲਾ ਬਲਾਕਾਂ ਵਿਚ ਕੁੱਲ 40 ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾਣਗੇ। ਇਹ ਜਾਣਕਾਰੀ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੇ ਨਿਰਮਾਣ 'ਤੇ 17.50 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਵੱਧ ਗਿਆ ਪ੍ਰਾਪਰਟੀ ਟੈਕਸ, ਅਪ੍ਰੈਲ ਤੋਂ ਲਾਗੂ ਹੋਈਆਂ ਦਰਾਂ
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਰਾਜ ਦੀ ਪੂੰਜੀ ਹੁੰਦੇ ਹਨ ਪਰ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਨੌਜਵਾਨਾਂ ਵਿਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਸਾਡਾ ਇਹ ਵਰਗ ਭਟਕਣਾ ਦਾ ਸ਼ਿਕਾਰ ਸੀ। ਹੁਣ ਜਦੋਂ ਤੋਂ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਇਸ ਸਰਕਾਰ ਵੱਲੋਂ ਨੌਜਵਾਨਾਂ ਦੇ ਸਰਵ ਪੱਖੀ ਲਈ ਉਪਰਾਲੇ ਵਿੱਢੇ ਗਏ ਹਨ। ਇਕ ਪਾਸੇ ਸਿੱਖਿਆ ਤੰਤਰ ਮਜ਼ਬੂਤ ਕੀਤਾ ਗਿਆ ਹੈ, ਦੂਜੇ ਪਾਸੇ ਵੱਡੇ ਪੱਧਰ 'ਤੇ ਸਰਕਾਰੀ ਨੌਕਰੀਆਂ ਲਈ ਭਰਤੀ ਕੀਤੀ ਗਈ ਹੈ ਅਤੇ ਨੌਜਵਾਨਾਂ ਨੂੰ ਮਾੜੀਆਂ ਅਲਾਮਤਾਂ ਤੋਂ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਆਰੰਭ ਕੀਤਾ ਗਿਆ ਹੈ। ਖੇਡ ਸਭਿਆਚਾਰ ਵਿਕਸਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸੂਬੇ ਦੇ ਪੰਜ ਜ਼ਿਲ੍ਹਿਆਂ ਲਈ ਵੱਡਾ ਐਲਾਨ, ਪੰਜਾਬ ਸਰਕਾਰ ਨੇ ਇਸ ਵੱਡੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਵਿਧਾਇਕ ਨੇ ਕਿਹਾ ਕਿ ਇਹ ਖੇਡ ਮੈਦਾਨ ਖਿਡਾਰੀਆਂ ਲਈ ਨਰਸਰੀਆਂ ਦਾ ਕੰਮ ਕਰਣਗੇ ਅਤੇ ਇੱਥੋਂ ਵੱਡੇ ਖਿਡਾਰੀ ਪੈਦਾ ਹੋਣਗੇ। ਗੋਲਡੀ ਨੇ ਹਲਕਾ ਜਲਾਲਾਬਾਦ ਨੂੰ ਇਹ ਉਪਹਾਰ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬਾਹਮਣੀ ਵਾਲਾ, ਚੱਕ ਅਰਨੀਵਾਲਾ, ਚੱਕ ਖੀਵਾ, ਚੱਕ ਮੌਜਦੀਨ ਵਾਲਾ, ਚੱਕ ਮੁਹੰਮਦੇ ਵਾਲਾ, ਚੱਕ ਟਾਹਲੀ ਵਾਲਾ, ਢੰਢੀ ਕਦੀਮ, ਢੰਢੀ ਖੁਰਦ, ਘੁਬਾਇਆ, ਹਲੀਮ ਵਾਲਾ, ਹੌਜ ਖਾਸ, ਹਜਾਰਾ ਰਾਮ ਸਿੰਘ ਵਾਲਾ, ਜਲਾਲਾਬਾਦ ਦਿਹਾਤੀ, ਜੋਧਾ ਭੈਣੀ, ਕਾਠਗੜ੍ਹ, ਲੱਧੂ ਵਾਲਾ ਉਤਾੜ, ਲੱਖੋ ਵਾਲੀ, ਮੋਹਰ ਸਿੰਘ ਵਾਲਾ, ਮੋਹਕਮ ਅਰਾਈਆਂ, ਪਾਲੀ ਵਾਲਾ, ਰੱਤਾ ਖੇੜਾ, ਰੋੜਾਂ ਵਾਲੀ, ਸੜੀਆਂ, ਅਰਨੀਵਾਲਾ ਸ਼ੇਖ ਸੁਭਾਨ, ਬੰਨਾਂ ਵਾਲਾ, ਬੁਰਜ ਹਨੁਮਾਨਗੜ੍ਹ, ਡੱਬਵਾਲਾ ਕਲਾਂ, ਘੱਟਿਆਂ ਵਾਲੀ ਜੱਟਾਂ, ਇਸਲਾਮ ਵਾਲਾ, ਜੰਡ ਵਾਲਾ ਭੀਮੇ ਸ਼ਾਹ, ਝੋਟਿਆਂ ਵਾਲੀ, ਕਮਾਲ ਵਾਲਾ, ਕੰਧ ਵਾਲਾ ਹਾਜਰ ਖਾਂ, ਕੋਹਾੜਿਆਂ ਵਾਲੀ, ਮਾਹੂਆਣਾ ਬੋਦਲਾ, ਮੰਮੂ ਖੇੜਾ ਖਾਟਵਾਂ, ਮੁਲਿਆਂ ਵਾਲੀ, ਪਾਕਾਂ, ਸ਼ਾਮਾਂ ਖਾਨਕਾ ਵਿਚ ਇਹ ਖੇਡ ਮੈਦਾਨ ਬਣਾਏ ਜਾਣਗੇ।
ਇਹ ਵੀ ਪੜ੍ਹੋ : ਬਠਿੰਡਾ ਨੇ ਪੰਜਾਬ ਭਰ ਵਿਚੋਂ ਮਾਰੀ ਬਾਜ਼ੀ, ਕੇਂਦਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e