ਪੰਜਾਬ ਦੇ ਇਨ੍ਹਾਂ 103 ਪਰਿਵਾਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਕਰਜ਼ਾ ਕੀਤਾ ਮੁਆਫ਼

Monday, Jul 14, 2025 - 12:33 PM (IST)

ਪੰਜਾਬ ਦੇ ਇਨ੍ਹਾਂ 103 ਪਰਿਵਾਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਕਰਜ਼ਾ ਕੀਤਾ ਮੁਆਫ਼

ਨੰਗਲ (ਗੁਰਭਾਗ ਸਿੰਘ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਪਰਿਵਾਰਾਂ ਦਾ ਕਰਜ਼ਾ ਮੁਆਫ਼ ਕਰਕੇ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਰੂਪਨਗਰ ਦੇ 103 ਪਰਿਵਾਰਾਂ ਦਾ 1,80,96000 ਰੁਪਏ ਦਾ ਕਰਜ਼ਾ ਮੁਆਫ਼ ਹੋਇਆ ਹੈ। ਉਨ੍ਹਾਂ ਦੇ ਕਰਜ਼ੇ ਦੀ ਮੂਲ ਰਕਮ ਤੇ ਵਿਆਜ ’ਤੇ ਲਕੀਰ ਮਾਰ ਦਿੱਤੀ ਹੈ, ਭਵਿੱਖ ਵਿਚ ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਲਈ ਹੋਰ ਸਕੀਮਾਂ ਲਿਆ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾਵੇਗਾ। ਇਹ ਵਿਚਾਰ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਬੀਤੇ ਦਿਨ ਨੰਗਲ ਵਿਚ ਅਨੁਸੂਚਿਤ ਜਾਤੀ ਭੂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਰਿਵਾਰਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡਣ ਮੌਕੇ ਪ੍ਰਗਟਾਏ। 

ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਅੱਜ ਵੱਡੀ ਰਾਹਤ ਮਿਲੀ ਹੈ।ਕੈਬਨਿਟ ਮੰਤਰੀ ਨੇ ਭਾਖੜਾ ਨੰਗਲ ਡੈਮ ਵਿਖੇ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਬਾਰੇ ਕਿਹਾ ਕਿ ਪਹਿਲਾ ਪੰਜਾਬ ਦਾ ਪਾਣੀ ਹਥਿਆਉਣ ਦੀ ਨਾਪਾਕ ਕੋਸ਼ਿਸ ਅਸੀ ਸਾਰਿਆਂ ਨੇ ਰਲ ਕੇ ਭਗਵੰਤ ਮਾਨ ਦੀ ਅਗਵਾਈ ਵਿਚ ਅਸਫ਼ਲ ਕਰ ਦਿੱਤੀ ਹੈ। ਉਸ ਤੋਂ ਘਬਰਾਹਟ ਵਿਚ ਆ ਕੇ ਡੈਮ ’ਤੇ ਸੀ. ਆਈ. ਐੱਸ. ਐੱਫ਼. ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਨੂੰ ਅਸੀਂ ਵਿਧਾਨ ਸਭਾ ਵਿਚ ਰੈਜੂਲੇਸ਼ਨ ਲਿਆ ਕੇ ਰੱਦ ਕਰ ਦਿੱਤਾ ਅਤੇ ਹੁਣ ਖ਼ਬਰਾਂ ਹਨ ਕਿ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਦਾ ਫ਼ੈਸਲਾ ਵਾਪਸ ਹੋ ਗਿਆ ਹੈ। 
ਉਨ੍ਹਾਂ ਕਿਹਾ ਕਿ ਪਿਛਲੇ 60 ਸਾਲ ਤੋਂ ਹਰ ਹਾਲਤ ਵਿਚ ਪੰਜਾਬ ਪੁਲਸ ਨੇ ਡੈਮਾਂ ਦੀ ਸੁਰੱਖਿਆ ਕੀਤੀ ਹੈ, ਇਸ ਤੋਂ ਪਹਿਲਾ ਵੀ 2021 ਵਿਚ ਤਤਕਾਲੀ ਕਾਂਗਰਸ ਸਰਕਾਰ ਨੇ ਸੀ. ਆਈ. ਐੱਸ. ਐੱਫ. ਦੀ ਤਾਇਨਾਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਐੱਨ. ਐੱਫ਼. ਐੱਲ. ਨੰਗਲ ਵਿਚ ਸੀ. ਆਈ. ਐੱਸ. ਐੱਫ਼. ਤਾਇਨਾਤ ਹੈ ਪਰ ਸਾਨੂੰ ਆਪਣੀ ਪੰਜਾਬ ਦੀ ਸੁਰੱਖਿਆ ਫੋਰਸ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਰਫ਼ ਸੂਬੇ ਦੇ ਹਿੱਤਾਂ ਅਤੇ ਆਮ ਲੋਕਾਂ ਦੇ ਪੱਖ ਵਿੱਚ ਹੀ ਫ਼ੈਸਲੇ ਕਰਦੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ

PunjabKesari

ਬੈਂਸ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਹਰ ਵਰਗ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸੇਵਾਵਾਂ ਦਾ ਲਾਭ ਬਿਨ੍ਹਾਂ ਦੇਰੀ ਅਤੇ ਬੇਲੋੜੀ ਖੁੱਜਲ-ਖੁਆਰੀ ਸਮੇਂ ਸਿਰ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ। ਇਸਦੇ ਲਈ ਪ੍ਰਸਾਸ਼ਨ ਨੂੰ ਪੂਰੀ ਤਰ੍ਹਾਂ ਚੁੱਸਤ ਦਰੁਸਤ ਕੀਤਾ ਹੋਇਆ ਹੈ। ਹਫ਼ਤਾਵਾਰੀ ਜਨਤਾ ਦਰਬਾਰ ਵਿਚ ਨੰਗਲ ਵਿਖੇ ਪਹੁੰਚੇ ਇਲਾਕੇ ਦੇ ਸੈਕੜੇ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾ ਹੱਲ ਕਰਨ ਮੋਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵੱਡੀਆਂ ਰਾਹਤਾ ਅਤੇ ਰਿਆਤਾ ਦਿੱਤੀਆਂ ਹੋਈਆਂ ਹਨ।  ਲਗਭਗ ਹਰ ਪਿੰਡ ਅਤੇ ਸ਼ਹਿਰ ਵਿੱਚ ਵਿਕਾਸ ਕੰਮ ਚੱਲ ਰਹੇ ਹਨ। ਸੜਕਾਂ ਦਾ ਨਵੀਨੀਕਰਨ ਪੁਲਾਂ ਦੀ ਉਸਾਰੀ, ਕਮਿਊਨਿਟੀ ਸੈਂਟਰ,ਧਰਮਸ਼ਾਲਾ, ਸਰਕਾਰੀ ਸਕੂਲਾਂ ਵਿੱਚ ਕਮਰੀਆਂ ਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਕਰੋੜਾਂ ਰੁਪਏ ਖਰਚ ਹੋਏ ਹਨ।ਪੰਜਾਬ ਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਪਾਈਪ ਲਾਈਨ ਰਾਹੀ ਪਹੁੰਚਾਇਆ ਹੈ।ਇਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਲਾਭ ਹੋਇਆ ਹੈ। 

ਇਹ ਵੀ ਪੜ੍ਹੋ: ਪੰਜਾਬ ਦੇ 19 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਤੂਫ਼ਾਨ ਦੇ ਨਾਲ ਪਵੇਗਾ ਮੀਂਹ

ਸੂਬੇ ਦੇ ਘਰੇਲੂ ਬਿਜਲੀ ਖ਼ਪਤਕਾਰ300 ਯੂਨੀਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਲੈ ਰਹੇ ਹਨ।ਕਰਜ਼ਾ ਮੁਆਫ਼ੀ ਦਾ ਲਾਭ ਦੇਣ ਲਈ ਸਰਕਾਰ ਨੇ ਵਿਆਪਕ ਯੌਜਨਾਂ ਤਿਆਰ ਕੀਤੀ ਹੈ।ਅਜਿਹੇ ਬਹੁਤ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਕਈ ਕੰਮ ਆਪਣੇ ਕੀਤੇ ਵਾਅਦਿਆ ਤੋਂ ਵੱਧ ਕੇ ਕੀਤੇ ਹਨ।ਲੋਕਾਂ ਨੂੰ ਦੂਰ ਦਰਾਂਡੇ ਦਫਤਰਾਂ ਵਿੱਚ ਆਉਣ ਜਾਉਣ ਦੀ ਖੱਜਲ ਖੁਆਰੀ ਨੂੰ ਘੱਟ ਕੀਤਾ ਹੈ। ਸਰਕਾਰੀ ਸੇਵਾਵਾਂ ਦਾ ਲਾਭ ਸੇਵਾਂ ਕੇ਼ਦਰਾਂ ਦੇ ਨਾਲ ਨਾਲ 1076 ਹੈਪ ਲਾਈਨ ਰਾਹੀ ਘਰਾਂ ਤੱਕ ਪਹੁੰਚਾਇਆ ਇਜੀ ਰਜਿਸਟਰੀ ਪ੍ਰਦਾਲੀ ਲਾਗੂ ਕੀਤੀ ਗਈ ਹੈ।ਭ੍ਰਿਸਟਾਚਾਰ ਮੁਕਤ, ਸਾਫ਼ ਸੁਧਰਾ ਪ੍ਰਸਾਸ਼ਨ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸਰਕਾਰ ਹੁਣ ਪੰਜਾਬ ਵਿੱਚ ਯੁੱਧ ਨਸਿ਼ਆ ਵਿਰੁੱਧ ਮੁਹਿੰਮ ਤਹਿਤ ਚਲਾ ਕੇ ਪੰਜਾਬ ਦੇ ਕੌਨੇ-ਕੌਨੇ ਵਿੱਚੋਂ ਨਸ਼ੇ ਦਾ ਖਾਤਮਾ ਕਰ ਰਹੀ ਹੈ। ਕਾਲੀ ਕਮਾਈ ਨਾਲ ਉਸਾਰੇ ਮਹਿਲ ਢਾਹੇ ਜਾ ਰਹੇ ਹਨ। ਵੱਡੇ ਮਗਰਮੱਛ ਕਾਬੂ ਕੀਤੇ ਗਏ ਹਨ।ਉਹਨਾਂ ਕਿਹਾ ਕਿ ਅਸੀਂ ਸੇਵਾਂ ਦੀ ਭਾਵਨਾਂ ਨਾਲ ਸਰਕਾਰ ਬਣਾਈ ਹੈ। ਲੋਕਾਂ ਦਾ ਭਰੋਸਾ ਜਿੱਤ ਲਿਆ ਹੈ। ਆਮ ਆਦਮੀ ਪਾਰਟੀ ਨੂੰ ਜਨਤਕ ਫਤਵਾ ਮਿਲਿਆ ਹੈ ਅਤੇ ਅਸੀਂ ਸੇਵਾ ਦੀ ਭਾਵਨਾਂ ਨਾਲ ਕੰਮ ਕਰ ਰਹੇ ਹਨ, ਅੱਗੇ ਤੋਂ ਵੀ ਇਸੇਤਰ੍ਹਾਂ ਆਪਣੇ ਵਾਅਦੇ ਪੂਰੇ ਕਰਾਗੇ।

ਇਹ ਵੀ ਪੜ੍ਹੋ: ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ ਅਹਿਮ ਬਿਆਨ

ਇਸ ਮੌਕੇ ਡਾ. ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਜਸਪਾਲ ਢਾਹੇ ਸਰਪੰਚ, ਸਤੀਸ਼ ਚੋਪੜਾ, ਪੱਮੂ ਢਿੱਲੋਂ ਸਰਪੰਚ ਬ੍ਰਹਮਪੁਰ, ਕਾਲਾ ਸ਼ੋਕਰ, ਐਡਵੋਕੇਟ ਨਿਸ਼ਾਤ ਗੁਪਤਾ , ਮੁਕੇਸ਼ ਵਰਮਾ, ਰਿੰਕੂ ਸਰਪੰਚ ਜਿੰਦਵੜੀ, ਕੈਫ ਭਨਾਂਮ, ਜੁਝਾਰ ਸਿੰਘ ਆਸਪੁਰ, ਹਰਵਿੰਦਰ ਕੌਰ, ਨਿਤਿਨ ਬਾਸੋਵਾਲ ਦਲਜੀਤ ਸਿੰਘ ਕਾਕਾ, ਪਿੰਕੀ ਸ਼ਰਮਾ, ਸੋਹਣ ਸਿੰਘ ਨਿੱਕੂਵਾਲ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਸਹੂਲਤ! ਹੁਣ ਹਫ਼ਤੇ ’ਚ 6 ਦਿਨ ਖੁੱਲ੍ਹੇਗਾ ਇਹ ਸੇਵਾ ਕੇਂਦਰ, ਨਹੀਂ ਪਵੇਗੀ ਛੁੱਟੀ ਲੈਣ ਦੀ ਲੋੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News