ਪੰਜਾਬ ਦੇ ਟੈਕਸ ਦਾਤਿਆਂ ਲਈ ਰਾਹਤ ਭਰੀ ਖ਼ਬਰ, ਮਾਨ ਸਰਕਾਰ ਨੇ ਕੀਤਾ ਅਹਿਮ ਐਲਾਨ
Monday, Jul 14, 2025 - 03:36 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਵਲੋਂ 'ਪੰਜਾਬ ਰਾਜ ਵਿਕਾਸ ਟੈਕਸ ਸੋਧ ਬਿੱਲ-2025' ਪੇਸ਼ ਕੀਤਾ ਗਿਆ, ਜਿਸ ਨੂੰ ਸਦਨ ਅੰਦਰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਨੇ ਇਸ ਬਿੱਲ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਇਸ ਬਿੱਲ ਨਾਲ ਪੰਜਾਬ ਵਾਸੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਬਿੱਲ 2018 'ਚ ਕਾਂਗਰਸ ਸਰਕਾਰ ਦੇ ਵੇਲੇ ਸ਼ੁਰੂ ਕੀਤਾ ਗਿਆ ਸੀ। ਇਸ 'ਚ ਜੋ ਵਿਅਕਤੀ ਟੈਕਸ ਭਰਦਾ ਸੀ, ਉਸ ਨੂੰ ਹਰ ਮਹੀਨੇ 200 ਰੁਪਏ ਟੈਕਸ ਦੇ ਰੂਪ 'ਚ ਸਰਕਾਰ ਨੂੰ ਦੇਣੇ ਪੈਂਦੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਲੱਗੀਆਂ ਮੌਜਾਂ! ਮਾਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਕਈ ਲੋਕਾਂ ਅਤੇ ਸੰਸਥਾਵਾਂ ਵਲੋਂ ਉਨ੍ਹਾਂ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ ਕਿ ਹਰ ਮਹੀਨੇ ਇਹ ਟੈਕਸ ਭਰਨਾ ਬੜਾ ਔਖਾ ਕੰਮ ਹੈ ਅਤੇ ਇਸ ਨੂੰ ਇਕਮੁਕਤ ਕਰ ਦਿੱਤਾ ਜਾਵੇ ਅਤੇ ਜੇਕਰ ਅਸੀਂ ਸਾਲ ਦਾ ਇਕੱਠਾ ਟੈਕਸ ਭਰ ਦੇਈਏ ਤਾਂ ਇਸ 'ਤੇ ਕੀ ਫ਼ਾਇਦਾ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਦੇ 30 ਲੱਖ ਪਰਿਵਾਰਾਂ ਲਈ ਵੱਡੇ ਖ਼ਤਰੇ ਦੀ ਘੰਟੀ! ਫ਼ੁਰਤੀ ਮਾਰ ਲਓ ਨਹੀਂ ਤਾਂ ਫਿਰ...
ਇਸ ਤੋਂ ਬਾਅਦ ਉਨ੍ਹਾਂ ਨੇ ਇਹ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਇਆ। ਹੁਣ ਇਸ ਬਿੱਲ ਦੇ ਪਾਸ ਹੋਣ ਮਗਰੋਂ ਜੋ ਵਿਅਕਤੀ ਸਾਲ 'ਚ ਇਕੱਠਾ ਟੈਕਸ ਭਰੇਗਾ, ਉਸ ਨੂੰ 200 ਰੁਪਏ ਦੀ ਛੋਟ ਦਿੱਤੀ ਜਾਵੇਗੀ ਮਤਲਬ ਕਿ ਹੁਣ ਸਾਲ 'ਚ 2400 ਰੁਪਏ ਦੀ ਥਾਂ 2200 ਰੁਪਏ ਭਰਨੇ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8