Health Tips: ‘ਤਣਾਅ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਕਸਰਤ ਸਣੇ ਅਪਣਾਓ ਇਹ ਤਰੀਕੇ

08/15/2021 4:22:55 PM

ਜਲੰਧਰ (ਬਿਊਰੋ) - ਆਧੁਨਿਕ ਜ਼ਿੰਦਗੀ 'ਚ ਹਰੇਕ ਇਨਸਾਨ ਨੂੰ ਤਣਾਅ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਣਾਅ ਦੇ ਵੱਧਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਨਮ ਲੈ ਰਹੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ’ਚੋਂ ਕਿਸੇ ਨੂੰ ਦਫ਼ਤਰ ਦਾ ਤਣਾਅ ਹੈ ਤਾਂ ਕਿਸੇ ਨੂੰ ਪੈਸੇ ਅਤੇ ਨੌਕਰੀ ਦੀ ਚਿੰਤਾ ਹੈ। ਇਹ ਪਰੇਸ਼ਾਨੀਆਂ ਤੁਹਾਡਾ ਮਾਨਸਿਕ ਤਣਾਅ ਵਧਾ ਰਹੀਆਂ ਹਨ। ਤੁਸੀਂ ਜਾਣਦੇ ਹੋ ਕਿ ਜ਼ਿਆਦਾ ਸੋਚਣ, ਟੈਂਸ਼ਨ ਲੈਣ, ਤਣਾਅ, ਕਾਰਨ ਦਿਮਾਗ 'ਤੇ ਬੁਰਾ ਅਸਰ ਪੈਂਦਾ ਹੈ, ਜਿਸ ਕਾਰਨ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹੋ। ਜੇਕਰ ਤੁਸੀਂ ਵੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਣਾਅ 'ਚ ਰਹਿੰਦੇ ਹੋ ਤਾਂ ਆਪਣੀ ਇਸ ਪਰੇਸ਼ਾਨੀ 'ਤੇ ਰੋਕ ਲਗਾਓ। ਆਓ ਜਾਣਦੇ ਹਾਂ ਕਿ ਕਿੰਨਾ ਤਰੀਕਿਆਂ ਨਾਲ ਅਸੀਂ ਮਾਨਸਿਕ ਤਣਾਅ ਨੂੰ ਘੱਟ ਕਰ ਸਕਦੇ ਹਾਂ।

ਤਣਾਅ ਤੋਂ ਬਚਣ ਦੇ ਉਪਾਅ

ਕੁਝ ਵੀ ਖਾਣ ਤੋਂ ਬਚੋ
ਅੱਧੀ ਰਾਤ ਤੋਂ ਬਾਅਦ ਨਿਕੋਟੀਨ ਜਾਂ ਕੌਫੀ ਜਿਹੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਚੋ। ਖ਼ਾਸ ਕਰ ਜੇਕਰ ਤੁਹਾਨੂੰ ਅਨਿੰਦਰੇ ਦੀ ਪਰੇਸ਼ਾਨੀ ਹੈ ਤਾਂ ਤੁਸੀਂ ਸ਼ਰਾਬ ਦਾ ਸੇਵਨ ਬਿਲਕੁੱਲ ਨਾ ਕਰੋ। ਸ਼ਰਾਬ ਅਤੇ ਕੌਫੀ ਤੁਹਾਡੇ ਤਣਾਅ ਨੂੰ ਦੂਰ ਨਹੀਂ ਕਰ ਸਕਦੀ। ਇਸ ਲਈ ਇਨ੍ਹਾਂ ਚੀਜ਼ਾਂ ਦਾ ਪਰਹੇਜ ਕਰੋ।

ਪੜ੍ਹੋ ਇਹ ਵੀ ਖ਼ਬਰ- Health Tips: ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ! ਐਲਰਜੀ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

ਕਮਰੇ ਦੇ ਤਾਪਮਾਨ ਦਾ ਧਿਆਨ ਰੱਖੋ
ਤੁਹਾਡਾ ਬੈੱਡ ਸੌਣ ਲਈ ਆਰਾਮਦਾਇਕ ਹੋਣਾ ਚਾਹੀਦਾ ਹੈ। ਖ਼ਾਸ ਤੌਰ 'ਤੇ ਤੁਹਾਡਾ ਸਿਰਹਾਣਾ ਅਤੇ ਬਿਸਤਰਾ ਨਰਮ ਹੋਵੇ, ਜਿਸ 'ਤੇ ਤੁਹਾਨੂੰ ਸਕੂਨ ਦੀ ਨੀਂਦ ਆ ਸਕੇ। ਇਸ ਤੋਂ ਇਲਾਵਾ ਕਮਰੇ ਦਾ ਤਾਪਮਾਨ 60 ਤੇ 67 ਡਿਗਰੀ 'ਚ ਰੱਖੋ। ਇਹ ਤਾਪਮਾਨ ਸਰੀਰ ਲਈ ਸਭ ਤੋਂ ਚੰਗਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਿਮਾਗ ਬਹੁਤ ਹਲਕਾ ਮਹਿਸੂਸ ਕਰੇ ਤਾਂ ਆਪਣੇ ਬੈੱਡਰੂਮ 'ਚ ਟੈਲੀਵਿਜ਼ਨ ਨਾ ਦੇਖੋ।

ਪੜ੍ਹੋ ਇਹ ਵੀ ਖ਼ਬਰ- Health Tips: ‘ਘਬਰਾਹਟ ਤੇ ਬੇਚੈਨੀ’ ਹੋਣ ’ਤੇ ਸੌਂਫ ਸਣੇ ਇਨ੍ਹਾਂ ਨੁਸਖ਼ਿਆਂ ਦੀ ਕਰੋ ਵਰਤੋਂ, ਹੋਣਗੇ ਹੈਰਾਨੀਜਨਕ ਫ਼ਾਇਦੇ

ਕਸਰਤ ਕਰੋ
ਜੇਕਰ ਤੁਸੀਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਚਾਹੁੰਦੇ ਹੋ ਤਾਂ ਕਸਰਤ ਕਰਨ ਦੀ ਆਦਤ ਪਾ ਲਓ। ਨਿਯਮਿਤ ਰੂਪ ਨਾਲ ਕਸਰਤ ਕਰਨ ਦੇ ਕਈ ਲਾਭ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕਸਰਤ ਨਾਲ ਦਿਮਾਗ 'ਚ ਖ਼ੂਨ ਦਾ ਸੰਚਾਰ ਵੱਧਦਾ ਹੈ। ਕਸਰਤ ਮੂਡ ਅਤੇ ਤਣਾਅ ਦੀ ਸਥਿਤੀ ਨੂੰ ਕਾਬੂ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਨਾਲ ਹੀ ਇੰਡਰੋਫਿਨ ਸਰੀਰ 'ਚ ਫੀਲ-ਗੁੱਡ ਹਾਰਮੋਨ ਨੂੰ ਰਿਲੀਜ਼ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ-  ਵਾਰ-ਵਾਰ ਚੱਕਰ ਆਉਣ ’ਤੇ ਤੁਸੀਂ ‘ਮਾਈਗ੍ਰੇਨ’ ਸਣੇ ਇਨ੍ਹਾਂ ਰੋਗਾਂ ਦੇ ਹੋ ਸਕਦੇ ਹੋ ਸ਼ਿਕਾਰ, ਅਪਣਾਓ ਇਹ ਘਰੇਲੂ ਨੁਸਖ਼ੇ

ਰੂਟੀਨ ਬਣਾਓ
ਜੇਕਰ ਤੁਸੀਂ ਦਿਮਾਗ ਅਤੇ ਸਰੀਰ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਘੱਟ ਤੋਂ ਘੱਟ ਇਕ ਘੰਟਾ ਪਹਿਲਾਂ ਆਰਾਮ ਕਰੋ। ਆਪਣੇ ਸਮਾਰਟਫੋਨ ਨੂੰ ਸਾਈਡ 'ਤੇ ਰੱਖੋ, ਉਸ 'ਤੇ ਸਮਾਂ ਨਾ ਬਿਤਾਓ। ਗਰਮ ਪਾਣੀ ਨਾਲ ਨਹਾਓ, ਕਿਤਾਬ ਪੜ੍ਹੋ, ਮਿਊਜ਼ਿਕ ਸੁਣੋ ਅਤੇ ਧਿਆਨ ਕਰੋ। ਮਾਨਸਿਕ ਤੰਦਰੁਸਤੀ ਬਣਾਏ ਰੱਖਣ ਲਈ ਇਹ ਸਾਰੀਆਂ ਆਦਤਾਂ ਕਾਫੀ ਪ੍ਰਭਾਵੀ ਸਾਬਤ ਹੋ ਸਕਦੀਆਂ ਹਨ।


rajwinder kaur

Content Editor

Related News