Health Tips: ਪਥਰੀ ਤੇ ਕੈਂਸਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਲੋਕ ਰੋਜ਼ਾਨਾ ਖਾਣ ‘ਸੇਬ’, ਹੋਣਗੇ ਹੈਰਾਨੀਜਨਕ ਫ਼ਾਇਦੇ

Thursday, Sep 30, 2021 - 12:13 PM (IST)

Health Tips: ਪਥਰੀ ਤੇ ਕੈਂਸਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਲੋਕ ਰੋਜ਼ਾਨਾ ਖਾਣ ‘ਸੇਬ’, ਹੋਣਗੇ ਹੈਰਾਨੀਜਨਕ ਫ਼ਾਇਦੇ

ਜਲੰਧਰ (ਬਿਊਰੋ) - ਸੇਬ ਸੁਆਦ ਹੋਣ ਦੇ ਨਾਲ-ਨਾਲ ਬਹੁਤ ਸਾਰੇ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਹੈ। ਸੇਬ ਖਾਣ ਨਾਲ ਬਹੁਤ ਸਾਰੇ ਰੋਗ ਬਿਲਕੁਲ ਠੀਕ ਹੋ ਜਾਂਦੇ ਹਨ। ਖਾਲੀ ਢਿੱਡ ਸੇਬ ਖਾਣ ਨਾਲ ਦੁੱਗਣੇ ਫ਼ਾਇਦੇ ਹੁੰਦੇ ਹਨ, ਕਿਉਂਕਿ ਇਸ ’ਚ ਬਹੁਤ ਸਾਰੇ ਵਿਟਾਮਿਨਸ, ਮਿਨਰਲਸ ਅਤੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਉਕਤ ਗੁਣਾਂ ਕਰਕੇ ਡਾਕਟਰ ਵੀ ਰੋਜ਼ਾਨਾ ਇਕ ਸੇਬ ਖਾਣ ਦੀ ਸਲਾਹ ਦਿੰਦੇ ਹਨ। ਜੇ ਤੁਸੀਂ ਰੋਜ਼ਾਨਾ ਇਕ ਸੇਬ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਬਿਲਕੁਲ ਠੀਕ ਹੋ ਜਾਂਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਸੇਬ ਖਾਣ ਨਾਲ ਹੋਣ ਵਾਲੇ ਫ਼ਾਇਦੇ ਅਤੇ ਇਸ ਨਾਲ ਕਿਹੜੀਆਂ ਕਿਹੜੀਆਂ ਬੀਮਾਰੀਆਂ ਬਿਲਕੁਲ ਠੀਕ ਹੋ ਜਾਂਦੀਆਂ ਹਨ, ਦੇ ਬਾਰੇ ਦੱਸਾਂਗੇ....

ਆਯੂਰਵੇਦ ਅਨੁਸਾਰ ਚਮੜੀ ਦੇ ਰੋਗ ਦਿਲ ਦੀਆਂ ਸਮੱਸਿਆਵਾਂ, ਬੁਖ਼ਾਰ, ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰੋਜ਼ਾਨਾ ਸੇਬ ਖਾਣ। ਸੇਬ ਖਾਣ ਨਾਲ ਬਹੁਤ ਜ਼ਿਆਦਾ ਫ਼ਾਇਦੇ ਹੋਣਗੇ। ਇਸ ਤੋਂ ਇਲਾਵਾ ਦੰਦਾਂ ਦੀਆਂ ਬੀਮਾਰੀਆਂ, ਗਠੀਆ, ਪਥਰੀ ਅਤੇ ਖੂਨ ਦੀ ਘਾਟ ਨੂੰ ਦੂਰ ਕਰਨ ਲਈ ਸੇਬ ਖਾਓ। 

ਅੱਖਾਂ ਦੀ ਰੋਸ਼ਨੀ ਤੇਜ਼ ਕਰੇ
ਸੇਬ ਵਿੱਚ ਐਂਟੀ ਆਕਸੀਡੈਂਟ, ਫਾਈਬਰ, ਵਿਟਾਮਿਨ-ਸੀ ਅਤੇ ਵਿਟਾਮਿਨ-ਬੀ ਪਾਇਆ ਜਾਂਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਦੀਆਂ ਸਮੱਸਿਆਵਾਂ ਜਿਵੇਂ ਅੱਖਾਂ ਤੋਂ ਘੱਟ ਦਿਖਣਾ, ਮੋਤੀਏ ਦੀ ਸਮੱਸਿਆ, ਗਲੁਕੋਮਾ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਖੰਘ ਦੀ ਸਮੱਸਿਆ
ਜੇ ਤੁਹਾਨੂੰ ਖੰਘ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ, ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਿਲਾਸ ਸੇਬ ਦੇ ਰਸ ਵਿੱਚ ਮਿਸ਼ਰੀ ਮਿਲਾ ਕੇ ਸੇਵਨ ਕਰੋ । ਇਸ ਨਾਲ ਸੁੱਕੀ ਖੰਘ ਠੀਕ ਹੋ ਜਾਂਦੀ ਹੈ ।

ਪਾਚਨ ਮਜ਼ਬੂਤ ਕਰੇ
ਸੇਬ ਦਾ ਸੇਵਨ ਕਰਨ ਨਾਲ ਪੇਟ ਦੇ ਰੋਗ ਠੀਕ ਹੁੰਦੇ ਹਨ । ਰਾਤ ਨੂੰ ਸੌਂਦੇ ਸਮੇਂ ਸੇਬ ਖਾਓ । ਇਸ ਤਰ੍ਹਾਂ ਲਗਾਤਾਰ ਸੱਤ ਦਿਨ ਸੇਬ ਖਾਣ ਨਾਲ ਪੇਟ ਦੇ ਕੀੜੇ ਬਾਹਰ ਨਿਕਲ ਜਾਂਦੇ ਹਨ ਅਤੇ ਪੇਟ ਦੇ ਰੋਗ ਵੀ ਠੀਕ ਹੋ ਜਾਂਦੇ ਹਨ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ , ਤਾਂ ਸਵੇਰੇ ਖਾਲੀ ਪੇਟ ਸੇਬ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਬਦਹਜ਼ਮੀ, ਗੈਸ, ਐਸੀਡਿਟੀ ਦੀ ਸਮੱਸਿਆ
ਰੋਜ਼ਾਨਾ ਇਕ ਸੇਬ ਖਾਣ ਨਾਲ ਖਾਣਾ ਜਲਦੀ ਪਚ ਜਾਂਦਾ ਹੈ। ਜੇ ਤੁਹਾਨੂੰ ਬਦਹਜ਼ਮੀ, ਗੈਸ, ਐਸੀਡਿਟੀ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ, ਤਾਂ ਇਸਦੇ ਲਈ ਸੇਬ ਦੇ ਮੁਰੱਬੇ ਦਾ ਸੇਵਨ ਜਰੂਰ ਕਰੋ। ਇਸ ਨਾਲ ਪੇਟ ਦੇ ਰੋਗ ਠੀਕ ਹੋ ਜਾਂਦੇ ਹਨ ।

ਅੰਤੜੀਆਂ ਦੇ ਰੋਗ
ਸੇਬ ਦਾ ਸੇਵਨ ਕਰਨ ਨਾਲ ਅੰਤੜੀਆਂ ਤੰਦਰੁਸਤ ਰਹਿੰਦੀਆਂ ਹਨ । ਜੇ ਤੁਹਾਨੂੰ ਅੰਤੜੀਆਂ ਦੀ ਸਮੱਸਿਆ ਰਹਿੰਦੀ ਹੈ, ਤਾਂ ਇਸ ਲਈ ਸੇਬ ਭੁੰਨ ਕੇ ਖਾਓ ਅਤੇ ਇਸ ਨਾਲ ਅੰਤੜੀਆਂ ਦੇ ਰੋਗ ਠੀਕ ਹੋ ਜਾਣਗੇ ।

ਉਲਟੀ ਆਉਣ ਦੀ ਸਮੱਸਿਆ
ਜੇ ਤੁਹਾਨੂੰ ਵਾਰ ਵਾਰ ਉਲਟੀ ਆ ਰਹੀ ਹੈ , ਤਾਂ ਇਸਦੇ ਲਈ ਅੱਧੇ ਪੱਕੇ ਸੇਬ ਦਾ ਰਸ ਪੀਓ। ਇਸ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਹੈ ।

ਚਮੜੀ ਦੇ ਰੋਗ
ਸੇਬ ਦੇ ਪੱਤਿਆਂ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਚਮੜੀ ਤੇ ਲਗਾਉਣ ਨਾਲ ਚਮੜੀ ਦੇ ਰੋਗ ਠੀਕ ਹੋ ਜਾਂਦੇ ਹਨ। ਇਸ ਦੇ ਨਾਲ ਨਾਲ ਸੇਬ ਦੇ ਦਰਖਤ ਦੀ ਜੜ੍ਹ ਨੂੰ ਪੀਸ ਕੇ ਦੱਦ ਖਾਜ ਵਾਲੀ ਜਗ੍ਹਾ ਤੇ ਲਗਾਓ । ਇਸ ਨਾਲ ਬਹੁਤ ਜ਼ਿਆਦਾ ਲਾਭ ਮਿਲਦਾ ਹੈ ।

ਯਾਦਦਾਸ਼ਤ ਦੀ ਸਮੱਸਿਆ
ਰੋਜ਼ਾਨਾ ਸੇਬ ਦਾ ਮੁਰੱਬਾ ਖਾਣ ਨਾਲ ਦਿਮਾਗ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਸੇਬ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦਾ ਹੈ। ਇਸ ਲਈ ਰੋਜ਼ਾਨਾ ਇਕ ਸੇਬ ਦਾ ਸੇਵਨ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ।

ਕੈਂਸਰ ਦੀ ਸਮੱਸਿਆ
ਸੇਮ ਵਿੱਚ ਐਂਟੀ ਕੈਂਸਰ ਗੁਣ ਪਾਏ ਜਾਂਦੇ ਹਨ। ਇਸ ਲਈ ਇਹ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦੇ ਹਨ । ਜੇ ਤੁਸੀਂ ਰੋਜ਼ਾਨਾ ਇਕ ਸੇਬ ਦਾ ਸੇਵਨ ਕਰਦੇ ਹੋ, ਤਾਂ ਇਸ ਨੂੰ ਕੈਂਸਰ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ।

ਦਿਲ ਤੰਦਰੁਸਤ ਰਖੇ
ਰੋਜ਼ਾਨਾ ਸੇਬ ਦਾ ਸੇਵਨ ਕਰਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ। ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਰੀਰ ਵਿੱਚ ਕੋਲੈਸਟਰੌਲ ਨੂੰ ਜੰਮਣ ਨਹੀਂ ਦਿੰਦਾ ਅਤੇ ਹਮੇਸ਼ਾ ਕੋਲੈਸਟਰੋਲ ਨੂੰ ਕੰਟਰੋਲ ਕਰ ਕੇ ਰੱਖਦਾ ਹੈ ।

ਇਮਿਊਨਿਟੀ ਤੇਜ਼ ਕਰੇ
ਜੇ ਤੁਹਾਡੀ ਇਮਿਊਨਿਟੀ ਬਹੁਤ ਜ਼ਿਆਦਾ ਕਮਜ਼ੋਰ ਹੈ ਅਤੇ ਤੁਸੀਂ ਵਾਰ ਵਾਰ ਬੀਮਾਰ ਹੋ ਜਾਂਦੇ ਹੋ, ਤਾਂ ਰੋਜ਼ਾਨਾ ਇਕ ਸੇਬ ਦਾ ਸੇਵਨ ਜ਼ਰੂਰ ਕਰੋ। ਇਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜਿਸਨੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ ।


author

rajwinder kaur

Content Editor

Related News