Health Tips: ਗਠੀਆ ਤੇ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਲੋਕ ਖਾਣ ‘ਪਾਲਕ’, ਇਨ੍ਹਾਂ ਸਮੱਸਿਆਵਾਂ ਤੋਂ ਵੀ ਮਿਲੇਗੀ ਨਿਜ਼ਾਤ
Saturday, Sep 04, 2021 - 05:18 PM (IST)
ਜਲੰਧਰ (ਬਿਊਰੋ) - ਅੱਜ ਕੱਲ੍ਹ ਜੋੜਾਂ ਦੇ ਦਰਦ ਦੀ ਸਮੱਸਿਆ ਆਮ ਬਣ ਗਈ ਹੈ। ਪਹਿਲਾਂ ਇਹ ਸਮੱਸਿਆ ਬੁਢਾਪੇ ਵਿੱਚ ਹੁੰਦੀ ਸੀ ਪਰ ਅੱਜ ਕੱਲ੍ਹ ਛੋਟੀ ਉਮਰ ਦੇ ਬੱਚੇ ਵੀ ਜੋੜਾਂ ਦੇ ਦਰਦ ਤੋਂ ਪੀੜਤ ਹਨ। ਇਸੇ ਲਈ ਅੱਜ ਅਸੀਂ ਉਸ ਚੀਜ਼ ਬਾਰੇ ਦੱਸਾਂਗੇ, ਜਿਸ ਦੇ ਸੇਵਨ ਨਾਲ ਗਠੀਆ ਅਤੇ ਜੋੜਾਂ ਦੇ ਦਰਦ ਜਿਹੀ ਸਮੱਸਿਆ ਠੀਕ ਹੋ ਜਾਵੇਗੀ। ਸਰੀਰ ਵਿੱਚ ਆਇਰਨ ਅਤੇ ਹੀਮੋਗਲੋਬਿਨ ਵਧਾਉਣ ਵਾਲੀ ਸਭ ਤੋਂ ਚੰਗੀ ਸਬਜ਼ੀ ਹੈ ‘ਪਾਲਕ’, ਕਿਉਂਕਿ ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਜੇਕਰ ਤੁਹਾਨੂੰ ਵੀ ਜੋੜਾਂ ਦੇ ਦਰਦ ਅਤੇ ਗਠੀਆ ਦੀ ਸਮੱਸਿਆ ਹੈ ਤਾਂ ਤੁਸੀਂ ਪਾਲਕ ਦਾ ਸੇਵਨ ਵੱਧ ਤੋਂ ਵੱਧ ਕਰੋ। ਜੇਕਰ ਤੁਸੀਂ ਪਾਲਕ ਦੀ ਰੋਜ਼ਾਨਾ ਸਬਜ਼ੀ ਨਹੀਂ ਖਾ ਸਕਦੇ ਤਾਂ ਪਾਲਕ ਦਾ ਜੂਸ ਬਣਾ ਕੇ ਰੋਜ਼ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਗਠੀਆ ਅਤੇ ਜੋੜਾਂ ਦੇ ਦਰਦ ਲਈ ਜਾਣੋ ਕਿਵੇਂ ਫ਼ਾਇਦੇਮੰਦ ਹੈ ਪਾਲਕ
ਪਾਲਕ ਵਿੱਚ ਵਿਟਾਮਿਨ-ਏ, ਸੀ, ਈ, ਕੇ ਅਤੇ ਬੀ ਕੰਪਲੈਕਸ ਪਾਇਆ ਜਾਂਦਾ ਹੈ। ਇਸ ਵਿੱਚ ਮੈਗਨੀਜ਼, ਕੈਰੋਟੀਨ, ਆਇਓਡੀਨ, ਆਇਰਨ, ਮੈਗਨੀਸ਼ੀਅਮ, ਸੋਡੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਅਮੀਨੋ ਐਸਿਡ ਵੀ ਪਾਇਆ ਜਾਂਦਾ ਹੈ। ਇਹ ਸਾਰੀਆਂ ਚੀਜਾਂ ਗਠਿਆ ਅਤੇ ਜੋੜਾਂ ਦੇ ਦਰਦ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਗਠੀਆ ਅਤੇ ਜੋੜਾਂ ਦੇ ਦਰਦ ਦੇ ਰੋਗੀ ਜੇਕਰ ਪਾਲਕ ਦਾ ਜੂਸ ਬਣਾ ਕੇ ਪੀਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਜਲਦੀ ਫਰਕ ਵਿਖਾਈ ਦੇਣ ਲੱਗਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਕਿਡਨੀਆਂ ਨੂੰ ਸਾਫ਼ ਅਤੇ ਤੰਦਰੁਸਤ ਰੱਖਣ ਲਈ ‘ਮੂਲੀ ਦੇ ਪੱਤੇ’ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
ਪਾਲਕ ਦਾ ਜੂਸ ਬਣਾਉਣ ਦੀ ਵਿਧੀ
250 ਗ੍ਰਾਮ - ਪਾਲਕ
1 ਟਮਾਟਰ
2 ਆਂਵਲਾ
ਕੁਝ ਪਦੀਨੇ ਦੇ ਪੱਤੇ
ਕੁਝ ਧਨੀਏ ਦੇ ਪੱਤੇ
1 ਨਿੰਬੂ
ਚੁਟਕੀ ਭਰ - ਕਾਲਾ ਲੂਣ
ਪੜ੍ਹੋ ਇਹ ਵੀ ਖ਼ਬਰ - Health Tips: ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਣ ਵਾਲੇ ਲੋਕ ਟਮਾਟਰ ਸਣੇ ਖਾਣ ਇਹ ਚੀਜ਼ਾਂ, ਦਿਮਾਗ ਵੀ ਹੋਵੇਗਾ ਤੇਜ਼
ਇੰਝ ਬਣਾਓ ਪਾਲਕ ਦਾ ਜੂਸ
ਪਾਲਕ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾਂ ਪਾਲਕ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਫਿਰ ਟਮਾਟਰ, ਆਂਵਲਾ, ਪਦੀਨੇ ਦੇ ਪੱਤੇ, ਧਨੀਆ ਦੀ ਪੱਤੇ ਸਾਰੀਆਂ ਚੀਜ਼ਾਂ ਮਿਕਸ ਕਰ ਕੇ ਜੂਸ ਬਣਾ ਲਓ। ਧਿਆਨ ਰੱਖੋ , ਜੂਸ ਜ਼ਿਆਦਾ ਪਤਲਾ ਨਹੀਂ ਬਣਾਉਣਾ ਨਹੀਂ ਤਾਂ ਇਸ ਅੰਦਰ ਮੌਜੂਦ ਫਾਈਬਰ ਖ਼ਤਮ ਹੋ ਸਕਦਾ ਹੈ। ਹੁਣ ਇਹ ਜੂਸ 1 ਗਿਲਾਸ ਵਿੱਚ ਪਾ ਲਓ ਅਤੇ ਇਸ ’ਚ ਕਾਲਾ ਲੂਣ ਅਤੇ ਨਿੰਬੂ ਵੀ ਮਿਲਾ ਲਓ। ਇਹ ਜੂਸ ਰੋਜ਼ਾਨਾ ਦਿਨ ਵਿੱਚ 1 ਵਾਰ ਬਣਾ ਕੇ ਜ਼ਰੂਰ ਪੀਓ ਤੁਹਾਨੂੰ ਕੁੱਝ ਦਿਨਾਂ ਵਿੱਚ ਫਰਕ ਮਹਿਸੂਸ ਹੋਵੇਗਾ ।
ਪਾਲਕ ਦੇ ਜੂਸ ਨਾਲ ਦੂਰ ਹੋਣ ਵਾਲੀਆਂ ਸਮੱਸਿਆਵਾਂ
ਬਲੱਡ ਪ੍ਰੈਸ਼ਰ ਦੀ ਸਮੱਸਿਆ
ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਤਾਂ ਤੁਸੀਂ ਇਹ ਜੂਸ ਬਣਾ ਕੇ ਪੀ ਸਕਦੇ ਹੋ। ਪਾਲਕ ਦੇ ਜੂਸ ਵਿੱਚ ਵਿਟਾਮਿਨ-ਸੀ ਹੁੰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ।
ਪੜ੍ਹੋ ਇਹ ਵੀ ਖ਼ਬਰ - ਨੌਕਰੀ ਲਈ ਫੋਨ 'ਤੇ ਇੰਟਰਵਿਊ ਦੇਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਬ੍ਰੇਨ ਹੈਮਰੇਜ
ਹਾਈ ਫੋਲਿਕਐਸਿਡ ਅਤੇ ਐਂਟੀਆਕਸੀਡੈਂਟ ਹੋਣ ਦੀ ਵਜ੍ਹਾ ਨਾਲ ਪਾਲਕ ਦਾ ਜੂਸ ਸਰੀਰ ਵਿੱਚ ਹੋਮੋਸਿਸਟੀਨ ਦੇ ਲੇਵਲ ਨੂੰ ਘੱਟ ਕਰਦਾ ਹੈ। ਜੇਕਰ ਖੂਨ ਵਿੱਚ ਹੋਮੋਸਿਸਟੀਨ ਹਾਰਮੋਨ ਦੀ ਮਾਤਰਾ ਜ਼ਿਆਦਾ ਹੋ ਜਾਵੇ, ਤਾਂ ਬ੍ਰੇਨ ਹੈਮਰੇਜ ਦੀ ਸੰਭਾਵਨਾ ਵਧ ਜਾਂਦੀ ਹੈ ।
ਦਿਲ ਦੀ ਕਮਜ਼ੋਰੀ
ਅੱਜ ਕੱਲ ਤਣਾਅ ਅਤੇ ਗਲਤ ਲਾਈਫ ਸਟਾਈਲ ਦੇ ਕਾਰਨ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ, ਜਿਸ ਕਾਰਨ ਦਿਲ ਕਮਜ਼ੋਰ ਹੋ ਰਿਹਾ ਹੈ। ਰੋਜ਼ਾਨਾ 1 ਗਿਲਾਸ ਪਾਲਕ ਦਾ ਜੂਸ ਬਣਾ ਕੇ ਪੀਣ ਨਾਲ ਦਿਲ ਮਜ਼ਬੂਤ ਹੁੰਦਾ ਹੈ ।
ਪੜ੍ਹੋ ਇਹ ਵੀ ਖ਼ਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਚਮੜੀ ਦੀ ਸਮੱਸਿਆ
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਪਾਲਕ ਦਾ ਜੂਸ ਬਣਾ ਕੇ ਪੀਓ। ਪਾਲਕ ਦੇ ਜੂਸ ਵਿੱਚ ਵਿਟਾਮਿਨ-ਕੇ ਅਤੇ ਫੋਲੇਟ ਹੁੰਦਾ ਹੈ, ਜੋ ਡਾਰਕ ਸਰਕਲ ਅਤੇ ਐਕਨੇ ਦੀ ਸਮੱਸਿਆ ਦੂਰ ਕਰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਚਮੜੀ ਦੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।