Health Tips: ਬੁਢਾਪੇ ਤੱਕ ‘ਅੱਖਾਂ ਦੀ ਰੌਸ਼ਨੀ’ ਰੱਖਣਾ ਚਾਹੁੰਦੇ ਹੋ ਤੁਸੀਂ ਤੇਜ਼ ਤਾਂ ‘ਖੁਰਾਕ’ ’ਚ ਜ਼ਰੂਰ ਸ਼ਾਮਲ ਕਰੋ ਇਹ
Thursday, Apr 29, 2021 - 12:24 PM (IST)
ਜਲੰਧਰ (ਬਿਊਰੋ) - ਬਹੁਤ ਸਾਰੇ ਲੋਕਾਂ ਨੂੰ ਉਮਰ ਵਧਣ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਆਮ ਸਮੱਸਿਆ ਹੈ, ਅੱਖਾਂ ਦੀ ਰੌਸ਼ਨੀ ਘੱਟ ਜਾਣਾ। ਬਹੁਤ ਸਾਰੇ ਲੋਕ ਅੱਖਾਂ ਦੀ ਰੌਸ਼ਨੀ ਘੱਟ ਹੋਣ ’ਤੇ ਧਿਆਨ ਨਹੀਂ ਦਿੰਦੇ ਅਤੇ ਕੁਝ ਲੋਕ ਅੱਖਾਂ ਦਾ ਇਲਾਜ ਕਰਵਾਉਂਦੇ ਹਨ। ਇਲਾਜ ਦੇ ਬਾਵਜੂਦ ਅੱਖਾਂ ਦੀ ਰੋਸ਼ਨੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਅਤੇ ਪੂਰੀ ਉਮਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ। ਇਸੇ ਲਈ ਜੇਕਰ ਤੁਸੀਂ ਬੁੱਢਾਪੇ ਤੱਕ ਆਪਣੀਆਂ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਚੰਗੇ ਆਹਾਰ ਦਾ ਸੇਵਨ ਕਰੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਦੇ ਬਾਰੇ ਦੱਸਾਂਗੇ, ਜੋ ਅੱਖਾਂ ਦੀ ਰੌਸ਼ਨੀ ਲਈ ਸਭ ਤੋਂ ਵੱਧ ਲਾਹੇਵੰਦ ਹਨ....
ਮੱਛੀ
ਮੱਛੀ ਦਾ ਸੇਵਨ ਕਰਨਾ ਸਾਡੀਆਂ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਓਮੇਗਾ ਥ੍ਰੀ ਫੈਟੀ ਐਸਿਡ ਹੁੰਦਾ ਹੈ, ਜੋ ਸੁੱਕੀਆਂ ਅੱਖਾਂ, ਅੱਖਾਂ ਦੀਆਂ ਸਮੱਸਿਆਵਾਂ, ਮੋਤੀਆਂ ਜਿਹੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ। ਜੇਕਰ ਤੁਸੀਂ ਮੱਛੀ ਦਾ ਸੇਵਨ ਨਹੀਂ ਕਰਦੇ ਤਾਂ ਮੱਛੀ ਦੇ ਤੇਲ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਕਾਲੇ ਰੰਗ ਦੇ ਬੀਜਾਂ ਦਾ ਤੇਲ ਜਿਵੇਂ ਅਲਸੀ। ਇਹ ਵੀ ਸਾਡੀਆਂ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਪੱਤੇਦਾਰ ਸਾਗ
ਪੱਤੇਦਾਰ ਸਾਗ ਸਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੈ, ਜਿਸ ’ਚ ਪਾਲਕ ਵੀ ਸ਼ਾਮਲ ਹੈ। ਜੇਕਰ ਤੁਹਾਨੂੰ ਅੱਖਾਂ ਦੀ ਕੋਈ ਸਮੱਸਿਆ ਹੈ, ਤਾਂ ਪਾਲਕ ਦਾ ਸੇਵਨ ਵੱਧ ਤੋਂ ਵੱਧ ਕਰੋ। ਬ੍ਰੋਕਲੀ, ਮਟਰ, ਐਵੋਕਾਡੋ ’ਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਅੱਖਾਂ ਨੂੰ ਹਮੇਸ਼ਾ ਤੰਦਰੁਸਤ ਰੱਖਦੇ ਹਨ।
ਪੜ੍ਹੋ ਇਹ ਵੀ ਖ਼ਬਰਾਂ - Health Tips: ਜੇਕਰ ਤੁਹਾਡੀਆਂ ਵੀ ‘ਲੱਤਾਂ’ ’ਚ ਹੁੰਦੈ ਹਮੇਸ਼ਾ ‘ਦਰਦ’ ਤਾਂ ਅਪਣਾਓ ਇਹ ਤਰੀਕੇ, ਹਫ਼ਤੇ ’ਚ ਮਿਲੇਗੀ ਨਿਜ਼ਾਤ
ਸਾਬਤ ਅਨਾਜ
ਅੱਖਾਂ ਦੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਤਾਂ ਸਾਬਤ ਅਨਾਜ ਦਾ ਸੇਵਨ ਕਰ ਸਕਦੇ ਹੋ। ਇਹ ਸਾਡੀਆਂ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਵਿੱਚ ਉਹ ਸਾਰੇ ਜ਼ਰੂਰੀ ਤੱਤ ਪਾਏ ਜਾਂਦੇ ਹਨ, ਜੋ ਸਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਂਦੇ ਹਨ।
ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ
ਖੱਟੇ ਫਲ ਅਤੇ ਜਾਮੁਨ
ਸੰਤਰਾਂ, ਅੰਗੂਰ, ਨਿੰਬੂ ਅਤੇ ਜਾਮੁਨ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਮੋਤੀਆ ਅਤੇ ਧੱਬੇਦਾਰ ਨਿਗਾਹ ਨੂੰ ਠੀਕ ਕਰਦਾ ਹੈ। ਇਹ ਫ਼ਲ ਸਾਨੂੰ ਸਰੀਰਿਕ ਅਤੇ ਮਾਨਸਿਕ ਰੂਪ ਤੋਂ ਲੰਬੇ ਸਮੇਂ ਤੱਕ ਤੰਦਰੁਸਤ ਰੱਖਦੇ ਹਨ।
ਪੜ੍ਹੋ ਇਹ ਵੀ ਖ਼ਬਰਾਂ - Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਅੰਡੇ
ਅੰਡੇ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਚੰਗੇ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਕਈ ਫ਼ਾਇਦੇ ਹੁੰਦੇ ਹਨ। ਅੰਡਿਆਂ ਵਿੱਚ ਵਿਟਾਮਿਨ ਅਤੇ ਪੋਸ਼ਕ ਤੱਤ, ਜਿਨ੍ਹਾਂ ’ਚੋਂ ਲਿਊਟਿਨ ਅਤੇ ਵਿਟਾਮਿਨ-ਏ ਸ਼ਾਮਲ ਹੁੰਦਾ ਹੈ, ਜੋ ਸਾਡੀਆਂ ਅੱਖਾਂ ਨੂੰ ਤੰਦਰੁਸਤ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਸੀਂ ਵੀ ਤੇਜ਼ੀ ਨਾਲ ਘੱਟ ਕਰਨਾ ਚਾਹੁੰਦੇ ਹੋ ‘ਮੋਟਾਪਾ’ ਤਾਂ ਸੋਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ