Health Tips: ਪੂਰੀ ਨੀਂਦ ਨਾ ਲੈਣ ਸਣੇ ਇਨ੍ਹਾਂ ਕਾਰਨਾਂ ਕਰਕੇ ਹੁੰਦੈ ਮਾਸਪੇਸ਼ੀਆਂ ’ਚ ‘ਦਰਦ’, ਕਦੇ ਨਾ ਕਰੋ ਨਜ਼ਰਅੰਦਾਜ਼
Monday, Sep 13, 2021 - 12:39 PM (IST)
ਜਲੰਧਰ (ਬਿਊਰੋ) - ਜ਼ਿਆਦਾ ਭਾਰਾ ਜਾਂ ਖਿੱਚ ਵਾਲਾ ਕੰਮ ਕਰਨ ’ਤੇ ਮਾਸਪੇਸ਼ੀਆਂ ਵਿੱਚ ਦਰਦ ਜ਼ਰੂਰ ਹੁੰਦ ਹੈ, ਜੋ ਕਦੇ ਵੀ ਕਿਸੇ ਵੀ ਸਮੇਂ ਕਿਸੇ ਨੂੰ ਹੋ ਸਕਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਜ਼ਿਆਦਾਤਰ ਸਰੀਰਕ ਗਤੀਵਿਧੀਆਂ ਦੇ ਕਾਰਨ ਹੁੰਦਾ ਹੈ। ਕੰਮ ਜਾਂ ਜਿੰਮ ਕਰਨ ਤੋਂ ਇਲਾਕਾ ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਹਨ, ਜਿਸ ਨਾਲ ਮਾਸਪੇਸ਼ੀਆਂ ਵਿੱਚ ਦਰਦ ਹੋ ਸਕਦਾ ਹੈ। ਮਾਸਪੇਸ਼ੀਆਂ ਵਿੱਚ ਦਰਦ ਹੋਣ ’ਤੇ ਇਹ ਜਾਨਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਇਹ ਦਰਦ ਕਿਉਂ ਹੋ ਰਿਹਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਕਾਰਨਾਂ ਬਾਰੇ ਦੱਸਾਂਗੇ, ਜਿਸ ਨਾਲ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ....
ਮਾਸਪੇਸ਼ੀਆਂ ਵਿੱਚ ਦਰਦ ਹੋਣ ਦੇ ਮੁੱਖ ਕਾਰਨ
ਤਣਾਅ ਦੇ ਕਾਰਨ
ਜ਼ਰੂਰਤ ਤੋਂ ਜ਼ਿਆਦਾ ਤਣਾਅ ਲੈਣਾ ਵੀ ਮਾਸਪੇਸ਼ੀਆਂ ਦੇ ਦਰਦ ਦਾ ਕਾਰਨ ਬਣ ਸਕਦੇ ਹਨ । ਤਣਾਅ ਹਾਰਮੋਨ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟਾ ਦਿੰਦਾ ਹੈ । ਅਕਸਰ ਤਣਾਅ ਵਿੱਚ ਰਹਿਣ ਵਾਲੇ ਲੋਕ ਹਮੇਸ਼ਾ ਥੱਕਿਆ ਥੱਕਿਆ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ । ਜੇਕਰ ਤੁਸੀਂ ਵੀ ਤਣਾਅ ਜ਼ਿਆਦਾ ਮਹਿਸੂਸ ਕਰਦੇ ਹੋ ਅਤੇ ਮਾਸਪੇਸ਼ੀਆਂ ਵਿਚ ਦਰਦ ਰਹਿੰਦਾ ਹੈ , ਤਾਂ ਇਹ ਤਣਾਅ ਦੇ ਕਾਰਨ ਹੋ ਰਿਹਾ ਹੈ ।
ਇੱਕ ਤਰੀਕੇ ਨਾਲ ਕਈ ਘੰਟੇ ਬੈਠੇ ਰਹਿਣਾ
ਅਸਲ ਇੱਕ ਹੀ ਤਰੀਕੇ ਨਾਲ ਕਈ ਘੰਟੇ ਬੈਠੇ ਰਹਿਣ ਨਾਲ ਪਿੱਠ ਦੀ ਸਮੱਸਿਆ ਅਤੇ ਰੀੜ੍ਹ ਦੀ ਹੱਡੀ 'ਤੇ ਦਬਾਅ ਪੈ ਸਕਦਾ ਹੈ। ਇਸ ਦੇ ਨਾਲ ਟੇਢੇ ਹੋ ਕੇ ਬੈਠਣ ਨਾਲ ਰੀੜ੍ਹ ਦੀ ਹੱਡੀ ਦੇ ਜੋੜ ਖਰਾਬ ਹੋ ਸਕਦੇ ਹਨ।
ਡੀਹਾਈਡ੍ਰੇਸ਼ਨ
ਸਰੀਰ ਵਿੱਚ ਪਾਣੀ ਦੀ ਕਮੀ ਮਾਸਪੇਸ਼ੀਆਂ ਵਿੱਚ ਦਰਦ ਦਾ ਕਾਰਨ ਬਣ ਸਕਦੀ ਹੈ । ਇਸ ਦੇ ਹਰ ਇਨਸਾਨ ਨੂੰ ਦਿਨ ਵਿੱਚ ਘੱਟੋ ਘੱਟ 8 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ । ਕਿਉਂਕਿ ਇਹ ਸਰੀਰ ਨੂੰ ਸਹੀ ਕੰਮ ਕਰਨ ਲਈ ਬਹੁਤ ਜ਼ਰੂਰੀ ਹੁੰਦਾ ਹੈ । ਜੇਕਰ ਤੁਹਾਨੂੰ ਸਿਰ ਦਰਦ , ਥਕਾਨ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ , ਤਾਂ ਇਹ ਡੀ ਹਾਈਡਰੇਸ਼ਨ ਦੇ ਕਾਰਨ ਹੋ ਰਿਹਾ ਹੈ ।
ਪੋਸ਼ਣ ਦੀ ਕਮੀ
ਸਰੀਰ ਨੂੰ ਸਹੀ ਤਰ੍ਹਾਂ ਕੰਮ ਕਰਨ ਦੇ ਲਈ ਖਾਣੇ ਦੀ ਬਹੁਤ ਜ਼ਰੂਰਤ ਹੁੰਦੀ ਹੈ । ਜਿਸ ਨਾਲ ਉਸ ਨੂੰ ਜ਼ਰੂਰੀ ਵਿਟਾਮਿਨ ਅਤੇ ਮਿਨਰਲ ਮਿਲਦੇ ਹਨ । ਇਹ ਪੋਸ਼ਕ ਤੱਤ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਦਿਮਾਗ ਨੂੰ ਤੇਜ਼ ਕਰਨ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ । ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਮਾਸਪੇਸ਼ੀਆਂ ਵਿੱਚ ਦਰਦ ਹੋਣ ਦਾ ਕਾਰਨ ਬਣ ਸਕਦਾ ਹੈ । ਵਿਟਾਮਿਨ ਡੀ ਸਾਡੀਆਂ ਮਾਸਪੇਸ਼ੀਆਂ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ । ਇਸ ਲਈ ਮਾਸਪੇਸ਼ੀਆਂ ਵਿਚ ਦਰਦ ਹੋਣ ਤੇ ਰੋਜ਼ਾਨਾ ਸਵੇਰੇ ਹਲਕੀ ਧੁੱਪ ਵਿੱਚ 10 ਮਿੰਟ ਜ਼ਰੂਰ ਸੈਰ ਕਰੋ ।
ਨੀਂਦ ਦੀ ਕਮੀ
ਨੀਂਦ ਦੀ ਕਮੀ ਸਾਡੀਆਂ ਮਾਸਪੇਸ਼ੀਆਂ ਵਿੱਚ ਦਰਦ ਦਾ ਕਾਰਨ ਬਣ ਸਕਦੀ ਹੈ । ਮਾਸਪੇਸ਼ੀਆਂ ਦੇ ਸਹੀ ਤਰ੍ਹਾਂ ਕੰਮ ਕਰਨ ਦੇ ਲਈ ਰੋਜ਼ਾਨਾ 7 ਘੰਟੇ ਨੀਂਦ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ । ਜੇਕਰ ਅਸੀਂ ਆਪਣੇ ਸਰੀਰ ਨੂੰ ਆਰਾਮ ਨਹੀਂ ਦਿੰਦੇ ਤਾਂ ਇਹ ਥੱਕਿਆ ਹੋਇਆ ਮਹਿਸੂਸ ਕਰੇਗਾ । ਜਿਸ ਨਾਲ ਸਰੀਰ ਵਿੱਚ ਤਣਾਅ ਹਾਰਮੋਨ ਦਾ ਨਿਰਮਾਣ ਹੋਣ ਲੱਗਦਾ ਹੈ । ਇਸ ਤਰ੍ਹਾਂ ਹੋਣ ਨਾਲ ਸੋਚਣ ਦੀ ਸਮਤਾ ਤੇ ਵੀ ਪ੍ਰਭਾਵ ਪੈਂਦਾ ਹੈ ਅਤੇ ਮਾਸਪੇਸ਼ੀਆਂ ਵਿਚ ਦਰਦ ਰਹਿਣ ਲੱਗਦਾ ਹੈ ।